ਦੀਨਾਨਗਰ | |
---|---|
ਨਗਰ | |
ਭਾਰਤ | ਬਲਾਕ ਵਿਕਾਸ ਅਤੇ ਪਨਚਾਇਤ ਅਫਸਰ |
ਰਾਜ | ਪੰਜਾਬ |
ਜ਼ਿਲ੍ਹਾ | ਗੁਰਦਾਸਪੁਰ |
ਵਸਨੀਕੀ ਨਾਂ | 21325 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 143531 |
ਵਾਹਨ ਰਜਿਸਟ੍ਰੇਸ਼ਨ | PB 99 |
ਗੁਰਦਾਸਪੁਰ | ਪਠਾਨਕੋਟ |
ਦੀਨਾਨਗਰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦਾ ਤੀਜਾ ਵੱਡਾ ਸ਼ਹਿਰ ਹੈ[1] ਦੀਨਾਨਗਰ ਸ਼ਹਿਰ ਨੂੰ ਅਦੀਨਾ ਬੇਗ ਨੇ 1730 ਈ. ਵਿੱਚ ਵਸਾਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਕਸਬੇ ਨੂੰ ਗਰਮੀਆਂ ਦੀ ਰਾਜਧਾਨੀ ਬਣਾ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਦੌਰਾਨ ਇੱਥੇ ਹੀ ਕਸ਼ਮੀਰ ‘ਤੇ ਚੜ੍ਹਾਈ ਦੀ ਯੋਜਨਾਬੰਦੀ, 1837 ਈ. ਵਿੱਚ ਰੋਪੜ ਵਿਖੇ ਲਾਰਡ ਵਿਲੀਅਮ ਬੈਂਟਿਕ ਨਾਲ ਮੁਲਾਕਾਤ ਕਰਨ ਦਾ ਫੈਸਲਾ ਅਤੇ ਮੈਕਟਾਨਕ ਮਿਸ਼ਨ ਨਾਲ ਅਫਗਾਨਿਸਤਾਨ-ਜਾਨਸ਼ੀਨੀ ਬਾਰੇ ਫੈਸਲੇ ਲਏ ਗਏ। ਉਹਨਾਂ ਦੇ ਰਾਜ ਵਿੱਚ ਇੱਥੇ ਕਈ ਇਮਾਰਤਾਂ ਦੀ ਉਸਾਰੀ ਹੋਈ। 18ਵੀਂ ਸਦੀ ਦੇ ਨਾਇਕ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸ਼ਾਸਨ ਕਾਲ ਦੌਰਾਨ ਸ਼ਹਿਰ ਦੀਨਾਨਗਰ ‘ਚ ਕਈ ਅਜਿਹੀਆਂ ਇਮਾਰਤਾਂ ਦਾ ਨਿਰਮਾਣ ਕੀਤਾ ਜੋ ਨਾ ਭੁੱਲਣਯੋਗ ਹਨ। ਇਸ ਸ਼ਹਿਰ ਵਿੱਚ ਕੁਲ ਪਜ੍ਹ ਦਰਵਾਜ਼ੇ ਹਨ। ਜੋ ਕਿ:- ਮੁਗਰਾਲੀ ਗੇਟ, ਗਾਂਧੀ ਗੇਟ, ਅਵਨਖੀ ਗੇਟ, ਜਵਾਹਰ ਗੇਟ, ਪਨਿਆੜੀ ਗੇਟ ਹਨ |
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |