ਦੀਪਾ ਦਾਸਮੁਨਸੀ | |
---|---|
ਸ਼ਹਿਰੀ ਵਿਕਾਸ ਲਈ ਕੇਂਦਰੀ ਰਾਜ ਮੰਤਰੀ | |
ਦਫ਼ਤਰ ਵਿੱਚ 28 October 2012 – 16 ਮਈ 2014 | |
ਸੰਸਦ ਮੈਂਬਰ, 15ਵੀੰ ਲੋਕ ਸਭਾ | |
ਦਫ਼ਤਰ ਵਿੱਚ 2009-2014 | |
ਤੋਂ ਪਹਿਲਾਂ | ਪ੍ਰਿਆ ਰੰਜਨ ਦਾਸਮੁਨਸੀ |
ਤੋਂ ਬਾਅਦ | ਮਹੁੰਮਦ ਸਲੀਮ |
ਹਲਕਾ | ਰਾਇਗੰਜ |
ਐਮ.ਐਲ.ਏ., 14ਵੀੰ ਵਿਧਾਨ ਸਭਾ | |
ਦਫ਼ਤਰ ਵਿੱਚ 2006-2009 | |
ਤੋਂ ਪਹਿਲਾਂ | ਹਾਫ਼ਿਜ਼ ਆਲਮ ਸਿਰਾਨੀ |
ਤੋਂ ਬਾਅਦ | ਅਲੀ ਇਮਰਾਨ ਰਮਜ਼ |
ਹਲਕਾ | ਗੋਲਪੋਖਰ |
ਨਿੱਜੀ ਜਾਣਕਾਰੀ | |
ਜਨਮ | 15 ਜੁਲਾਈ 1960 |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਪ੍ਰਿਆ ਰੰਜਨ ਦਾਸਮੁਨਸੀ |
ਪੇਸ਼ਾ | ਸਿਆਸਤਦਾਨ Artist |
ਦੀਪਾ ਦਾਸਮੁਨਸੀ ਇੱਕ ਭਾਰਤੀ ਸਿਆਸਤਦਾਨ ਹੈ। ਉਸ ਨੇ 15ਵੀਂ ਲੋਕ ਸਭਾ ਦੀ ਮੈਂਬਰ ਵਜੋਂ ਸੇਵਾ ਕੀਤੀ। ਉਹ ਰਾਏਗੰਜ (ਲੋਕ ਸਭਾ ਹਲਕੇ) ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਵਜੋਂ ਚੁਣੀ ਗਈ ਸੀ। ਉਹ ਮਈ 2014 ਤੱਕ ਕੇਂਦਰੀ ਸ਼ਹਿਰੀ ਵਿਕਾਸ ਰਾਜ ਮੰਤਰੀ ਰਹੀ ਹੈ।
ਦਾਸਮੂਨਸੀ ਦਾ ਜਨਮ 15 ਜੁਲਾਈ 1960 ਨੂੰ ਕੋਲਕਾਤਾ ਵਿੱਚ ਬੇਨੋ ਘੋਸ਼ ਅਤੇ ਦੁਰਗਾ ਘੋਸ਼ ਦੇ ਘਰ ਹੋਇਆ ਸੀ। ਉਸ ਦਾ ਵਿਆਹ 15 ਅਪ੍ਰੈਲ 1994 ਨੂੰ ਪ੍ਰਿਆ ਰੰਜਨ ਦਾਸਮੂਨਸੀ ਨਾਲ ਹੋਇਆ ਅਤੇ ਉਨ੍ਹਾਂ ਦਾ ਇੱਕ ਬੇਟਾ ਹੈ। ਉਸ ਦੀ ਵਿਦਿਅਕ ਯੋਗਤਾ ਐਮ.ਏ. (ਡਰਾਮੇਟਿਕਸ) ਹੈ। ਉਸ ਨੇ ਪੱਛਮੀ ਬੰਗਾਲ ਦੇਕੋਲਕਾਤਾ ਦੀ ਰਬਿੰਦਰਾ ਭਾਰਤੀ ਯੂਨੀਵਰਸਿਟੀ ਵਿੱਚ ਸਿੱਖਿਆ ਪ੍ਰਾਪਤ ਕੀਤੀ।
1. 2006-2009 ਤੱਕ, ਪੱਛਮੀ ਬੰਗਾਲ ਵਿਧਾਨ ਸਭਾ ਦੀ ਮੈਂਬਰ
2. 2009-2014 ਤੱਕ 15ਵੀਂ ਲੋਕ ਸਭਾ ਲਈ ਚੁਣੀ ਗਈ
3 31 ਅਗਸਤ 2009, ਪਰਸੋਨਲ ਕਮੇਟੀ, ਲੋਕ ਸ਼ਿਕਾਇਤਾਂ, ਕਾਨੂੰਨ ਅਤੇ ਨਿਆਂ ਦੀ ਮੈਂਬਰ
4. 28 ਅਕਤੂਬਰ, 2012, ਸ਼ਹਿਰੀ ਵਿਕਾਸ ਕੇਂਦਰੀ ਰਾਜ ਮੰਤਰੀ
1984 ਤੋਂ ਸਟੇਜ ਪਰਫਾਰਮਰ, ਟੀਵੀ ਆਰਟਿਸਟ, ਪੁਸ਼ਾਕ ਡਿਜ਼ਾਈਨਰ, ਆਰਟ ਡਾਇਰੈਕਟਰ (ਟੀ ਵੀ ਸੀਰੀਅਲ ਅਤੇ ਛੋਟੀਆਂ ਫਿਲਮਾਂ) ਰਹੀ।[1]
ਦਿੱਲੀ ਮਹਿਲਾ ਫੁਟਬਾਲ ਦੀ ਪ੍ਰਧਾਨ[1]
ਪੋਸਟ ਗ੍ਰੈਜੂਏਸ਼ਨ ਪੱਧਰ 'ਤੇ ਗੋਲਡ ਮੈਡਲਿਸਟ ਅਤੇ ਥੀਏਟਰ 'ਚ ਬਹੁਤ ਸਾਰੇ ਅਵਾਰਡ ਜਿੱਤੇ।[1]
ਉਸ ਨੇ ਆਪਣੀ ਪੜ੍ਹਾਈ ਰਬਿੰਦਰਾ ਭਾਰਤੀ ਯੂਨੀਵਰਸਿਟੀ ਤੋਂ ਪੂਰੀ ਕੀਤੀ ਅਤੇ ਉਹ ਨਾਟਕਾਂ ਵਿੱਚ ਪੋਸਟ ਗ੍ਰੈਜੂਏਟ ਹੈ। ਉਹ ਪੋਸਟ ਗ੍ਰੈਜੂਏਸ਼ਨ ਪੱਧਰ 'ਤੇ ਸੋਨ ਤਗਮਾ ਜੇਤੂ ਰਹੀ ਹੈ।[2]
ਉਹ 2006 ਵਿੱਚ ਗੋਲਪੋਖਰ (ਵਿਧਾਨ ਸਭਾ ਹਲਕੇ) ਤੋਂ ਪੱਛਮੀ ਬੰਗਾਲ ਰਾਜ ਵਿਧਾਨ ਸਭਾ ਲਈ ਚੁਣੀ ਗਈ ਸੀ।[3] 2009 ਵਿੱਚ, ਉਹ 15ਵੀਂ ਲੋਕ ਸਭਾ ਲਈ ਚੁਣੀ ਗਈ ਸੀ ਅਤੇ ਪਰਸੋਨਲ, ਪਬਲਿਕ ਸ਼ਿਕਾਇਤਾਂ, ਕਾਨੂੰਨ ਅਤੇ ਨਿਆਂ ਬਾਰੇ ਕਮੇਟੀ ਦੀ ਮੈਂਬਰ ਸੀ। ਉਹ ਕੇਂਦਰੀ ਸ਼ਹਿਰੀ ਵਿਕਾਸ ਰਾਜ ਮੰਤਰੀ ਵੀ ਰਹੀ।
ਉਸ ਨੇ ਬੇਘਰੇ ਸਟ੍ਰੀਟ ਬੱਚਿਆਂ, ਅਪਾਹਜ ਬੱਚਿਆਂ ਅਤੇ ਆਦਿਵਾਸੀ ਲੋਕਾਂ ਲਈ ਵੀ ਕੰਮ ਕੀਤਾ ਹੈ।[4]
ਦਾਸਮੂਨਸੀ ਕਿਤਾਬਾਂ ਪੜ੍ਹਨ, ਬਾਗਬਾਨੀ ਕਰਨ, ਖਾਣਾ ਪਕਾਉਣ ਅਤੇ ਆਪਣੇ ਕਲਾਤਮਕ ਸ਼ਾਸਤਰੀ ਸੰਗੀਤ ਨੂੰ ਸੁਣਨ ਵਿੱਚ ਭੂਤ ਰੂਚੀ ਰੱਖਦੀ ਹੈ। ਉਸ ਨੇ ਵਿਸ਼ਵ ਭਰ ਵਿੱਚ ਵਿਆਪਕ ਯਾਤਰਾ ਕੀਤੀ ਹੈ ਅਤੇ ਉਹ ਦਿੱਲੀ ਮਹਿਲਾ ਫੁੱਟਬਾਲ ਐਸੋਸੀਏਸ਼ਨ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ।[4]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)