"ਦੁਖਿਆਰੀ ਲੀਜ਼ਾ" | |
---|---|
![]() ਦੁਖਿਆਰੀ ਲੀਜ਼ਾ ਦਾ ਚਿੱਤਰ ਓਰੇਸਤ ਕਿਪ੍ਰੇਨਸਕੀ, 1827 |
ਦੁਖਿਆਰੀ ਲੀਜ਼ਾ (Bednaja Liza) [1] ਰੂਸੀ ਲੇਖਕ ਨਿਕੋਲੇ ਕਰਾਮਜ਼ਿਨ ਦੀ 1792 ਦੀ ਇੱਕ ਨਿੱਕੀ ਕਹਾਣੀ ਜਾਂ ਨਾਵਲ ਹੈ [2] । ਇਹ ਰੂਸ ਵਿੱਚ ਕਰਾਮਜ਼ਿਨ ਦੀਆਂ ਸਭ ਤੋਂ ਮਸ਼ਹੂਰ ਛੋਟੀਆਂ ਕਹਾਣੀਆਂ ਵਿੱਚੋਂ ਇੱਕ ਹੈ, ਅਤੇ ਸਕੂਲੀ ਪਾਠਕ੍ਰਮ ਦਾ ਹਿੱਸਾ ਹੈ। ਇਹ ਦੋ ਪ੍ਰੇਮੀਆਂ ਦੀ ਕਹਾਣੀ ਹੈ ਜੋ ਵੱਖ-ਵੱਖ ਸਮਾਜਿਕ ਵਰਗਾਂ ਤੋਂ ਹਨ। [3] ਇਸ ਮਾਮਲੇ ਵਿੱਚ ਇੱਕ ਨੌਜਵਾਨ ਰਈਸ ਅਤੇ ਇੱਕ ਗਰੀਬ ਕਿਸਾਨ ਲੜਕੀ ਹੈ। [4] ਕਹਾਣੀ ਨੇ 19ਵੀਂ ਸਦੀ ਦੇ ਰੂਸ ਵਿੱਚ ਭਾਵੁਕ ਕਿਸਾਨ ਕੁੜੀ ਨੂੰ ਪ੍ਰਸਿੱਧ ਕੀਤਾ। [4]
ਲੀਜ਼ਾ ਇੱਕ ਗਰੀਬ ਨੌਕਰ ਕੁੜੀ ਹੈ ਜੋ ਆਪਣੀ ਬਜ਼ੁਰਗ, ਬਿਮਾਰ ਮਾਂ ਨਾਲ ਰਹਿੰਦੀ ਹੈ। ਉਸਦੇ ਪਿਤਾ ਦੀ ਮੌਤ ਹੋ ਗਈ, ਲੀਜ਼ਾ ਉੱਤੇ 15 ਸਾਲ ਦੀ ਉਮਰ ਵਿੱਚ ਪਰਿਵਾਰ ਦੀ ਰੋਟੀ ਕਮਾਉਣ ਦੀ ਜ਼ਿੰਮੇਦਾਰੀ ਆ ਪੈਂਦੀ ਹੈ। ਪੈਸੇ ਕਮਾਉਣ ਦੇ ਲੀਜ਼ਾ ਦੇ ਮੁੱਖ ਤਰੀਕਿਆਂ ਵਿੱਚੋਂ ਇੱਕ ਫੁੱਲ ਵੇਚਣਾ ਹੈ [5] ਜੋ ਉਸਨੇ ਮਾਸਕੋ ਵਿੱਚੋਂ ਚੁਗਦੀ ਸੀ।
ਦੋ ਸਾਲਾਂ ਬਾਅਦ, ਜਦੋਂ ਲੀਜ਼ਾ ਵਾਦੀ ਦੇ ਫੁੱਲ ਵੇਚ ਰਹੀ ਹੈ, ਤਾਂ ਉਹ ਇਰਾਸਤ ਨਾਂ ਦੇ ਇੱਕ ਸੁੰਦਰ, ਅਮੀਰ ਆਦਮੀ ਨੂੰ ਮਿਲਦੀ ਹੈ। ਉਹ ਪਿਆਰ ਵਿੱਚ ਪੈ ਜਾਂਦੇ ਹਨ, ਅਤੇ ਸਿਮੋਨੋਵ ਮੱਠ ਝੀਲ ਦੇ ਕੋਲ, ਇਕੱਠੇ ਰਾਤਾਂ ਬਿਤਾਉਣਾ ਸ਼ੁਰੂ ਕਰਦੇ ਹਨ। ਇਰਾਸਤ ਦੀ ਬੇਨਤੀ 'ਤੇ, ਲੀਜ਼ਾ ਉਸ ਨੂੰ ਆਪਣੀ ਮਾਂ ਤੋਂ ਗੁਪਤ ਰੱਖਦੀ ਹੈ। ਲੀਜ਼ਾ ਜੋ ਨਹੀਂ ਜਾਣਦੀ ਉਹ ਇਹ ਹੈ ਕਿ ਏਰਾਸਤਟ, ਇੱਕ ਚੰਗੇ ਦਿਲ ਦੇ ਬਾਵਜੂਦ, ਕਮਜ਼ੋਰ, ਚੰਚਲ, ਅਤੇ ਲੰਪਟ ਹੈ। ਇਰਾਸਤ ਲੀਜ਼ਾ ਨਾਲ ਸ਼ੁੱਧ ਪਿਆਰ ਕਰਨਾ ਚਾਹੁੰਦਾ ਹੈ ਪਰ ਦੇਖਦਾ ਹੈ ਕਿ ਉਸ ਦੀ ਇੱਛਾ ਦਿਨੋ-ਦਿਨ ਵਧਦੀ ਜਾ ਰਹੀ ਹੈ।
ਇੱਕ ਗਰਮੀਆਂ ਦੀ ਸ਼ਾਮ, ਲੀਜ਼ਾ ਰੋਂਦੀ ਰੋਂਦੀ ਇਰਾਸਤ ਕੋਲ਼ ਆਉਂਦੀ ਹੈ, ਕਿਉਂਕਿ ਉਸਦੀ ਮਾਂ ਚਾਹੁੰਦੀ ਹੈ ਕਿ ਉਹ ਇੱਕ ਖਾਂਦੇ ਪੀਂਦੇ ਬੰਦੇ ਨਾਲ ਵਿਆਹ ਕਰੇ ਜਿਸਨੂੰ ਉਹ ਪਿਆਰ ਨਹੀਂ ਕਰਦੀ। ਉਹ ਘੋਸ਼ਣਾ ਕਰਦੀ ਹੈ ਕਿ ਉਹ ਸਿਰਫ ਇਰਾਸਤ ਨੂੰ ਪਿਆਰ ਕਰ ਸਕਦੀ ਹੈ, ਅਤੇ ਉਨ੍ਹਾਂ ਭਾਵੁਕ ਪਲਾਂ ਵਿੱਚ, ਉਹ ਆਪਣੀ ਕੁਆਰਪਣ ਗੁਆ ਬਹਿੰਦੀ ਹੈ। [6] ਇਰਾਸਤ ਵਾਅਦਾ ਕਰਦਾ ਹੈ ਕਿ ਉਹ ਲੀਜ਼ਾ ਨਾਲ ਵਿਆਹ ਕਰੇਗਾ, ਪਰ ਅਸਲ ਵਿੱਚ, ਉਸਦੀ ਉਸ ਵਿੱਚ ਦਿਲਚਸਪੀ ਨਹੀਂ ਰਹਿੰਦੀ, ਕਿਉਂਕਿ ਉਹ ਉਸ ਲਈ ਅਸ਼ੁੱਧ ਹੋ ਗਈ ਹੈ।
ਪਤਝੜ ਵਿੱਚ, ਇਰਾਸਤ ਲੀਜ਼ਾ ਨੂੰ ਦੱਸਦਾ ਹੈ ਕਿ ਉਹ ਯੁੱਧ ਲਈ ਜਾ ਰਿਹਾ ਹੈ ਅਤੇ ਉਸਨੂੰ ਛੱਡ ਦਿੰਦਾ ਹੈ। ਦੋ ਮਹੀਨਿਆਂ ਬਾਅਦ, ਜਦੋਂ ਲੀਜ਼ਾ ਸ਼ਹਿਰ ਆਉਂਦੀ ਹੈ, ਤਾਂ ਉਸਨੂੰ ਸੱਚਾਈ ਪਤਾ ਲੱਗ ਜਾਂਦੀ ਹੈ: ਫੌਜ ਵਿੱਚ, ਉਸਨੇ ਜੂਏ ਵਿੱਚ ਆਪਣਾ ਸਾਰਾ ਪੈਸਾ ਗੁਆ ਦਿੱਤਾ, ਅਤੇ ਕਰਜ਼ਾ ਲਾਹੁਣ ਲਈ ਇੱਕ ਅਮੀਰ ਵਿਧਵਾ ਨਾਲ ਵਿਆਹ ਕਰਵਾ ਲਿਆ। [7] ਉਹ ਉਸਨੂੰ ਸੌ ਰੂਬਲ ਦਿੰਦਾ ਹੈ, [8] ਅਤੇ ਉਸਨੂੰ ਭੁੱਲ ਜਾਣ ਲਈ ਕਹਿੰਦਾ ਹੈ। ਦੁਖਿਆਰੀ ਲੀਜ਼ਾ ਮੱਠ ਦੇ ਬਾਗ਼ ਵਾਲ਼ੀ ਝੀਲ [9] [7] ] ਵਿੱਚ ਡੁੱਬ ਮਰਦੀ ਹੈ ਜਿੱਥੇ ਉਸਨੇ ਅਤੇ ਇਰਾਸਤ ਨੇ ਆਪਣਾ ਸਮਾਂ ਇਕੱਠੇ ਬਿਤਾਇਆ ਸੀ।