ਦੇਗ ਤੇਗ਼ ਫ਼ਤਿਹ ਸਿੱਖਾਂ ਦੇ "ਕੌਮੀ ਤਰਾਨੇ" ਦੇ ਬੋਲ ਹਨ। ਬੰਦਾ ਸਿੰਘ ਬਹਾਦਰ ਨੇ ਇੰਨ੍ਹਾਂ ਬੋਲਾਂ ਨੂੰ ਆਪਣੇ ਪਹਿਲੇ ਸਿੱਖ ਰਾਜ ਦੇ ਤਰਾਨੇ ਵਜੋਂ ਮਾਨਤਾ ਦਿੱਤੀ ਅਤੇ ਜੱਸਾ ਸਿੰਘ ਅਹਲੂਵਾਲੀਆ ਨੇ 1765 ਈਸਵੀ ਵਿੱਚ ਅਫ਼ਗ਼ਾਨੀਆਂ ਨਾਲ ਹੋਈ ਲੜਾਈ ਦੀ ਜਿੱਤ ਮਗਰੋਂ ਇਹ ਬੋਲ ਆਪਣੇ ਸਿੱਕਿਆਂ ਉੱਤੇ ਲਿਖਵਾਏ। ਇਸਨੂੰ ਲਿਖਵਾਉਣ ਦਾ ਰਿਵਾਜ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਸਾਮਰਾਜ ਦੇ ਵੇਲੇ ਤੱਕ ਰਿਹਾ। ਇਸਨੂੰ ਸਿੱਖ ਮਿਸਲਾਂ ਵੀ ਵਰਤਦੀਆਂ ਸਨ। ਇਹ ਪਟਿਆਲਾ ਰਿਆਸਤ ਦਾ ਵੀ "ਕੌਮੀ ਤਰਾਨਾ" ਸੀ।
ਹਕੂਮਤ: ਸਿੱਖ ਮਿਸਲਾਂ
ਮੋਹਰ: ਗੋਬਿੰਦਸ਼ਾਹੀ ਸਿੱਕਾ
ਹਕੂਮਤ: ਸਰਕਾਰ-ਏ-ਖਾਲਸਾ
ਮੋਹਰ: ਨਾਨਕਸ਼ਾਹੀ ਸਿੱਕਾ
ਸਾਮ੍ਹਣੇ: ਫ਼ਾਰਸੀ
![]() | ਇਹ ਸਿੱਖੀ-ਸੰਬੰਧਿਤ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |