ਦੇਵਾਨੂਰ ਮਹਾਦੇਵ (ದೇವನೂರ ಮಹಾದೇವ) | |
---|---|
ਜਨਮ | 1948 ਦੇਵਾਨੂਰੂ, ਮੈਸੂਰ ਜ਼ਿਲ੍ਹਾ, ਕਰਨਾਟਕ |
ਕਿੱਤਾ | ਟੀਚਰ, ਲੇਖਕ |
ਰਾਸ਼ਟਰੀਅਤਾ | ਭਾਰਤ |
ਵਿਸ਼ਾ | ਕੰਨੜ ਸਾਹਿਤ |
ਸਾਹਿਤਕ ਲਹਿਰ | Bandaya movement, Dalit Sangharsha Samiti (ದಲಿತ ಸಂಘರ್ಷ ಸಮಿತಿ) |
ਦੇਵਾਨੂਰ ਮਹਾਦੇਵ (ਜਨਮ 1948), ਇੱਕ ਮਸ਼ਹੂਰ ਕੰਨੜ ਲੇਖਕ ਹੈ। ਦੇਵਾਨੂਰ ਮਹਾਦੇਵ ਭਾਰਤ ਦੇ ਕਰਨਾਟਕ ਰਾਜ ਦੇ ਮੈਸੂਰ ਜ਼ਿਲ੍ਹੇ ਵਿੱਚ ਦੇਵਾਨੂਰ ਪਿੰਡ ਵਿੱਚ 1948 ਵਿੱਚ ਪੈਦਾ ਹੋਇਆ ਸੀ। ਉਸ ਨੇ ਕੰਨੜ ਵਿੱਚ ਸਭ ਤੋਂ ਵਧੀਆ ਦਲਿਤ ਲੇਖਕ ਮੰਨਿਆ ਜਾਂਦਾ ਹੈ। ਉਸ ਨੇ ਮੈਸੂਰ ਵਿੱਚ ਇੱਕ ਅਧਿਆਪਕ ਦੇ ਤੌਰ 'ਤੇ ਕੰਮ ਕੀਤਾ। ਭਾਰਤ ਸਰਕਾਰ ਨੇ ਉਸ ਨੂੰ ਚੌਥੇ ਸਭ ਤੋਂ ਉਚੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।[1] ਸਾਹਿਤਕ ਦਾਇਰੇ ਵਿੱਚ ਬਾਗੀ ਦੇ ਤੌਰ 'ਤੇ ਜਾਣੇ ਜਾਂਦੇ, ਮਹਾਦੇਵ ਨੇ Nrupatunga ਅਵਾਰਡ (ਜਿਸ ਨਾਲ 5,01,000 ਰੁਪੇ ਦੀ ਰਾਸ਼ੀ ਹੈ) 2010 ਵਿੱਚ ਠੁਕਰਾ ਦਿੱਤਾ ਸੀ।[2] ਪੁਰਸਕਾਰ ਠੁਕਰਾਉਣ ਦਾ ਕਾਰਨ ਰਾਜ ਦੀ ਸਰਕਾਰੀ ਭਾਸ਼ਾ ਹੋਣ ਦੇ ਬਾਵਜੂਦ, ਅਜੇ ਤੱਕ ਕੰਨੜ ਨੂੰ ਸਕੂਲ ਅਤੇ ਕਾਲਜ ਵਿੱਚ ਸਿੱਖਿਆ ਦੀ ਪ੍ਰਾਇਮਰੀ ਭਾਸ਼ਾ ਨਾ ਬਣਾਏ ਜਾਣ ਤੇ ਉਸ ਦੀ ਅਸੰਤੁਸ਼ਟੀ ਸੀ। ਉਹ ਕੰਨੜ ਨੂੰ ਘੱਟੋ ਘੱਟ ਕਾਲਜ ਪੱਧਰ' ਤੱਕ ਦਾ ਸਿੱਖਿਆ ਦਾ ਮਾਧਿਅਮ ਬਣਾਇਆ ਜਾਣਾ ਚਾਹੁੰਦਾ ਹੈ। ਉਸਨੂੰ ਆਪਣੇ ਨਾਵਲ ਕੁਸੁਮ ਬਾਲੇ ਲਈ ਕੇਂਦਰੀ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ। 1990 ਵਿੱਚ ਉਸ ਨੇ ਸਾਹਿਤਕਾਰਾਂ ਦੇ ਕੋਟੇ ਤਹਿਤ ਭਾਰਤੀ ਸੰਸਦ ਦੇ ਉੱਪਰਲੇ ਸਦਨ ਲਈ ਉਸ ਨੂੰ ਨਾਮਜ਼ਦ ਕਰਨ ਦੀ ਸਰਕਾਰ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।[2]