ਧਰਮਪੁਤਰਾ 1961 ਦੀ ਇੱਕ ਹਿੰਦੀ ਫ਼ਿਲਮ ਹੈ ਜੋ ਯਸ਼ ਚੋਪੜਾ ਨੇ ਨਿਰਦੇਸ਼ਿਤ ਕੀਤੀ ਹੈ। ਇਹ ਆਚਾਰੀਆ ਚਤੁਰਸੇਨ ਦੇ ਇਸੇ ਨਾਮ ਦੇ ਇੱਕ ਨਾਵਲ 'ਤੇ ਅਧਾਰਤ ਹੈ। ਇਹ ਯਸ਼ ਦਾ ਦੂਜਾ ਨਿਰਦੇਸ਼ਨ ਵਾਲਾ ਉੱਦਮ ਹੈ। ਇਹ ਭਾਰਤ ਦੀ ਵੰਡ ਅਤੇ ਹਿੰਦੂ ਕੱਟੜਵਾਦ ਨੂੰ ਦਰਸਾਉਣ ਵਾਲੀ ਪਹਿਲੀ ਹਿੰਦੀ ਫ਼ਿਲਮ ਸੀ। [1] ਉਸ ਦਾ ਵੱਡਾ ਭਰਾ ਬੀ ਆਰ ਚੋਪੜਾ ਇਸ ਦਾ ਨਿਰਮਾਤਾ ਹੈ, ਜੋ ਖ਼ੁਦ ਭਾਰਤ ਦੀ ਵੰਡ ਸਮੇਂ ਲਾਹੌਰ ਤੋਂ ਉਜੜ ਕੇ ਆਇਆ ਸੀ ਅਤੇ 1956 ਵਿੱਚ ਮੁੰਬਈ ਵਿੱਚ ਬੀ ਆਰ ਫ਼ਿਲਮਜ਼ ਦੀ ਸਥਾਪਨਾ ਕੀਤੀ ਸੀ। ਇਹ ਫ਼ਿਲਮ ਵੰਡ ਦੇ ਪਿਛੋਕੜ ਵਿੱਚ ਧਾਰਮਿਕ ਕੱਟੜਤਾ, ਜਨੂੰਨ ਅਤੇ ਫਿਰਕਾਪ੍ਰਸਤੀ ਦੇ ਮੁੱਦਿਆਂ ਸੰਬੰਧੀ ਹੈ। [2] [3] ਇਸ ਦੇ ਦੋ ਸਾਲ ਪਹਿਲਾਂ, ਯਸ਼ ਚੋਪੜਾ ਨੇ ਨਹਿਰੂਵਾਦੀ ਧਰਮ ਨਿਰਪੱਖਤਾ ਨੂੰ ਪ੍ਰਣਾਈ ਧੂਲ ਕਾ ਫੂਲ (1959) ਨਾਲ ਆਪਣੀ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਇੱਕ ਮੁਸਲਮਾਨ ਇੱਕ "ਨਾਜਾਇਜ਼" ਹਿੰਦੂ ਬੱਚੇ ਨੂੰ ਪਾਲ਼ਦਾ ਹੈ ਅਤੇ ਕਲਾਸਿਕ ਗੀਤ "ਤੂ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ, ਇਨਸਾਨ ਕੀ ਔਲਾਦ ਹੈ, ਇਨਸਾਨ ਬਣੇਗਾ" ਪੇਸ਼ ਕੀਤਾ ਸੀ। ਧਰਮਪੁਤਰ ਵਿੱਚ ਥੀਮ ਨੂੰ ਉਲਟਾ ਦਿੱਤਾ ਗਿਆ ਸੀ ਕਿਉਂਕਿ ਇੱਥੇ ਇੱਕ ਹਿੰਦੂ ਪਰਿਵਾਰ ਇੱਕ ਨਾਜਾਇਜ਼ ਮੁਸਲਮਾਨ ਬੱਚੇ ਨੂੰ ਪਾਲਦਾ ਹੈ। [4]
ਇਹ ਸ਼ਸ਼ੀ ਕਪੂਰ ਦੀ ਇੱਕ ਬਾਲਗ ਅਭਿਨੇਤਾ ਦੇ ਰੂਪ ਵਿੱਚ ਪਹਿਲੀ ਫ਼ਿਲਮ ਸੀ ਜਿਸ ਨੇ ਇੱਕ ਹਿੰਦੂ ਕੱਟੜਪੰਥੀ ਦੀ ਮੁੱਖ ਭੂਮਿਕਾ ਨਿਭਾਈ ਸੀ। [5] [6] ਮਸ਼ਹੂਰ ਅਭਿਨੇਤਾ ਰਾਜੇਂਦਰ ਕੁਮਾਰ ਨੇ ਸ਼ਸ਼ੀਕਲਾ ਵਾਂਗ ਇੱਕ ਗੀਤ ਲਈ ਵਿਸ਼ੇਸ਼ ਹਾਜ਼ਰੀ ਭਰੀ। [3] 9ਵੇਂ ਰਾਸ਼ਟਰੀ ਫ਼ਿਲਮ ਅਵਾਰਡ ਵਿੱਚ ਇਸਨੂੰ ਹਿੰਦੀ ਵਿੱਚ ਸਰਵੋਤਮ ਫੀਚਰ ਫ਼ਿਲਮ ਦਾ ਪੁਰਸਕਾਰ ਦਿੱਤਾ ਗਿਆ। [7]
ਇਹ ਫ਼ਿਲਮ ਦੀ ਕਹਾਣੀ1925 ਵਿੱਚ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੌਰਾਨ ਸ਼ੁਰੂ ਹੁੰਦੀ ਹੈ ਅਤੇ ਭਾਰਤੀ ਸੁਤੰਤਰਤਾ ਅੰਦੋਲਨ ਦੇ ਸਿਖਰ 'ਤੇ ਇਹ ਦਿੱਲੀ ਦੇ ਦੋ ਪਰਿਵਾਰਾਂ, ਨਵਾਬ ਬਦਰੂਦੀਨ ਅਤੇ ਗੁਲਸ਼ਨ ਰਾਏ ਦੀ ਕਹਾਣੀ ਹੈ। ਦੋਵੇਂ ਪਰਿਵਾਰ ਇੰਨੇ ਨੇੜੇ ਹਨ ਕਿ ਉਹ ਲਗਭਗ ਇੱਕੋ ਘਰ ਵਿੱਚ ਮਿਲ਼ ਕੇ ਰਹਿੰਦੇ ਹਨ। ਨਵਾਬ ਦੀ ਬੇਟੀ ਹੁਸਨ ਬਾਨੋ ਦਾ ਜਾਵੇਦ ਨਾਂ ਦੇ ਨੌਜਵਾਨ ਨਾਲ ਅਫੇਅਰ ਹੈ ਅਤੇ ਉਹ ਗਰਭਵਤੀ ਹੋ ਜਾਂਦੀ ਹੈ। ਜਦੋਂ ਨਵਾਬ ਜਾਵੇਦ ਨਾਲ ਉਸਦਾ ਵਿਆਹ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸਨੂੰ ਪਤਾ ਲੱਗਦਾ ਹੈ ਕਿ ਜਾਵੇਦ ਗ਼ਾਇਬ ਹੋ ਗਿਆ ਹੈ। ਅੰਮ੍ਰਿਤ ਰਾਏ ਅਤੇ ਉਸਦੀ ਪਤਨੀ ਸਾਵਿਤਰੀ ਹੁਸਨ ਦੇ ਬੇਟੇ ਦਲੀਪ ਦੇ ਜਨਮ ਵਿੱਚ ਸਹਾਇਤਾ ਕਰਦੇ ਹਨ, ਅਤੇ ਉਸਨੂੰ ਗੋਦ ਲੈ ਕੇ ਆਪਣਾ ਪਰਿਵਾਰਕ ਨਾਮ ਵੀ ਰੱਖਦੇ ਹਨ। ਨੌਜਵਾਨ ਦਲੀਪ ਬਦਰੂਦੀਨ ਅਤੇ ਰਾਏ ਦੇ ਘਰਾਣਿਆਂ ਦਾ ਲਾਡਲਾ ਹੈ। ਫਿਰ ਹੁਸਨ ਦਾ ਦੁਬਾਰਾ ਜਾਵੇਦ ਨਾਲ ਮੇਲ ਹੋ ਜਾਂਦਾ ਹੈ ਅਤੇ ਜਾਵੇਦ ਨਾਲ ਵਿਆਹ ਕਰਵਾ ਲੈਂਦੀ ਹੈ। ਇਸ ਦੌਰਾਨ, ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜ਼ਬੂਰ ਕਰਨ ਲਈ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਂਦੇ ਹੋਏ, ਨਵਾਬ ਮਾਰਿਆ ਜਾਂਦਾ ਹੈ। ਸਾਲਾਂ ਬਾਅਦ, ਹੁਸਨ ਬਾਨੋ ਅਤੇ ਜਾਵੇਦ ਵਾਪਸ ਪਰਤੇ ਤਾਂ ਰਾਏ ਪਰਿਵਾਰ ਉਨ੍ਹਾਂ ਦਾ ਨਿੱਘਾ ਸੁਆਗਤ ਕਰਦਾ ਹੈ। ਫਿਰ ਉਹ ਦਲੀਪ ਨੂੰ ਮਿਲਦੀ ਹੈ - ਉਹ ਦਲੀਪ ਨਹੀਂ ਜਿਸ ਨੂੰ ਉਹ ਪਿੱਛੇ ਛੱਡ ਕੇ ਗਈ ਸੀ - ਇਹ ਦਲੀਪ ਫਾਸ਼ੀਵਾਦੀ ਹੈ, ਇੱਕ ਮੁਸਲਮਾਨਾਂ ਨੂੰ ਨਫ਼ਰਤ ਕਰਦਾ ਹੈ, ਜੋ ਮੁਸਲਮਾਨਾਂ ਨੂੰ ਭਾਰਤ ਵਿੱਚੋਂ ਜਬਰੀ ਕੱਢਣ ਲਈ ਅਤੇ ਇੱਥੋਂ ਤੱਕ ਕਿ ਇਮਾਰਤਾਂ ਨੂੰ ਸਾੜਨ ਅਤੇ ਉਹਨਾਂ ਨੂੰ ਕਤਲ ਕਰਨ ਲਈ ਹੋਰ ਕੱਟੜਪੰਥੀਆਂ ਨਾਲ ਮਿਲ਼ ਜਾਂਦਾ ਹੈ। ਹੁਸਨ ਅਤੇ ਦਲੀਪ ਇੱਕ ਦੂਜੇ ਨਾਲ ਇੰਨੀ ਨਫ਼ਰਤ ਅਤੇ ਬੇਵਿਸ਼ਵਾਸੀ ਦੇ ਹੁੰਦੇ ਕਿਵੇਂ ਸੁਭਾਵਕ ਹੋ ਸਕਦੇ ਹਨ?
ਫ਼ਿਲਮ ਦਾ ਸੰਗੀਤ ਸਾਹਿਰ ਲੁਧਿਆਣਵੀ ਦੁਆਰਾ ਲਿਖੇ ਗੀਤਾਂ ਦੇ ਨਾਲ ਐਨ. ਦੱਤਾ ਦੁਆਰਾ ਤਿਆਰ ਕੀਤਾ ਗਿਆ ਸੀ।
ਗੀਤ | ਗਾਇਕ |
---|---|
"ਮੈਂ ਜਬ ਭੀ ਅਕੇਲੀ ਹੋਤੀ ਹੂੰ" | ਆਸ਼ਾ ਭੌਂਸਲੇ |
"ਨੈਨਾ ਕਿਓਂ ਭਰ ਆਈਏ" | ਆਸ਼ਾ ਭੌਂਸਲੇ |
"ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ" | ਆਸ਼ਾ ਭੌਂਸਲੇ, ਮੁਹੰਮਦ ਰਫੀ |
"ਜੋ ਦਿਲ ਦੀਵਾਨਾ ਮਚਲ ਗਿਆ" | ਮੁਹੰਮਦ ਰਫੀ |
"ਜੈ ਜਨਨੀ ਜੈ ਭਾਰਤ ਮਾਂ" | ਮਹਿੰਦਰ ਕਪੂਰ |
"ਯੇ ਕਿਸਕਾ ਲਹੂ ਹੈ, ਕੌਨ ਮਾਰਾ" | ਮਹਿੰਦਰ ਕਪੂਰ |
"ਤੁਮਹਾਰੀ ਆਂਖੇਂ" | ਮਹਿੰਦਰ ਕਪੂਰ |
"ਆਜ ਕੀ ਰਾਤ" | ਮਹਿੰਦਰ ਕਪੂਰ |
"ਚਾਹੇ ਯਹ ਮਾਨੋ ਚਾਹੇ ਵੋ ਮਾਨੋ" | ਮਹਿੰਦਰ ਕਪੂਰ, ਬਲਬੀਰ |
ਵੰਡ ਦੇ ਦੰਗਿਆਂ ਅਤੇ ਨਾਅਰੇਬਾਜ਼ੀ ਦੇ ਪੁਨਰ ਨਿਰਮਾਣ ਨੇ ਫ਼ਿਲਮ ਦੀ ਸਕ੍ਰੀਨਿੰਗ ਦੌਰਾਨ ਸਿਨੇਮਾਘਰਾਂ ਵਿੱਚ ਦੰਗਿਆਂ ਵਰਗੇ ਹਾਲਾਤ ਪੈਦਾ ਕਰ ਦਿੱਤੇ, [8] ਅਤੇ ਫ਼ਿਲਮ ਬਾਕਸ ਆਫਿਸ 'ਤੇ ਫਲਾਪ ਹੋ ਗਈ। [9] ਧਰਮਪੁਤਰ ਦੇ ਹੋਏ ਇਸ ਹਾਲ ਤੋਂ ਬਾਅਦ, ਘੱਟ ਹੀ ਨਿਰਦੇਸ਼ਕਾਂ ਨੇ ਹਿੰਦੀ ਸਿਨੇਮਾ ਵਿੱਚ ਫਿਰਕੂ ਥੀਮ ਵਿੱਚ ਰੁਚੀ ਲਈ। ਅਗਲੀ ਫ਼ਿਲਮ ਜਿਸ ਨੇ ਇਸ ਮੁੱਦੇ ਨਾਲ ਨਜਿੱਠਿਆ, ਉਹ ਸੀ 1973 ਵਿੱਚ ਬਣੀ ਐਮ.ਐਸ. ਸਥਿਉ ਦੁਆਰਾ ਬਣਾਈ ਗਈ ਗਰਮ ਹਵਾ [6] । ਫ਼ਿਲਮ ਦੇ ਨਿਰਦੇਸ਼ਕ ਯਸ਼ ਚੋਪੜਾ ਨੇ ਫਿਰ ਕਦੇ ਕੋਈ ਸਿਆਸੀ ਫ਼ਿਲਮ ਨਹੀਂ ਬਣਾਈ, ਅਤੇ ਕਈ ਦਹਾਕਿਆਂ ਤੱਕ ਪਿਆਰ ਦੀਆਂ ਕਹਾਣੀਆਂ ਨਾਲ ਜੁੜੇ ਰਹੇ। ਬਾਅਦ ਵਿੱਚ ਉਸਨੇ ਵੀਰ ਜ਼ਾਰਾ (2004) ਨਾਲ ਦੁਬਾਰਾ ਧਾਰਮਿਕ ਸਦਭਾਵਨਾ ਦੇ ਵਿਸ਼ੇ ਨੂੰ ਛੂਹਿਆ। [8] [10]
<ref>
tag; name "mint" defined multiple times with different content
<ref>
tag; name "9thaward" defined multiple times with different content