ਧਰਮਾਚਾਰੀ ਗੁਰੂਮਾ (ਦੇਵਨਗਰੀ: धर्मचारी गुरुमाँ) (ਜਨਮ ਲਕਸ਼ਮੀ ਨਾਨੀ ਤੁਲਾਧਰ) (14 ਨਵੰਬਰ 1898 – 7 ਜਨਵਰੀ 1978) ਇੱਕ ਨੇਪਾਲੀ ਅਨਾਗਰਿਕਾ[1] ਨੇਪਾਲ ਵਿੱਚ ਥੇਰਵਾਦ ਬੁੱਧ ਧਰਮ ਨੂੰ ਪੁਨਰ ਸੁਰਜੀਤ ਕਰਨ ਵਾਲੀ ਪ੍ਰਭਾਵਸ਼ਾਲੀ ਨਾਰੀ ਸੀ। ਉਸ ਨੂੰ ਸਰਕਾਰ ਵਲੋਂ ਉਸ ਦੀਆਂ ਧਾਰਮਿਕ ਗਤੀਵਿਧੀਆਂ ਲਈ ਕਾਠਮੰਡੂ ਤੋਂ ਕੱਢ ਦਿੱਤਾ ਗਿਆ ਸੀ। [2][3]
ਧਰਮਾਚਾਰੀ ਇੱਕ ਪ੍ਰਗਤੀਸ਼ੀਲ ਹਸਤੀ ਸੀ ਅਤੇ ਇੱਕ ਭਿਕਸ਼ੂਣੀ ਬਣਨ ਲਈ ਸਮਾਜਿਕ ਰਸਮ ਰਵਾਜ ਅਤੇ ਸਰਕਾਰੀ ਦਮਨ ਦੇ ਖਿਲਾਫ਼ ਲੜੀ ਸੀ। ਉਸਨੇ ਸਿੱਖਿਆ ਹਾਸਲ ਕੀਤੀ ਅਤੇ ਬੌਧ ਧਰਮ ਦੀ ਪੜ੍ਹਾਈ ਕਰਨ ਅਤੇ ਔਰਡੀਨੇਸ਼ਨ ਲੈਣ ਲਈ ਦੇਸ਼ ਤੋਂ ਬਾਹਰ ਚਲੀ ਗਈ। [4] ਧਰਮਾਚਾਰੀ ਨੇ ਨੇਪਾਲ ਵਿੱਚ ਪਹਿਲੀ ਨੈਨਰੀ ਸਥਾਪਿਤ ਕੀਤੀ।[5]
ਲਕਸ਼ਮੀ ਨਾਨੀ ਦਾ ਜਨਮ ਕੇਂਦਰੀ ਕਾਠਮੰਡੂ ਦੇ ਇੱਕ ਇਤਿਹਾਸਕ ਇਲਾਕੇ ਵਿੱਚ ਢਾਇਆਵਾਛੇਨ, ਅਸਾਨ, ਵਿੱਚ ਹੋਇਆ ਸੀ। ਉਹ ਸੱਤ ਭੈਣਾਂ-ਭਰਾਵਾਂ ਵਿਚੋਂ ਚੌਥੀ ਥਾਂ ਤੇ ਸੀ। ਉਸ ਦਾ ਪਿਤਾ ਮਾਨ ਕਾਜੀ ਅਤੇ ਮਾਤਾ ਰਤਨ ਮਾਇਆ ਤੁਲਾਧਰ ਸੀ। ਲਕਸ਼ਮੀ ਨੈਨੀ ਦੇ ਮੁਢਲੇ ਸਾਲਾਂ ਦੌਰਾਨ, ਸਿੱਖਿਆ ਪ੍ਰਾਪਤ ਕਰਨਾ ਮੁਸ਼ਕਲ ਸੀ ਅਤੇ ਲੜਕੀਆਂ ਲਈ ਹੋਰ ਵੀ ਵਧੇਰੇ ਮੁਸ਼ਕਲ। ਐਪਰ, ਗੁਆਂਢ ਵਿੱਚ ਇੱਕ ਦੁਕਾਨਦਾਰ ਅਤੇ ਉਸਦੀ ਮਾਂ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ, ਉਸਨੇ ਆਪਣੇ ਆਪ ਪੜ੍ਹ ਅਤੇ ਲਿਖਣਾ ਸਿੱਖਿਆ।
1909 ਵਿਚ, ਲਕਸ਼ਮੀ ਨਾਨੀ ਦਾ ਵਿਆਹ ਇਤੁਮ ਬਹਿਲ ਦੇ ਸੇਤੇ ਕਾਜੀ ਬਨੀਆ ਨਾਲ ਹੋਇਆ ਸੀ ਜੋ ਕਿ ਖ਼ਾਨਦਾਨੀ ਜੜੀਆਂ ਬੂਟੀਆਂ ਨਾਲ ਇਲਾਜ ਕਰਨ ਵਾਲੇ ਕਬਾਇਲੀ ਪਰਿਵਾਰ ਤੋਂ ਸੀ। 1916 ਵਿੱਚ ਉਹਨਾਂ ਦੇਇਕ ਬੇਟੇ ਦਾ ਜਨਮ ਹੋਇਆ ਸੀ ਜੋ ਬਚਪਨ ਵਿੱਚ ਹੀ ਮਰ ਗਿਆ ਸੀ। 1919 ਵਿਚ, ਜਦੋਂ ਉਹ ਆਪਣੀ ਧੀ ਨਾਲ ਸੱਤ ਮਹੀਨੇ ਦੀ ਗਰਭਵਤੀ ਸੀ ਤਾਂ ਉਸਦੇ ਪਤੀ ਦੀ ਮੌਤ ਹੋ ਗਈ ਸੀ। 1927 ਵਿਚ, ਉਸਦੀ ਧੀ ਦੀ ਵੀ ਮੌਤ ਹੋ ਗਈ। ਕੁਝ ਸਾਲਾਂ ਵਿੱਚ ਉਸ ਦੇ ਪੂਰੇ ਪਰਿਵਾਰ ਦੇ ਚਲੇ ਜਾਣ ਕਾਰਨ ਉਸ ਦੀ ਧਾਰਮਿਕ ਗਤੀਵਿਧੀਆਂ ਵਿੱਚ ਡੂੰਘੀ ਰੁਚੀ ਹੋ ਗਈ। [6][7]
ਕਿਉਂ ਜੋ ਲਕਸ਼ਮੀ ਨਾਨੀ (ਬਦਲਵੇਂ ਨਾਂ: ਲਕਸ਼ਮੀ ਨਾਨੀ ਉਪਾਸਿਕਾ, ਲਕਸ਼ਮੀ ਨਾਨੀ ਬਨੀਆ) ਜੜੀ-ਬੂਟੀਆਂ ਦੀਆਂ ਦਵਾਈਆਂ ਨੂੰ ਮਿਲਾਉਣ ਵਿੱਚ ਸਿਖਿਅਤ ਅਤੇ ਹੁਨਰਮੰਦ ਸੀ, ਉਹ ਪਰਿਵਾਰ ਦੀ ਬੜੀ ਸਤਿਕਾਰਯੋਗ ਮੈਂਬਰ ਸੀ। ਉਸਨੇ ਵੱਡੇ ਪਰਿਵਾਰ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਾਲਾਂਕਿ ਉਸਨੇ ਬੋਧੀ ਕਿਤਾਬਾਂ ਦਾ ਅਧਿਐਨ ਕੀਤਾ। ਉਸਨੇ ਜੋ ਕੁਝ ਸਿੱਖਿਆ ਉਹ ਮਹਿਲਾਵਾਂ ਦੇ ਇੱਕ ਸਮੂਹ ਨੂੰ ਸਿਖਾਇਆ ਜੋ ਕਿ ਸਯੰਭੁ ਦੇ ਪੈਰਾਂ ਵਿੱਚ 17 ਵੀਂ ਸਦੀ ਦੇ ਮਠ ਦੇ ਵਿਹੜੇ, ਕਿਮਡੋ ਬਹਾ ਵਿੱਚ ਇਕੱਤਰ ਹੁੰਦੀਆਂ ਸਨ। 1926 ਵਿੱਚ ਬੋਧੀ ਵਿਦਵਾਨ ਧਰਮਦਿਤਆ ਧਰਮਚਾਰੀਆ ਅਤੇ ਦਾਨੀ ਪੁਰਸ਼ ਧਰਮ ਮਾਂ ਤੁਲਾਧਾਰ ਦੇ ਯਤਨਾਂ ਸਦਕਾ ਇਹ ਖੰਡਰ ਹੋਇਆ ਮੱਠ ਮੁੜ ਸਥਾਪਿਤ ਕੀਤਾ ਗਿਆ ਸੀ। [2]