ਧੂਣੀ ਦਾ ਬਾਲਣ (ਕਹਾਣੀ)

"ਧੂਣੀ ਦਾ ਬਾਲਣ"
ਲੇਖਕ ਜੈਕ ਲੰਡਨ
ਮੂਲ ਸਿਰਲੇਖTo Build a Fire
ਦੇਸ਼ਯੂਨਾਇਟਡ ਸਟੇਟਸ
ਭਾਸ਼ਾਅੰਗਰੇਜ਼ੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ ਮਿਤੀ1908

ਧੂਣੀ ਦਾ ਬਾਲਣ (ਮੂਲ ਅੰਗਰੇਜ਼ੀ:To Build a Fire) ਉਘੇ ਅਮਰੀਕੀ ਗਲਪਕਾਰ ਜੈਕ ਲੰਡਨ ਦੀ ਕਹਾਣੀ ਹੈ। ਇਸ ਕਹਾਣੀ ਦੇ ਦੋ ਨੁਸਖ਼ੇ ਹਨ, ਇੱਕ 1902 ਵਿੱਚ ਪ੍ਰਕਾਸ਼ਿਤ ਅਤੇ ਦੂਜਾ 1908 ਵਿੱਚ। 1908 ਵਿੱਚ ਲਿਖਿਆ ਗਿਆ ਨੁਸਖ਼ਾ ਅਕਸਰ ਇੱਕ ਸੰਗਠਿਤ ਕਲਾਸਿਕ ਬਣ ਗਿਆ ਹੈ, ਜਦੋਂ ਕਿ 1902 ਦੀ ਕਹਾਣੀ ਇੱਕ ਘੱਟ ਜਾਣੀ-ਜਾਂਦੀ ਕਹਾਣੀ ਬਣ ਗਈ ਹੈ। 1908 ਵਾਲੀ ਕਹਾਣੀ ਇੱਕ ਬੇਨਾਮ ਪਾਤਰ ਦੇ ਬਾਰੇ ਹੈ ਜੋ ਯੂਕੋਨ ਟੈਰੀਟਰੀ ਦੇ ਜ਼ੀਰੋ ਤੋਂ ਥੱਲੇ ਟੁੰਡਰਾ ਵਿੱਚ ਨਿਕਲਦਾ ਹੈ, ਆਪਣੇ ਕੁੱਤੇ ਦੇ ਨਾਲ, ਆਪਣੇ ਦੋਸਤਾਂ ਨੂੰ ਮਿਲਣ ਲਈ। ਭਾਵੇਂ ਕਿ ਇੱਕ ਬਜ਼ੁਰਗ ਨੇ ਉਸ ਨੂੰ ਉੱਚਾਈ ਤੇ ਇਕੱਲਿਆਂ ਜਾਣ ਦੇ ਖ਼ਤਰਿਆਂ ਬਾਰੇ ਚੇਤਾਵਨੀ ਦਿੱਤੀ ਸੀ, ਪਰ ਉਸ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਆਦਮੀ ਕਠੋਰ ਹਾਲਾਤ ਨੂੰ ਘਟਾ ਕੇ ਦੇਖਦਾ ਹੈ ਅਤੇ ਹੌਲੀ ਹੌਲੀ ਠੰਡ ਨਾਲ ਜੰਮ ਜਾਂਦਾ ਹੈ। ਆਪਣੇ ਆਪ ਨੂੰ ਗਰਮ ਕਰਨ ਲਈ ਕੋਸ਼ਿਸ਼ ਕਰਨ ਅਤੇ ਅੱਗ ਜਲਾਉਣ ਵਿੱਚ ਅਸਫਲ ਰਹਿਣ ਪਿੱਛੋਂ, ਉਹ ਹੰਭ ਹਾਰ ਕੇ ਬੇਹੋਸ਼ ਹੋ ਜਾਂਦਾ ਹੈ ਅਤੇ ਹਾਈਪੋਥਰਮੀਆ ਨਾਲ ਮਰ ਜਾਂਦਾ ਹੈ।