ਨਕਸਲਬਾੜੀ ਲਹਿਰ 25 ਮਈ, 1967 ਨੂੰ ਪੱਛਮੀ ਬੰਗਾਲ ’ਚ ਨਕਸਲਬਾੜੀ ਬਲਾਕ ਦੇ ਪਿੰਡ ਪ੍ਰਸਾਦੂਜੋਤ ਵਿਖੇ ਕਿਸਾਨਾਂ ਨੇ ਜ਼ਿਮੀਦਾਰਾਂ ਤੋਂ ਉਸ ਜ਼ਮੀਨ ਨੂੰ ਜ਼ਬਰਦਸਤੀ ਖੋਹਣ ਦਾ ਯਤਨ ਕੀਤਾ ਜਿਸ ਉੱਤੇ ਕਿਸਾਨਾਂ ਦਾ ਕਾਨੂੰਨੀ ਹੱਕ ਸੀ । ਇਸ ਦੀ ਅਗਵਾਈ ਦੋ ਖੱਬੇ-ਪੱਖੀ ਕਾਰਕੁਨ ਕਾਨੂ ਸਾਨਿਆਲ ਅਤੇ ਜੰਗਾਲ ਸੰਥਾਲ ਅਤੇ ਕਮਿਊਨਿਸਟ ਚਿੰਤਕ ਚਾਰੂ ਮਜੂਮਦਾਰ ਕਰ ਰਹੇ ਸਨ। ਕਿਸਾਨਾਂ ਤੇ ਪੁਲਸ ਵਿਚਾਲੇ ਜ਼ੋਰਦਾਰ ਹਿੰਸਕ ਸੰਘਰਸ਼ ਹੋਇਆ। ਇਸ ਬਗ਼ਾਵਤ ਤੋਂ ਬਾਅਦ ਇੱਕ ਅਜਿਹੀ ਲਹਿਰ ਪੈਦਾ ਹੋਈ, ਜਿਸ ਨੇ ਸਮੁੱਚੇ ਸੰਸਾਰ ਦਾ ਧਿਆਨ ਖਿੱਚਿਆ, ਇਸ ਨੂੰ ਨਕਸਲਬਾੜੀ ਦਾ ਨਾਂ ਦਿੱਤਾ ਗਿਆ।[1] ਨਕਸਲਬਾੜੀ ਚੋਂ ਉੱਠੀ ਇਹ ਲਹਿਰ ਅਣਗਿਣਤ ਯਤਨਾਂ ਦੇ ਬਾਵਜੂਦ ਇਤਿਹਾਸ 'ਚੋਂ ਮਿਟਾਈ ਨਹੀਂ ਜਾ ਸਕੀ। ਜਦੋਂ ਇਹ ਲਹਿਰ ਪੰਜਾਬ ਵਿੱਚ ਪੁੱਜੀ ਤਾਂ ਇਹ ਪੰਜਾਬੀ ਰੰਗ ਨਾਲ ਵਿਕਸਿਤ ਹੋਈ। ਨਾਕਾਮ ਹੋਣ ਦੇ ਬਾਵਜੂਦ ਇਸਨੇ ਪੰਜਾਬ ਦੇ ਸਾਹਿਤ ਅਤੇ ਸਿਆਸਤ 'ਤੇ ਅਮਿਟ ਅਸਰ ਪਾਇਆ।
- ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।
- ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ!
— ਡਾਕਟਰ ਜਗਤਾਰ
- ਦੋਸਤੋ ਜੇ ਮਰ ਗਏ ਤਾਂ ਗ਼ਮ ਨਹੀਂ, ਦਾਸਤਾਂ ਸਾਡੀ ਕਦੇ ਜਾਣੀ ਨਹੀਂ।
- ਬੇੜੀਆਂ ਦੀ ਛਣਕ ਵਿੱਚ ਜੋ ਰਮਜ਼ ਹੈ, ਕੌਣ ਕਹਿੰਦੈ, ਲੋਕਾਂ ਪਹਿਚਾਣੀ ਨਹੀਂ।
— ਡਾਕਟਰ ਜਗਤਾਰ
ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਤਿੰਨ ਹਥਿਆਰਬੰਦ ਕਮਿਊਨਿਸਟ ਬਗ਼ਾਵਤਾਂ ਹੋਈਆਂ ਸਨ। ਇਹ ਤਿੰਨੇ ਬਗ਼ਾਵਤਾਂ ਜ਼ਮੀਨ ਉੱਤੇ ਕਬਜ਼ੇ ਤੇ ਅਧਾਰਿਤ ਸੀ। ਪਹਿਲੀ ਬਗ਼ਾਵਤ 1947 ’ਚ ਦੱਖਣੀ ਸੂਬੇ ਹੈਦਰਾਬਾਦ ਦੇ ਤੇਲੰਗਾਨਾ ਖੇਤਰ ਵਿੱਚ ਹੋਈ ਸੀ ਦੂਜੀ 1948 ਵਿੱਚ ਪੱਛਮੀ ਬੰਗਾਲ ਦੇ ਤੇਭਾਗਾ ਖੇਤਰ ਤੇ ਤੀਜੀ ਬਗ਼ਾਵਤ 1948 ਵਿੱਚ ਮੌਜੂਦਾ ਪੰਜਾਬ ਦੇ ਸਾਬਕਾ ਪੈਪਸੂ ਵਿੱਚ ਹੋਈ ਸੀ ਜਿਸ ਨੂੰ ਭਾਰਤ ਸਰਕਾਰ ਨੇ ਫ਼ੌਜੀ ਤਾਕਤ ਨਾਲ ਕੁਚਲ ਦਿੱਤਾ ਸੀ ਇਸ ਕਾਰਨ ਭਾਰਤ ਸਰਕਾਰ ਨੇ ਭੂਮੀ ਸੁਧਾਰਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਹ ਸੁਧਾਰ ਕਿਸਾਨਾਂ ਨੂੰ ਜਾਇਦਾਦ ਦੇ ਅਧਿਕਾਰ ਸਨ। ਜਿਸ 'ਚ ਨਕਸਲਬਾੜੀ ਲਹਿਰ ਉਪਜੀ ਸੀ। ਪਹਿਲੇ ਗੇੜ (1967-69) ’ਚ ਨਕਸਲਬਾੜੀ ਲਹਿਰ ਨੂੰ ਮੁੱਖ ਸਮਰਥਨ ਕਿਸਾਨਾਂ ਤੇ ਕਬਾਇਲੀ ਲੋਕਾਂ ਨੂੰ ਮਿਲਿਆ। ਦੂਜੇ ਗੇੜ (1969-72) ’ਚ ਸ਼ਹਿਰੀ ਵਿਦਿਆਰਥੀਆਂ ਤੇ ਨੌਜਵਾਨਾਂ ਉਤੇ ਪਿਆ। 1970ਵਿਆਂ ਦੇ ਅੱਧ ਤੋਂ ਲੈ ਕੇ 1970ਵਿਆਂ ਦੇ ਅੰਤ ਤੱਕ ਇਸ ਲਹਿਰ ਵਿੱਚ ਗਿਰਾਵਟ ਆਈ। 2004 ਤੋਂ ਬਾਅਦ ਨਕਸਲਬਾੜੀ ਲਹਿਰ ਮੁੜ ਉੱਭਰੀ ਹੈ। ਇਸ ਲਹਿਰ ਨੇ ਕਬਾਇਲੀ ਇਲਾਕਿਆਂ ’ਚ ਸਮਾਜ-ਭਲਾਈ, ਮਨੁੱਖੀ ਵਿਕਾਸ ਤੇ ਵਿਦਿਅਕ ਗਤੀਵਿਧੀਆਂ ਜਿਹੇ ਮਾਮਲਿਆਂ ਵਿੱਚ ਮੁੱਖ ਭੂਮਿਕਾ ਨਿਭਾਈ ਹੈ, ਮਾਓਵਾਦੀਆਂ ਦੀ ਅਗਵਾਈ ਹੇਠ ਸਕੂਲ ਤੇ ਸਿਹਤ ਕੇਂਦਰ ਚੱਲ ਰਹੇ ਹਨ, ਬਾਕਾਇਦਾ ਪਿੰਡਾਂ ਦੇ ਪੱਧਰ ਉੱਤੇ ਕਰਜ਼ੇ ਵੀ ਦਿੱਤੇ ਜਾਂਦੇ ਹਨ, ਬੀਜ ਬੈਂਕ ਖੋਲ੍ਹੇ ਗਏ ਹਨ ਅਤੇ ਜਲ-ਪ੍ਰਬੰਧ ਦੇ ਵੱਖੋ-ਵੱਖਰੇ ਪ੍ਰਾਜੈਕਟ ਚੱਲ ਰਹੇ ਹਨ। ਇਹ ਬਗ਼ਾਵਤ ਨੇ ਸਮਾਜਿਕ ਭਲਾਈ ਤੇ ਸਮਾਜਕ ਸਮਾਨਤਾ ਜਿਹੇ ਗੁਣ ਮਜ਼ਬੂਤ ਕੀਤੇ। 1980ਵਿਆਂ ਦੇ ਆਰੰਭ ’ਚ ਜੰਗਲਾਤ, ਮਾਲੀਆ ਤੇ ਪੁਲੀਸ ਵਿਭਾਗਾਂ ਤੇ ਸ਼ਾਹੂਕਾਰਾਂ ਵਿਰੁੱਧ ਇੱਕ ਮੁਹਿੰਮ ਸ਼ੁਰੂ ਹੋਈ, ਜਿਸ ਵਿੱਚ ਮਹੱਤਵਪੂਰਨ ਹੱਦ ਤੱਕ ਸਮਾਜਿਕ ਸੁਧਾਰ ਜੁੜਦੇ ਚਲੇ ਗਏ ਤੇ ਇਸ ਨੂੰ ਸਿਆਸੀ ਅਸਲਾ ਮਿਲਦਾ ਗਿਆ।[2]
- ਲਹਿਰਾਂ ਸੱਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ;
- ਸਾਥੋਂ ਮੋਹ ਤੋੜ ਹੋਇਆ ਨਾ ਕਿਨਾਰਿਆਂ ਦੇ ਨਾਲ !
— ਐਸ ਐਸ ਮੀਸ਼ਾ
ਪੰਜਾਬ ਵਿੱਚ ਪਾਸ਼, ਸੰਤ ਰਾਮ ਉਦਾਸੀ ਤੇ ਲਾਲ ਸਿੰਘ ਦਿਲ ਵਰਗੇ ਸ਼ਾਇਰ ਅਤੇ ਗੁਰਸ਼ਰਨ ਸਿੰਘ ਜਿਹੇ ਰੰਗਮੰਚ ਕਲਾਕਾਰ ’ਤੇ ਇਸੇ ਲਹਿਰ ਦਾ ਪ੍ਰਭਾਵ ਪਿਆ। ਆਂਧਰਾ ਪ੍ਰਦੇਸ਼ ਵਿੱਚ ਨਕਸਲਬਾੜੀ ਲੋਕ ਗੀਤ ਮੁੱਖਧਾਰਾ ਦਾ ਹਿੱਸਾ ਬਣ ਚੁੱਕੇ ਹਨ। ਉੱਘੇ ਤੈਲਗੂ ਕਵੀ ਗ਼ਦਰ ਖੁੱਲ੍ਹ ਕੇ ਇਸ ਲਹਿਰ ਦੀ ਹਮਾਇਤ ਕਰਦੇ ਆਏ ਹਨ ਅਤੇ ਬੰਗਾਲ ’ਚ ਸੱਤਿਆਜੀਤ ਰੇਅ ਦੀ 1971 ਵਿੱਚ ਬਣੀ ਫ਼ਿਲਮ ‘ਸੀਮਾਬੱਧ’ ਅਤੇ ‘ਦਿ ਨਕਸਲਾਈਟਸ’, ‘ਹਜ਼ਾਰੋਂ ਖ਼ਵਾਹਿਸ਼ੇ ਐਸੀ’ ਵੀ ਨਕਸਲਬਾੜੀ ਲਹਿਰ ਦੇ ਪਿਛੋਕੜ ਬਾਰੇ ਸਨ।
{{cite news}}
: Unknown parameter |dead-url=
ignored (|url-status=
suggested) (help)