ਨਰਥਕੀ ਨਟਰਾਜ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਡਾਂਸਰ |
ਨਰਥਕੀ ਨਟਰਾਜ ਇੱਕ ਭਰਤਾਨਾਟਿਅਮ ਡਾਂਸਰ ਹੈ। 2019 ਵਿੱਚ, ਉਸ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨਾਲ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਟ੍ਰਾਂਸਜੈਂਡਰ ਔਰਤ ਬਣ ਗਈ।[1]
ਮਦੁਰਾਈ ਦੇ ਨਜ਼ਦੀਕ ਇੱਕ ਪਿੰਡ ਵਿੱਚ ਜੰਮੀ, ਨਰਥਕੀ ਨਟਰਾਜ ਤੰਜੌਰ ਸ਼੍ਰੀ ਕੇ.ਪੀ. ਕਿਟੱਪਾ ਪਿਲਾਈ ਦੀ ਇੱਕ ਮੁਰੀਦ ਹੈ। ਸ਼੍ਰੀ ਕਿਟੱਪਾ ਪਿਲਾਈ ਤੰਜੌਰ ਚੌਕੜੀ ਦੇ ਸਿੱਧੇ ਵੰਸ਼ਜ ਸਨ। ਨਰਥਕੀ ਉਸ ਦੇ ਨਾਲ ਰਹੀ ਅਤੇ 15 ਸਾਲ ਗੁਰੂਕੁਲ ਵਿੱਚ ਸਿਖਲਾਈ ਪ੍ਰਾਪਤ ਕੀਤੀ। ਉਸ ਨੇ ਤੰਜੌਰ ਤਾਮਿਲ ਯੂਨੀਵਰਸਿਟੀ ਵਿੱਚ ਸ਼੍ਰੀ ਕਿਟੱਪਾ ਪਿਲਾਈ ਦੀ ਸਹਾਇਕ ਵਜੋਂ ਵੀ ਕੰਮ ਕੀਤਾ। 1999 ਵਿੱਚ ਆਪਣੇ ਗੁਰੂ ਦੇ ਦੇਹਾਂਤ ਤੋਂ ਬਾਅਦ, ਉਹ 2000 ਵਿੱਚ ਚੇਨਈ ਚਲੀ ਗਈ ਸੀ ਅਤੇ ਉਦੋਂ ਤੋਂ ਉਹ ਪੂਰਾ ਸਮਾਂ ਇੱਕ ਪੇਸ਼ੇਵਰ ਡਾਂਸਰ ਰਹੀ ਹੈ।[2]
ਨਰਥਕੀ ਨਟਰਾਜ ਤੀਜੇ ਲਿੰਗ ਵਜੋਂ ਪੈਦਾ ਹੋਈ ਸੀ ਅਤੇ ਪਰਿਵਾਰ ਤੇ ਸਮਾਜ ਦੇ ਮਖੌਲ ਅਤੇ ਨਕਾਰ ਦੇ ਅਧੀਨ ਰਹੀ ਸੀ। ਉਸ ਦੀ ਜ਼ਿੰਦਗੀ ਅਤੇ ਯਾਤਰਾ ਨੂੰ 2018 ਵਿੱਚ ਤਾਮਿਲਨਾਡੂ ਸਰਕਾਰ ਦੀ 11ਵੀਂ ਸਟੈਂਡਰਡ ਤਾਮਿਲ ਟੈਕਸਟ ਕਿਤਾਬ ਵਿੱਚ ਇੱਕ ਪਾਠ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ।[3]
ਨਰਥਕੀ ਤੰਜੌਰ ਅਧਾਰਿਤ ਨਾਯਕੀ ਭਾਵ ਪ੍ਰੰਪਰਾ ਵਿੱਚ ਮਾਹਰ ਹੈ। ਉਸ ਦੀ ਦੋਸਤ ਸ਼ਕਤੀ ਭਾਸਕਰ ਦੇ ਨਾਲ, ਉਸ ਨੇ ਚੇਨਈ ਅਤੇ ਮਦੁਰਈ ਵਿੱਚ ਇੱਕ ਡਾਂਸ ਸਕੂਲ "ਵੇਲੀਏਬਲਮ ਨਡਾਨਾ ਕਲਾਈ ਕੁੜਮ" ਸਥਾਪਤ ਕੀਤਾ ਸੀ। ਉਹ ਭਾਰਤ ਅਤੇ ਵਿਦੇਸ਼ ਤੋਂ ਵਿਦਿਆਰਥੀਆਂ ਨੂੰ ਤੰਜੌਰ ਚੌਕੜੀ ਦੇ ਰਵਾਇਤੀ ਢੰਗਾਂ ਵਿੱਚ ਸਿਖਲਾਈ ਦਿੰਦੀ ਹੈ।[4]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)