ਨਰਾਇਣ ਦੇਸਾਈ | |
---|---|
ਜਨਮ | 24 ਦਸੰਬਰ 1924 |
ਮੌਤ | 15 ਮਾਰਚ 2015 | (ਉਮਰ 90)
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਗਾਂਧੀਵਾਦੀ ਚਿੰਤਕ |
ਲਈ ਪ੍ਰਸਿੱਧ | ਗਾਂਧੀ ਕਥਾ, ਗਾਂਧੀਵਾਦ |
ਨਰਾਇਣ ਦੇਸਾਈ (24 ਦਸੰਬਰ 1924 - 15 ਮਾਰਚ 2015) ਗਾਂਧੀ ਕਥਾ ਵਾਚਕ ਅਤੇ ਗੁਜਰਾਤ ਵਿਦਿਆਪੀਠ ਦਾ ਸੇਵਾਮੁਕਤ ਚਾਂਸਲਰ ਸੀ। ਉਹ ਗਾਂਧੀਜੀ ਦੇ ਨਿਜੀ ਸਕੱਤਰ ਅਤੇ ਉਹਨਾਂ ਦੇ ਜੀਵਨੀਕਾਰ ਮਹਾਦੇਵ ਦੇਸਾਈ ਦਾ ਪੁੱਤਰ ਸੀ, ਜਿਸ ਨੂੰ ਦੁਨੀਆ ਉਸ ਸ਼ਖਸ ਦੇ ਤੌਰ ਉੱਤੇ ਜਾਣਦੀ ਹੈ ਜਿਸ ਨੇ ਮਹਾਤਮਾ ਗਾਂਧੀ ਦੀ ਜੀਵਨੀ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਸੀ। ਨਰਾਇਣ ਦੇਸਾਈ ਭੂਦਾਨ ਅੰਦੋਲਨ ਅਤੇ ਸੰਪੂਰਣ ਕ੍ਰਾਂਤੀ ਅੰਦੋਲਨ ਨਾਲ ਜੁੜਿਆ ਰਿਹਾ ਸੀ ਅਤੇ ਉਂਸਨੂੰ ਗਾਂਧੀ ਕਥਾ ਲਈ ਜਾਣਿਆ ਜਾਂਦਾ ਹੈ, ਜੋ ਉਸ ਨੇ 2004 ਵਿੱਚ ਸ਼ੁਰੂ ਕੀਤੀ ਸੀ। ਉਸ ਦਾ ਸਬੰਧ ਸਿੱਧਾ ਮਹਾਤਮਾ ਗਾਂਧੀ ਦੇ ਜੀਵਨ ਨਾਲ ਸੀ ਅਤੇ ਉਸ ਨੇ ਆਪਣੇ ਜੀਵਨ ਦੇ ਪਹਿਲੇ 22 ਸਾਲ ਮਹਾਤਮਾ ਗਾਂਧੀ ਦੇ ਨਾਲ ਗੁਜ਼ਾਰੇ ਸਨ। ਗਾਂਧੀ ਜੀ ਉਸ ਨੂੰ ਬਬਲੂ ਕਹਿ ਕੇ ਬੁਲਾਉਂਦੇ ਸਨ।
ਨਰਾਇਣ ਦੇਸਾਈ ਦਾ ਜਨਮ ਮਹਾਦੇਵ ਦੇਸਾਈ ਦੇ ਘਰ 24 ਦਸੰਬਰ 1924 ਨੂੰ ਗੁਜਰਾਤ ਦੇ ਨਗਰ ਵਲਸਾਡ ਵਿੱਚ ਹੋਇਆ ਸੀ[1] [2] ਉਸ ਦਾ ਬਚਪਨ ਸਾਬਰਮਤੀ ਆਸ਼ਰਮ ਵਿੱਚ ਗੁਜ਼ਰਿਆ ਅਤੇ ਆਰੰਭਕ ਸਿੱਖਿਆ ਦੇ ਬਾਅਦ ਉਸ ਨੇ ਰਸਮੀ ਪੜ੍ਹਾਈ ਛੱਡ ਦਿੱਤੀ ਅਤੇ ਆਪਣੇ ਪਿਤਾ ਦੇ ਨਿਰਦੇਸ਼ਨ ਵਿੱਚ ਹੀ ਬਾਅਦ ਦੀ ਸਿੱਖਿਆ ਹਾਸਲ ਕੀਤੀ।[3]
{{cite news}}
: Check date values in: |archive-date=
(help); Unknown parameter |dead-url=
ignored (|url-status=
suggested) (help)