ਨਰੇਸ਼ ਮਹਿਤਾ | |
---|---|
ਜਨਮ | ਮਧ ਪ੍ਰਦੇਸ਼ ਵਿੱਚ ਸ਼ਾਜਾਪੁਰ | 15 ਫਰਵਰੀ 1922
ਮੌਤ | 2000 |
ਕਿੱਤਾ | ਕਵੀ |
ਰਾਸ਼ਟਰੀਅਤਾ | ਭਾਰਤੀ |
ਗਿਆਨਪੀਠ ਇਨਾਮ ਨਾਲ ਸਨਮਾਨਿਤ ਹਿੰਦੀ ਕਵੀ ਸ਼੍ਰੀ ਨਰੇਸ਼ ਮਹਿਤਾ ਉਹਨਾਂ ਚੋਟੀ ਦੇ ਲੇਖਕਾਂ ਵਿੱਚ ਸਨ ਜੋ ਭਾਰਤੀਅਤਾ ਦੀ ਆਪਣੀ ਡੂੰਘੀ ਦ੍ਰਿਸ਼ਟੀ ਲਈ ਜਾਣ ਜਾਂਦੇ ਹਨ। ਨਰੇਸ਼ ਮਹਿਤਾ ਨੇ ਆਧੁਨਿਕ ਕਵਿਤਾ ਨੂੰ ਨਵੀਂ ਵਿਅੰਜਨਾ ਦੇ ਨਾਲ ਨਵਾਂ ਮੋੜ ਦਿੱਤਾ। ਰਾਗਾਤਮਿਕਤਾ, ਸੰਵੇਦਨਾ ਅਤੇ ਉਦਾੱਤਤਾ ਉਹਨਾਂ ਦੀ ਸਿਰਜਨਾ ਦੇ ਮੂਲ ਤੱਤ ਹਨ, ਜੋ ਉਹਨਾਂ ਨੂੰ ਕੁਦਰਤ ਅਤੇ ਸਮੁੱਚੀ ਸ੍ਰਿਸ਼ਟੀ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਂਦੇ ਹਨ ਅਤੇ ਨਾਲ ਹੀ, ਪ੍ਰਚੱਲਤ ਸਾਹਿਤਕ ਰੁਝਾਨਾਂ ਤੋਂ ਇੱਕ ਤਰ੍ਹਾਂ ਦੀ ਦੂਰੀ ਨੇ ਉਹਨਾਂ ਦੀ ਕਵਿਤਾ-ਸ਼ੈਲੀ ਅਤੇ ਸੰਰਚਨਾ ਨੂੰ ਮੌਲਿਕਤਾ ਦਿੱਤੀ।[1] ਉਸ ਦੇ ਨਾਂ 'ਤੇ ਕਵਿਤਾ ਤੋਂ ਲੈ ਕੇ ਨਾਟਕਾਂ ਤੱਕ 50 ਤੋਂ ਵੱਧ ਪ੍ਰਕਾਸ਼ਿਤ ਰਚਨਾਵਾਂ ਹਨ। ਉਸਨੇ ਕਈ ਸਾਹਿਤਕ ਪੁਰਸਕਾਰ ਪ੍ਰਾਪਤ ਕੀਤੇ, ਖਾਸ ਤੌਰ 'ਤੇ 1988 ਵਿੱਚ ਹਿੰਦੀ ਵਿੱਚ ਸਾਹਿਤ ਅਕਾਦਮੀ ਇਨਾਮ ਉਸਦੇ ਕਾਵਿ ਸੰਗ੍ਰਹਿ ਅਰਣਯ ਲਈ ਅਤੇ 1992 ਵਿੱਚ ਗਿਆਨਪੀਠ ਇਨਾਮ ਮਿਲਿਆ।
1950 ਦੇ ਦਹਾਕੇ ਵਿੱਚ ਉੱਭਰਨ ਵਾਲੇ ਕਵਿਤਾ ਦੇ ਬਹੁਤ ਸਾਰੇ ਸਕੂਲਾਂ ਵਿੱਚੋਂ ਨਕੇਨਵਾੜ ਇੱਕ ਸਕੂਲ ਸੀ ਜਿਸਦਾ ਨਾਮ ਇਸ ਦੇ ਤਿੰਨ ਪਾਇਨੀਅਰਾਂ - ਨਲਿਨ ਵਿਲੋਚਨ ਸ਼ਰਮਾ, ਕੇਸਰੀ ਕੁਮਾਰ, ਅਤੇ ਨਰੇਸ਼ ਮਹਿਤਾ ਦੇ ਨਾਮ ਦੇ ਪਹਿਲੇ ਅੱਖਰਾਂ ਤੋਂ ਲਿਆ ਗਿਆ ਸੀ।[2]