ਰਹਿਮਤ-ਉਨ-ਨਿਸਾ | |
---|---|
ਨਵਾਬ ਬਾਈ | |
ਜਨਮ | ਅੰ. 1623 ਰਾਜੌਰੀ, ਕਸ਼ਮੀਰ |
ਮੌਤ | 1691 (ਉਮਰ 67–68) ਦਿੱਲੀ, ਮੁਗਲ ਸਾਮਰਾਜ |
ਜੀਵਨ-ਸਾਥੀ | ਔਰੰਗਜ਼ੇਬ |
ਔਲਾਦ | ਮੁਹੰਮਦ ਸੁਲਤਾਨ ਬਹਾਦੁਰ ਸ਼ਾਹ I ਬਦਰ-ਉਨ-ਨਿਸਾ ਬੇਗਮ |
ਘਰਾਣਾ | ਜਾਰ੍ਰਲ ਵੰਸ਼ |
ਪਿਤਾ | ਰਜੌਰੀ ਦਾ ਰਾਜਾ ਤਾਜੁਦੀਨ ਜਾਰ੍ਰਲ |
ਧਰਮ | ਇਸਲਾਮ (ਹਿੰਦੂ, prior to marriage) |
ਰਹਿਮਤ-ਉਨ-ਨਿਸਾ (Persian: رحمت النساء بیگم) (ਅੰ. 1623 – 1691), ਨੂੰ ਵਧੇਰੇ ਕਰਕੇ ਉਸਦੇ ਖ਼ਿਤਾਬ ਨਵਾਬ ਬਾਈ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਮੁਗਲ ਸਮਰਾਟ ਔਰੰਗਜ਼ੇਬ ਦੀ ਦੂਜੀ ਪਤਨੀ ਸੀ। ਨਵਾਬ ਬਾਈ ਦਾ ਬਤੌਰ ਇੱਕ ਰਾਜਪੂਤ ਰਾਜਕੁਮਾਰੀ ਜਨਮ ਹੋਇਆ ਅਤੇ ਰਜੌਰੀ ਦੇ ਰਾਜਾ ਤਾਜੁਦੀਨ ਜਾਰ੍ਰਲ ਦੀ ਧੀ ਸੀ। ਉਹ ਜਾਰ੍ਰਲ ਜੰਮੂ ਅਤੇ ਕਸ਼ਮੀਰ ਦੇ ਜਾਰ੍ਰਲ ਰਾਜਪੂਤ ਕਬੀਲੇ ਤੋਂ ਸੰਬੰਧ ਰੱਖਦੀ ਸੀ।[1] ਉਸਨੇ 1638 ਵਿੱਚ ਔਰੰਗਜ਼ੇਬ ਨਾਲ ਵਿਆਹ ਕਰਵਾਇਆ,[2] ਅਤੇ ਉਹਨਾਂ ਦੇ ਤਿੰਨ ਬੱਚੇ ਔਰੰਗਜ਼ੇਬ ਦਾ ਸਭ ਤੋਂ ਵੱਡਾ ਪੁੱਤਰ ਮੁਹੰਮਦ ਸੁਲਤਾਨ, ਦੂਜਾ ਪੁੱਤਰ ਰਾਜਕੁਮਾਰ ਮੁਹੰਮਦ ਮੁਆਜ਼ਮ, ਸਨ।[3]
ਉਸ ਦੇ ਪੁੱਤਰ ਮੁਹੰਮਦ ਮੁਜਾਹਮ ਦੀ ਕੈਦ ਦੌਰਾਨ, 1691 ਦੇ ਦਹਾਕੇ ਦੇ ਮੱਧ ਵਿੱਚ ਦਿੱਲੀ ਵਿੱਚ ਉਸ ਦੀ ਮੌਤ ਹੋ ਗਈ ਸੀ। [4]