ਨਵੀਨਾ ਬੋਲੇ |
---|
ਜਨਮ | (1983-10-30) 30 ਅਕਤੂਬਰ 1983 (ਉਮਰ 41)
|
---|
ਰਾਸ਼ਟਰੀਅਤਾ | ਭਾਰਤੀ |
---|
ਪੇਸ਼ਾ | ਅਦਾਕਾਰਾ, ਮਾਡਲ |
---|
ਨਵੀਨਾ ਬੋਲੇ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ, ਜਿਸਨੇ ਕਾਲਜ ਰੋਮਾਂਸ 'ਮਿਲੇ ਜਬ ਹਮ ਤੁਮ' ਵਿੱਚ ਦੀਯਾ ਭੂਸ਼ਣ ਦੀ ਭੂਮਿਕਾ ਨਿਭਾਈ ਸੀ। ਨਵੀਨਾ ਨੇ ਇਕ ਹਲਕੇ-ਫੁਲਕੇ ਪਰਿਵਾਰਕ ਸ਼ੋਅ 'ਜੈਨੀ ਔਰ ਜੁਜੂ' ਵਿਚ ਵੀ ਪ੍ਰਿਆ ਅਤੇ ਇਸ਼ਕਬਾਜ਼ ਵਿੱਚ ਟੀਆ ਦੀ ਵੀ ਭੂਮਿਕਾ ਨਿਭਾਈ ਸੀ।
ਨਵੀਨਾ ਬੋਲੇ ਦਾ ਜਨਮ ਮੁੰਬਈ ਵਿੱਚ ਹੋਇਆ ਸੀ। ਉਸਨੇ ਕਾਮਰਸ ਵਿੱਚ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਭਾਰਤ ਨਾਟਿਅਮ ਦੀ ਡਾਂਸਰ ਵਜੋਂ ਸਿਖਲਾਈ ਪ੍ਰਾਪਤ ਕੀਤੀ ਹੈ।
ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਫੇਅਰ ਐਂਡ ਲਵਲੀ, ਡਾਬਰ ਵਾਟਿਕਾ, ਫੇਅਰ ਵਨ, ਸ਼ੇਵਰਲੇਟ, ਰਿਲਾਇੰਸ ਅਤੇ ਨੋਕੀਆ ਸਮੇਤ ਕਈ ਬ੍ਰਾਂਡਾਂ ਦੇ ਟੈਲੀਵਿਜ਼ਨ ਵਿਗਿਆਪਨਾਂ ਵਿੱਚ ਆਉਣ ਤੋਂ ਪਹਿਲਾਂ ਮਾਡਲਿੰਗ ਨਾਲ ਕੀਤੀ ਸੀ। ਉਸਨੇ ਜਗਜੀਤ ਸਿੰਘ, ਗੁਲਾਮ ਅਲੀ, ਅਬੀਦਾ ਪਰਵੀਨ, ਅਮਨ ਅਤੇ ਅਯਾਨ ਅਲੀ ਬੰਗਸ਼, ਡੀਜੇ ਜਯੰਤਾ ਪਾਠਕ ਅਤੇ ਡੀਜੇ ਤਰਾਲ ਲਈ ਸੰਗੀਤ ਵੀਡਿਓ ਕੀਤੇ ਹਨ।
ਉਸਨੇ ਅਦਾਕਾਰ-ਨਿਰਮਾਤਾ ਕਰਨ ਜੀਤ ਨੂੰ ਡੇਟ ਕੀਤਾ ਅਤੇ 22 ਜਨਵਰੀ, 2017 ਨੂੰ ਉਸ ਨਾਲ ਕੁੜਮਾਈ ਕੀਤੀ। ਉਨ੍ਹਾਂ ਨੇ ਮਾਰਚ 2017 ਵਿੱਚ ਵਿਆਹ ਕੀਤਾ ਸੀ। [1]
- ਸੂਰੀਆ ਦ ਸੁਪਰ ਕੋਪ
- ਸੀ.ਆਈ.ਡੀ. ਵਿਚ ਅਲੱਗ ਅਲੱਗ ਭੂਮਿਕਾਵਾਂ 'ਚ ਨਜ਼ਰ ਆਈ
- ਸ਼ਸ਼ਸ਼ . . ਫਿਰ ਕੋਈ ਹੈ - ਐਪੀਸੋਡ-19: ਕਮਰਾ ਨੰਬਰ 13 ਵਿਚ ਕੋਇਨਾ (ਭੂਤ) ਵਜੋਂ
- ਲਵ ਸੈਕਸ ਔਰ ਧੋਖਾ
- ਭਾਗੋ ਕੇ.ਕੇ. ਆਇਆ
- ਮਿਲੇ ਜਬ ਹਮ ਤੁਮ ਵਿਚ ਦੀਯਾ ਭੂਸ਼ਣ ਵਜੋਂ
- ਸਪਨਾ ਬਾਬੁਲ ਕਾ... ਬਿਦਾਈ ਵਿਚ ਡੌਲੀ ਰਸ਼ਵੰਜਸ਼ ਵਜੋਂ
- ਸੋਲਹ ਸਿੰਗਾਰ
- ਅਦਾਲਤ ਵਿਚ ਵੱਖ ਵੱਖ ਕਿਰਦਾਰਾਂ ਵਜੋਂ
- ਯਮ ਹੈਂ ਹਮ ਵਿਚ ਮੇਨੇਕਾ ਵਜੋਂ
- ਲਵ ਯੂ ਜ਼ਿੰਦਗੀ ਵਿਚ ਮੰਜੂ ਵਜੋਂ
- ਹਾਇ! ਪਡੋਸੀ. . . ਕੌਨ ਹੈ ਦੋਸ਼ੀ?
- ਯਹਾਂ ਮੇਂ ਘਰ ਘਰ ਖੇਲੀ ਵਿਚ ਕਰਿਸ਼ਮਾ ਵਜੋਂ
- ਸ਼ੋਭਾ ਸੋਮਨਾਥ ਕੀ ਵਿਚ ਬਤੌਰ ਕੌਸਰ ਜਹਾਨ [2]
- ਸਾਜਨ ਰੇ ਝੂਠ ਮੱਤ ਬੋਲੋ ਵਿਚ ਸੋਨੀਆ ਵਜੋਂ
- ਨਾ ਬੋਲੇ ਤੁਮ. . . ਨ ਮੈਨੇ ਕੁਛ ਕਹਾ ਵਿਚ ਕੋਇਲ ਦੇ ਤੌਰ 'ਤੇ
- ਰਾਮ ਮਿਲਾਏ ਜੋੜੀ
- ਮਿਸਜ਼ ਕੌਸ਼ਿਕ ਕੀ ਪਾਂਚ ਬਹੂਏ ਵਿਚ ਪੁਸ਼ਪਾ ਦਿਵੇਦੀ
- ਤੇਰੀ ਮੇਰੀ ਲਵ ਸਟੋਰੀਜ਼ ਵਿਚ ਸੋਨੀਆ ਦੇ ਰੂਪ ਵਿੱਚ
- ਕਆ ਹੁਆ ਤੇਰਾ ਵਾਦਾ[3]
- ਪ੍ਰਿਆ ਦੇ ਤੌਰ 'ਤੇ ਜੈਨੀ ਔਰ ਜੁਜੂ ਵਿਚ
- ਪੀਆ ਕਾ ਘਰ ਪਿਆਰਾ ਘਰ ਲਗੈ ਵਿਚ ਵਿਭਾ ਰੋਕਰ ਵਜੋਂ
- ਕੁਮਕੁਮ ਭਾਗਿਆ ਵਿਚ ਮੀਤੂ (ਅਭਿ ਦੀ ਫੈਨ / ਪ੍ਰੇਮਿਕਾ) ਵਜੋਂ
- ਬਾਲ ਵੀਰ ਵਿਚ ਕੈਟੇਲੀ ਅਤੇ ਨੋਕੀਲੀ ਦੇ ਤੌਰ 'ਤੇ
- ਯੇਹ ਹੈ ਮੁਹੱਬਤੇਂ ਵਿਚ ਬਤੌਰ ਡਿੰਪਲ
- ਗ੍ਰੇਟ ਇੰਡੀਅਨ ਫੈਮਲੀ ਡਰਾਮਾ ਵਿਚ ਵੱਖ ਵੱਖ ਕਿਰਦਾਰਾਂ ਵਜੋਂ
- ਸੁਮਿਤ ਸੰਭਾਲ ਲੇਗਾ ਵਿਚ ਨਤਾਸ਼ਾ ਦੇ ਤੌਰ 'ਤੇ
- ਬੁਆਏਜ਼ ਵਿਚ ਸ੍ਰੀਮਤੀ ਚੈਟਰਜੀ ਵਜੋਂ
- ਬੜੀ ਦੂਰ ਸੇ ਆਏ ਹੈ ਵਿਚ ਨਿਸ਼ਾ ਦੀ ਭੂਮਿਕਾ 'ਚ
- ਇਸ਼ਕਬਾਜ਼ ਵਿਚ ਟੀਆ ਦੇ ਤੌਰ 'ਤੇ
- ਡਾ. ਮੋਨਿਕਾ / ਡਾ. ਸਾਰਾ ਦੇ ਰੂਪ ਵਿਚ ਤਾਰਕ ਮਹਿਤਾ ਕਾ ਓਲਟਾ ਚਸ਼ਮਾ ਵਿਚ
- ਸਾਵਧਾਨ ਇੰਡੀਆ ਵਿਚ ਮਧੂਬਾਲਾ / ਰਿਤੂ (ਐਪੀਸੋਡਿਕ ਰੋਲ) ਵਜੋਂ