ਨਿਰੁਪਮਾ ਦੇਵੀ (ਬੰਗਾਲੀ: নিরুপমা দেবী) (7 ਮਈ 1883 – 7 ਜਨਵਰੀ 1951)[1] ਮੁਰਸ਼ਿਦਾਬਾਦ ਜ਼ਿਲ੍ਹੇ ਦੇ ਬਰਹਾਮਪੁਰ ਤੋਂ ਇੱਕ ਗਲਪ ਲੇਖਕ ਸੀ। ਉਸ ਦਾ ਸਾਹਿਤਕ ਉਪਨਾਮ ਸਨ ਸ਼੍ਰੀਮਤੀ ਦੇਵੀ ਸੀ। ਨਿਰੂਪਮਾ ਦੇਵੀ ਦਾ ਪਿਤਾ ਨਫਰ ਚੰਦਰ ਭੱਟਾ ਸੀ ਜੋ ਨਿਆਂਇਕ ਮੁਲਾਜ਼ਮ ਸੀ। ਉਸ ਨੇ ਘਰ ਵਿੱਚ ਹੀ ਸਿੱਖਿਆ ਪ੍ਰਾਪਤ ਕੀਤੀ ਸੀ।[2]
ਉਸ ਦਾ ਪਹਿਲਾ ਨਾਵਲ ਉਚਛਰਿਖਲ ਹੈ। ਉਸ ਦੀਆਂ ਹੋਰ ਰਚਨਾਵਾਂ ਹਨ:
ਨਿਰੁਪਮਾ ਦੇਵੀ ਨੂੰ 1938 ਵਿੱਚ 'ਭੂਬਾਨੀਮੋਹਿਨੀ ਗੋਲਡ ਮੈਡਲ' ਅਤੇ 1943 ਵਿੱਚ ਸਾਹਿਤ ਵਿੱਚ ਯੋਗਦਾਨ ਲਈ ਕਲਕੱਤਾ ਯੂਨੀਵਰਸਿਟੀ ਤੋਂ 'ਜਗਤਾਰੀਨੀ ਗੋਲਡ ਮੈਡਲ' ਪ੍ਰਾਪਤ ਹੋਇਆ ਸੀ।