ਨਿਸਿਮ ਇਜ਼ੇਕਿਲ | |
---|---|
ਜਨਮ | ਮੁੰਬਈ, ਬਰਤਾਨਵੀ ਭਾਰਤ | 14 ਦਸੰਬਰ 1924
ਮੌਤ | 9 ਜਨਵਰੀ 2004 ਮੁੰਬਈ, ਭਾਰਤ[1] | (ਉਮਰ 79)
ਕਿੱਤਾ | ਕਵੀ, ਨਾਟਕਕਾਰ, ਕਲਾ ਆਲੋਚਕ ਅਤੇ ਸੰਪਾਦਕ |
ਰਾਸ਼ਟਰੀਅਤਾ | ਭਾਰਤੀ |
ਕਾਲ | 1952–2004 |
ਦਸਤਖ਼ਤ | |
ਨਿਸਿਮ ਇਜ਼ੇਕਿਲ (ਮਰਾਠੀ: निस्सिम एझेकिएल, 16 ਦਸੰਬਰ 1924 – 9 ਜਨਵਰੀ 2004) ਇੱਕ ਭਾਰਤੀ-ਯਹੂਦੀ ਕਵੀ, ਨਾਟਕਕਾਰ ਅਤੇ ਸੰਪਾਦਕ ਹੈ। ਇਸਨੂੰ 1983 ਵਿੱਚ ਆਪਣੇ ਕਵਿਤਾਵਾਂ ਦੇ ਸੰਗ੍ਰਿਹ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।
ਇਜ਼ੇਕਿਲ ਦਾ ਜਨਮ 16 ਦਸੰਬਰ 1924 ਨੂੰ ਬੰਬਈ ਵਿਖੇ ਹੋਇਆ। ਉਸ ਦੇ ਪਿਤਾ ਵਿਲਸਨ ਕਾਲਜ ਵਿੱਚ ਬਾਟਨੀ ਦੇ ਪ੍ਰੋਫੈਸਰ ਸੀ, ਅਤੇ ਉਸ ਦੀ ਮਾਤਾ ਆਪਣੇ ਹੀ ਸਕੂਲ ਦੀ ਪ੍ਰਿੰਸੀਪਲ ਸੀ। ਉਸ ਦੇ ਮਾਤਾ-ਪਿਤਾ ਮਰਾਠੀ ਭਾਸ਼ਾਈ ਬੇਨੇ-ਇਜ਼ਰਾਇਲੀ ਯਹੂਦੀ ਸਨ, ਜੋ ਮੁੱਦਤਾਂ ਪਹਿਲਾਂ ਭਾਰਤ ਵਿੱਚ ਆ ਵੱਸੇ ਸਨ।[2] 1947 ਵਿੱਚ ਉਸ ਨੇ ਵਿਲਸਨ ਕਾਲਜ ਤੋਂ ਐਮਏ, ਅੰਗਰੇਜ਼ੀ ਪਾਸ ਕੀਤੀ। ਇਜ਼ੇਕਿਲ ਦੀ ਪਹਿਲੀ ਕਿਤਾਬ, ਦ ਬੈਡ ਡੇ, 1952 ਵਿੱਚ ਪ੍ਰਕਾਸ਼ਿਤ ਹੋਈ। ਇਸਨੂੰ 1988 ਵਿੱਚ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਜ਼ੇਕਿਲ ਦੀ ਪਹਿਲੀ ਕਿਤਾਬ,[3] ਏ ਟਾਈਮ ਟੂ ਚੇਂਜ, 1952 ਵਿੱਚ ਛਪੀ। ਉਸਨੇ 1960 ਵਿੱਚ ਦ ਡੈਡਲੀ ਮੈਨ ਕਵਿਤਾਵਾਂ ਦੀ ਇੱਕ ਹੋਰ ਜਿਲਦ ਪ੍ਰਕਾਸ਼ਿਤ ਕੀਤੀ।[4]