ਨੀਲਿਮਾ ਜੋਗਲੇਕਰ (ਜਨਮ 1 ਜੁਲਾਈ 1961) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਟੀਮ ਵਿੱਚ ਬਤੌਰ ਵਿਕਟ-ਰੱਖਿਅਕ ਬੱਲੇਬਾਜ਼ ਖੇਡਦੀ ਹੈ। ਘਰੇਲੂ ਕ੍ਰਿਕਟ ਵਿੱਚ ਉਹ ਮਹਾਂਰਾਸ਼ਟਰ ਦੀ ਕ੍ਰਿਕਟ ਟੀਮ ਵੱਲੋਂ ਖੇਡਦੀ ਹੈ ਅਤੇ ਉਸਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ 1978 ਦੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੌਰਾਨ ਖੇਡਿਆ ਸੀ। ਉਸ ਸਮੇਂ ਉਹ ਨੀਲਿਮਾ ਬਾੜਵੇ ਨਾਮ ਵਰਤ ਕੇ ਖੇਡੀ ਸੀ।[1]
ਨੀਲਿਮਾ ਜੋਗਲੇਕਰ ਨੇ ਕੁੱਲ 6 ਟੈਸਟ ਮੈਚ ਅਤੇ 20 ਓਡੀਆਈ ਮੈਚ ਖੇਡੇ ਹਨ। ਉਸਨੇ ਚਾਰ ਅੰਤਰਰਾਸ਼ਟਰੀ ਸੀਰੀਜ਼ ਖੇਡੀਆਂ ਹਨ:[2]
ਨੀਲਿਮਾ ਜੋਗਲੇਕਰ ਨੇ ਨਿਊਜ਼ੀਲੈਂਡ ਖ਼ਿਲਾਫ ਇੱਕ ਟੈਸਟ ਮੈਚ ਵਿੱਚ ਕਪਤਾਨੀ ਵੀ ਕੀਤੀ ਸੀ। ਉਸ ਸਮੇਂ ਉਸਨੇ ਡਾਇਨਾ ਏਦੁਲਜੀ ਦੀ ਜਗ੍ਹਾ ਇੱਕ ਮੈਚ ਵਿੱਚ ਕਪਤਾਨੀ ਕੀਤੀ ਸੀ।
{{cite web}}
: Unknown parameter |dead-url=
ignored (|url-status=
suggested) (help)