ਨੂਰਜਹਾਂ ਦਾ ਮਕਬਰਾ ( Urdu: مقبرہ نورجہاں ਲਾਹੌਰ, ਪਾਕਿਸਤਾਨ ਵਿੱਚ 17ਵੀਂ ਸਦੀ ਦਾ ਇੱਕ ਮਕਬਰਾ ਹੈ, ਜੋ ਮੁਗਲ ਮਹਾਰਾਣੀ ਨੂਰਜਹਾਂ ਲਈ ਬਣਾਇਆ ਗਿਆ ਸੀ। ਮਕਬਰੇ ਦਾ ਸੰਗਮਰਮਰ 18ਵੀਂ ਸਦੀ ਵਿੱਚ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਵਰਤਣ ਲਈ ਸਿੱਖ ਕਾਲ ਦੌਰਾਨ ਲੁੱਟ ਲਿਆ ਗਿਆ ਸੀ। [1] [2] [3] ਲਾਲ ਰੇਤਲੇ ਪੱਥਰ ਦਾ ਮਕਬਰਾ, ਜਹਾਂਗੀਰ ਦੇ ਨੇੜਲੇ ਮਕਬਰੇ, ਆਸਿਫ਼ ਖ਼ਾਨ ਦੀ ਕਬਰ ਅਤੇ ਅਕਬਰੀ ਸਰਾਏ ਦੇ ਨਾਲ, ਲਾਹੌਰ ਦੇ ਸ਼ਾਹਦਰਾ ਬਾਗ ਵਿੱਚ ਮੁਗ਼ਲ ਸਮਾਰਕਾਂ ਦਾ ਹਿੱਸਾ ਹੈ।
ਇਹ ਮਕਬਰਾ ਲਾਹੌਰ ਤੋਂ ਰਾਵੀ ਦਰਿਆ ਦੇ ਪਾਰ ਸ਼ਾਹਦਰਾ ਬਾਗ ਵਿੱਚ ਸਥਿਤ ਹੈ। ਇਹ ਮਕਬਰਾ ਨੇੜਲੇ ਸਮਾਰਕਾਂ ਦਾ ਹਿੱਸਾ ਹੈ, ਜਿਸ ਵਿੱਚ ਜਹਾਂਗੀਰ ਦਾ ਮਕਬਰਾ, ਅਕਬਰੀ ਸਰਾਏ, ਅਤੇ ਨਾਲ ਹੀ ਆਸਿਫ਼ ਖ਼ਾਨ ਦੀ ਕਬਰ ਵੀ ਸ਼ਾਮਲ ਹੈ। ਨੂਰਜਹਾਂ ਦੇ ਮਕਬਰੇ ਨੂੰ ਹੋਰ ਸਮਾਰਕਾਂ ਤੋਂ ਖੁੱਲ੍ਹੇ ਖੇਤ ਵੱਖ ਕਰਦੇ ਸਨ, [4] ਜੋ ਬਾਅਦ ਵਿੱਚ ਬ੍ਰਿਟਿਸ਼ ਕਾਲ ਦੌਰਾਨ ਲਾਹੌਰ-ਪੇਸ਼ਾਵਰ ਰੇਲਵੇ ਲਾਈਨ ਦੇ ਨਿਰਮਾਣ ਨੇ ਰੋਕ ਦਿੱਤੇ ਸੀ।
ਮੇਹਰ-ਉਨ-ਨਿਸਾ,( ਜਿਸ ਨੂੰ ਨੂਰਜਹਾਂ ਦੇ ਖਿਤਾਬ ਦਿੱਤਾ ਗਿਆ ਸੀ, ਜਿਸਦਾ ਅਰਥ ਹੈ "ਸੰਸਾਰ ਦਾ ਚਾਨਣ,") ਅਸਮਤ ਬੇਗਮ ਅਤੇ ਮਿਰਜ਼ਾ ਗਿਆਸ ਬੇਗ ਦੀ ਚੌਥੀ ਸੰਤਾਨ ਸੀ, ਜੋ ਦੋਵੇਂ ਪਰਸ਼ੀਆ ਤੋਂ ਆਏ ਸਨ। ਉਸਦਾ ਪਹਿਲਾ ਵਿਆਹ 17 ਸਾਲ ਦੀ ਉਮਰ ਵਿੱਚ ਇੱਕ ਪਰਸ਼ੀਆ ਦੇ ਸਾਹਸੀ ਸ਼ੇਰ ਅਫਗਾਨ ਅਲੀ ਕੁਲੀ ਖਾਨ ਇਸਤਾਜਲੂ ਨਾਲ ਹੋਇਆ ਸੀ, ਜੋ ਆਪਣੇ ਸ਼ਾਨਦਾਰ ਫੌਜੀ ਕੈਰੀਅਰ ਲਈ ਮਸ਼ਹੂਰ ਸੀ, ਅਤੇ ਜਿਸ ਤੋਂ ਉਸਨੇ 1607 ਵਿੱਚ ਮਰਨ ਤੋਂ ਪਹਿਲਾਂ ਇੱਕ ਧੀ, ਲਾਡਲੀ ਬੇਗਮ ਨੂੰ ਜਨਮ ਦਿੱਤਾ ਸੀ [5] ਉਸਦੇ ਪਿਤਾ ਨੇ ਮੁਗਲ ਸਮਰਾਟ ਅਕਬਰ ਦੀ ਸੇਵਾ ਕੀਤੀ, ਜਿਸਨੇ ਉਸਨੂੰ ਇਤਮਤ-ਉਦ-ਦੌਲਾ ("ਰਾਜ ਦਾ ਥੰਮ") ਦਾ ਖਿਤਾਬ ਦਿੱਤਾ, ਜਦੋਂ ਕਿ ਉਸਦੇ ਭਰਾ ਆਸਿਫ਼ ਖਾਨ ਨੇ ਉਸਦੇ ਅਗਲੇ ਪਤੀ, ਬਾਦਸ਼ਾਹ ਜਹਾਂਗੀਰ ਦੀ ਸੇਵਾ ਕੀਤੀ। ਨੂਰਜਹਾਂ ਸਭ ਤੋਂ ਸ਼ਕਤੀਸ਼ਾਲੀ ਮੁਗਲ ਮਹਾਰਾਣੀ ਸੀ। [6]
ਜਹਾਂਗੀਰ ਦੀ ਮੌਤ ਤੋਂ 18 ਸਾਲ ਬਾਅਦ 68 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋਈ ਸੀ ਅਤੇ ਮਕਬਰੇ ਦਾ ਜ਼ਿਆਦਾਤਰ ਨਿਰਮਾਣ ਉਸਦੇ ਜੀਵਨ ਕਾਲ ਵਿੱਚ ਕੀਤਾ ਗਿਆ ਸੀ। [5] ਤਿੰਨ ਲੱਖ ਰੁਪਏ ਦੀ ਲਾਗਤ ਨਾਲ ਮਕਬਰੇ ਨੂੰ ਪੂਰਾ ਕਰਨ ਵਿੱਚ ਚਾਰ ਸਾਲ ਲੱਗੇ। ਸ਼ਾਹਜਹਾਂ ਦੇ ਮੁਗ਼ਲ ਸਿੰਘਾਸਣ 'ਤੇ ਬੈਠਣ ਤੋਂ ਬਾਅਦ, ਉਸ ਨੂੰ 200,000 ਰੁਪਏ ਸਾਲਾਨਾ ਭੱਤਾ ਦਿੱਤਾ ਗਿਆ ਸੀ।
ਆਸਿਫ਼ ਖ਼ਾਨ ਦੇ ਮਕਬਰੇ ਦੇ ਨਾਲ, ਰਣਜੀਤ ਸਿੰਘ ਦੀ ਫ਼ੌਜ ਨੇ ਲਾਹੌਰ ਦੇ ਕਬਜ਼ੇ ਦੌਰਾਨ ਨੂਰਜਹਾਂ ਦੀ ਕਬਰ ਦੇ ਸਜਾਵਟੀ ਪੱਥਰ ਅਤੇ ਸੰਗਮਰਮਰ ਲਾਹ ਲਏ ਸੀ। [7] ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੂੰ ਸਜਾਉਣ ਲਈ ਬਹੁਤ ਸਾਰੀ ਸਮੱਗਰੀ ਵਰਤ ਲਈ ਗਈ ਸੀ। [1] [2] [3] [8]
ਨੂਰਜਹਾਂ ਦੇ ਮਕਬਰੇ ਸਮੇਤ ਸਮਾਰਕਾਂ ਦੇ ਸ਼ਾਹਦਰਾ ਸਮੂਹ ਨੂੰ, ਬ੍ਰਿਟਿਸ਼ ਹਕੂਮਤ ਅਧੀਨ ਉਦੋਂ ਧੱਕਾ ਲੱਗਿਆ ਜਦੋਂ ਆਸਿਫ਼ ਖਾਨ ਅਤੇ ਨੂਰ ਜਹਾਂ ਦੇ ਮਕਬਰੇ ਦੇ ਵਿੱਚ ਦੀ ਇੱਕ ਰੇਲਵੇ ਲਾਈਨ ਕੱਢ ਦਿੱਤੀ ਗਈ ਸੀ। [4] ਮਕਬਰੇ ਦੀ ਮਾਮੂਲੀ ਮੁਰੰਮਤ ਕੀਤੀ ਗਈ ਸੀ ਪਰ ਵੱਡੀ ਮੁਰੰਮਤ ਦੀ ਲੋੜ ਹੈ। [9]
ਇਹ ਮਕਬਰਾ ਫ਼ਾਰਸੀ ਸ਼ੈਲੀ ਦੇ ਚਾਰਬਾਗ ਦੇ ਕੇਂਦਰ ਵਿੱਚ ਹੈ। [5] ਅਸਲੀ ਬਾਗ ਹੁਣ ਨਹੀਂ ਰਿਹਾ, [5] ਪਰ ਕਦੇ ਇਸ ਵਿੱਚ ਗੁਲ ਲਾਲਾ, ਗੁਲਾਬ ਅਤੇ ਚੰਬੇਲੀ ਸ਼ਾਮਲ ਸਨ। [5]
<ref>
tag; name "aa" defined multiple times with different content
<ref>
tag; name "bb" defined multiple times with different content
<ref>
tag; name "cc" defined multiple times with different content
<ref>
tag; name "ghf" defined multiple times with different content
<ref>
tag; name "oup" defined multiple times with different content