ਕ੍ਰਿਕਟ ਦੂਸਰੀ ਅਜਿਹੀ ਖੇਡ ਹੈ ਜੋ ਕਿ ਨੇਪਾਲ ਵਿੱਚ ਫੁੱਟਬਾਲ ਤੋਂ ਬਾਅਦ ਵਧੇਰੇ ਖੇਡੀ ਜਾਂਦੀ ਹੈ। ਇਹ ਖੇਡ ਨੇਪਾਲ ਵਿੱਚ ਕਾਫੀ ਲੋਕ ਖੇਡਣਾ ਪਸੰਦ ਕਰਦੇ ਹਨ, ਖ਼ਾਸ ਕਰਕੇ ਉਹ ਲੋਕ ਕ੍ਰਿਕਟ ਵਧੇਰੇ ਖੇਡਦੇ ਹਨ ਜੋ ਤੇਰਾਏ ਖੇਤਰ ਦੇ ਹਨ ਭਾਵ ਕਿ ਭਾਰਤ ਦੇ ਨਜ਼ਦੀਕ ਰਹਿੰਦੇ ਹਨ। ਨੇਪਾਲ ਰਾਸ਼ਟਰੀ ਕ੍ਰਿਕਟ ਟੀਮ ਦੀ ਕ੍ਰਿਕਟ ਵਿੱਚ ਵੱਡੀ ਉਪਲਬਧੀ ਇਹ ਸੀ ਕਿ ਇਹ ਟੀਮ ਬੰਗਲਾਦੇਸ਼ ਵਿੱਚ ਹੋਏ 2014 ਆਈਸੀਸੀ ਵਿਸ਼ਵ ਟਵੰਟੀ20 ਦੇ ਕੁਆਲੀਫ਼ਿਕੇਸ਼ਨ ਟੂਰਨਾਮੈਂਟ ਤੱਕ ਪਹੁੰਚੀ ਸੀ। ਰਾਸ਼ਟਰੀ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ ਨੇਪਾਲ ਵਿੱਚ ਜਨਵਰੀ 2013 ਵਿੱਚ ਕੀਤੀ ਗਈ ਸੀ। ਇਹ ਸ਼ੁਰੂਆਤ ਨੇਪਾਲ ਦੀ ਕ੍ਰਿਕਟ ਐਸੋਸ਼ੀਏਸ਼ਨ ਨੇ ਕੀਤੀ ਸੀ ਤਾਂ ਕਿ ਨੇਪਾਲ ਵਿੱਚੋਂ ਵੀ ਕ੍ਰਿਕਟ ਲਈ ਖਿਡਾਰੀ ਪੈਦਾ ਹੋ ਸਕਣ। ਇਸ ਅਕੈਡਮੀ ਰਾਹੀਂ ਰਾਸ਼ਟਰੀ ਪੁਰਸ਼ ਟੀਮ, ਅੰਡਰ-19 ਕ੍ਰਿਕਟ ਟੀਮ ਅਤੇ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਨੂੰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਸਨ।[1] ਦਸੰਬਰ 2012 ਅਨੁਸਾਰ, ਇੱਥੇ 429 ਸੀਨੀਅਰ ਕ੍ਰਿਕਟ ਕਲੱਬ ਅਤੇ 227 ਜੂਨੀਅਰ ਕ੍ਰਿਕਟ ਕਲੱਬ ਹਨ।
1920 ਦੇ ਦਹਾਕੇ ਵਿੱਚ ਮਹਾਰਾਜਾ ਚੰਦਰ ਸਮਸ਼ੇਰ ਜੰਗ ਬਹਾਦੁਰ ਰਾਣਾ ਦੇ ਛੋਟੇ ਪੁੱਤਰ ਲੈਫ਼ਟੀਨੈਂਟ-ਜਨਰਲ ਮਦਨ ਸਮਸ਼ੇਰ ਜੇ.ਬੀ.ਆਰ. ਦੁਆਰਾ ਨੇਪਾਲ ਵਿੱਚ ਕ੍ਰਿਕਟ ਸਾਹਮਣੇ ਆਈ ਸੀ। ਪਰ ਉਸ ਸਮੇਂ ਕ੍ਰਿਕਟ ਸਿਰਫ਼ ਅਮੀਰਾਂ ਦੀ ਖੇਡ ਹੀ ਸਮਝੀ ਜਾਂਦੀ ਰਹੀ ਅਤੇ ਇਹ ਰਾਣਾ ਪਰਿਵਾਰ ਅਤੇ ਹੋਰ ਉੱਚ ਘਰਾਣਿਆਂ ਤੱਕ ਹੀ ਸੀਮਿਤ ਰਹੀ। ਫਿਰ ਹੌਲੀ-ਹੌਲੀ ਫਿਰ 1946 ਵਿੱਚ ਆ ਕੇ ਨੇਪਾਲ ਕ੍ਰਿਕਟ ਸੰਘ ਦੀ ਸਥਾਪਨਾ ਹੋ ਗਈ ਅਤੇ ਇਸ ਨਾਲ ਕ੍ਰਿਕਟ ਦਾ ਕਾਫ਼ੀ ਪ੍ਰਚਾਰ ਹੋਇਆ ਅਤੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ।
ਨੇਪਾਲ ਕ੍ਰਿਕਟ ਸੰਘ ਨੇਪਾਲ ਵਿੱਚ ਕ੍ਰਿਕਟ ਦੀ ਕਾਰਜਕਾਰੀ ਸੰਸਥਾ ਹੈ। ਇਸਦੀ ਸਥਾਪਨਾ 1946 ਵਿੱਚ ਕੀਤੀ ਗਈ ਸੀ।
ਨੇਪਾਲ ਰਾਸ਼ਟਰੀ ਕ੍ਰਿਕਟ ਟੀਮ ਨੇਪਾਲ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਵਿੱਚ ਹਿੱਸਾ ਲੈਂਦੀ ਹੈ।
2013 ਤੋਂ ਇਹ ਟੀਮ ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡ ਰਹੀ ਹੈ, ਜਿਸਦੇ ਵਿੱਚ ਏਸ਼ੀਆਈ ਕ੍ਰਿਕਟ ਸਭਾ ਦੁਆਰਾ ਆਯੋਜਿਤ ਕੀਤੀ ਜਾਂਦੀ ਟਰਾਫ਼ੀ,[2] 2001 ਆਈਸੀਸੀ ਟਰਾਫ਼ੀ[3] ਅਤੇ ਦੋ ਆਈਸੀਸੀ ਇੰਟਰਕਾਂਟੀਨੈਂਟਲ ਕੱਪ ਵੀ ਸ਼ਾਮਿਲ ਹਨ।
ਨੇਪਾਲ ਦੀ ਅੰਡਰ-19 ਕ੍ਰਿਕਟ ਟੀਮ ਵੀ ਸਰਗਰਮ ਹੈ।
ਨੇਪਾਲ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਨੇਪਾਲ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੀ ਮਹਿਲਾ ਟੀਮ ਹੈ। ਇਸ ਟੀਮ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਜੁਲਾਈ 2007 ਵਿੱਚ ਏਸੀਸੀ ਟੂਰਨਾਮੈਂਟ ਸਮੇਂ ਮਲੇਸ਼ੀਆਈ ਟੀਮ ਖ਼ਿਲਾਫ ਖੇਡਿਆ ਸੀ।
ਘਰੇਲੂ ਕ੍ਰਿਕਟ ਨੂੰ 9 ਖੇਤਰਾਂ (ਕਠਮੰਡੂ, ਜਨਕਪੁਰ, ਬੀਰਗੁੰਜ, ਬੇਤਾਦੀ, ਬਿਰਾਟਨਗਰ, ਭੈਰਾਹਵਾ, ਨੇਪਾਲਗੁੰਜ, ਪੋਖਰਾ ਅਤੇ ਮਹੇਂਦਰਨਗਰ, ਨਾਲ ਹੀ ਏਪੀਐੱਫ਼ ਅਤੇ ਨੇਪਾਲੀ ਫ਼ੌਜ ਵੀ) ਵਿੱਚ ਵੰਡਿਆ ਗਿਆ ਹੈ। ਇੱਥੋਂ ਦੀਆਂ ਟੀਮਾਂ ਵੱਖ-ਵੱਖ ਉਮਰ ਸਮੂਹਾਂ ਵਿੱਚ ਓਡੀਆਈ ਅਤੇ ਟਵੰਟੀ ਟਵੰਟੀ ਕ੍ਰਿਕਟ ਖੇਡਦੀਆਂ ਹਨ। [4][5]
<ref>
tag defined in <references>
has no name attribute.