ਨੇਰੀ ਔਕਸਮੈਨ | |||||||
---|---|---|---|---|---|---|---|
נרי אוקסמן | |||||||
ਜਨਮ | [1] | 6 ਫਰਵਰੀ 1976||||||
ਰਾਸ਼ਟਰੀਅਤਾ | ਅਮਰੀਕੀ, ਇਸਰਾਈਲੀ | ||||||
ਅਲਮਾ ਮਾਤਰ | ਟੈਕਨਿਓਨ ਹਿਬਰੂ ਯੂਨੀਵਰਸਿਟੀ ਆਰਕੀਟੈਕਚਰਲ ਐਸੋਸੀਏਸ਼ਨ ਐਮਆਈਟੀ | ||||||
ਪੇਸ਼ਾ | ਮੀਡੀਆ ਆਰਟਸ ਅਤੇ ਵਿਗਿਆਨ ਦੀ ਐਸੋਸੀਏਟ ਪ੍ਰੋਫੈਸਰ[2] | ||||||
ਜ਼ਿਕਰਯੋਗ ਕੰਮ | ਸਿਲਕ ਪੈਵੀਲੀਅਨ (2013) ਵਾਂਡਰਰ (2015) | ||||||
ਜੀਵਨ ਸਾਥੀ | Osvaldo Golijov (ਤਲਾਕ) | ||||||
ਪੁਰਸਕਾਰ | Vilcek Prize, 2014 Earth Award, 2009 | ||||||
|
ਨੇਰੀ ਔਕਸਮੈਨ (ਹਿਬਰੂ: נרי אוקסמן; ਜਨਮ 6 ਫਰਵਰੀ 1976) ਇੱਕ ਅਮਰੀਕੀ–ਇਸਰਾਈਲੀ ਆਰਕੀਟੈਕਟ, ਡਿਜ਼ਾਇਨਰ ਹੈ, ਅਤੇ ' ਅਤੇ ਐਮਆਈਟੀ ਮੀਡੀਆ ਲੈਬ ਦੀ ਪ੍ਰੋਫੈਸਰ ਹੈ, ਜਿੱਥੇ ਉਹ ਮੈਡੀਏਟਡ ਮੈਟਰ ਰਿਸਰਚ ਗਰੁੱਪ ਦੀ ਅਗਵਾਈ ਕਰਦੀ ਹੈ। ਉਹ ਕਲਾ ਅਤੇ ਆਰਕੀਟੈਕਚਰ ਲਈ ਜਾਣੀ ਜਾਂਦੀ ਹੈ ਜੋ ਡਿਜ਼ਾਈਨ, ਜੀਵ ਵਿਗਿਆਨ, ਕੰਪਿਊਟਿੰਗ ਅਤੇ ਸਾਮੱਗਰੀ ਇੰਜੀਨੀਅਰਿੰਗ ਨੂੰ ਜੋੜਦੀ ਹੈ।
ਉਸ ਦਾ ਕੰਮ ਵਾਤਾਵਰਨ ਦੇ ਡਿਜ਼ਾਇਨ ਅਤੇ ਡਿਜੀਟਲ ਮੋਰਫੇਜੈਨੀਜੇਸਿਸ ਨੂੰ ਮੂਰਤੀਮਾਨ ਕਰਦਾ ਹੈ, ਆਕਾਰ ਅਤੇ ਖਾਸੀਅਤਾਂ ਦੇ ਨਾਲ ਜੋ ਉਹਨਾਂ ਦੇ ਪ੍ਰਸੰਗ ਦੁਆਰਾ ਨਿਰਧਾਰਤ ਹੁੰਦੀਆਂ ਹਨ। ਉਸ ਨੇ ਆਪਣੇ ਕੰਮ ਨੂੰ ਪਦਾਰਥਾਂ ਨੂੰ ਸੰਦਰਭ ਵਿੱਚ ਰੱਖਕੇ ਪਰਿਭਾਸ਼ਤ ਕਰਨ ਲਈ "ਪਦਾਰਥਕ ਇਕਾਲੋਜੀ" ਦਾ ਵਾਕੰਸ਼ ਘੜਿਆ।[3][4] ਸਟੀਲਿਸਟਿਕ ਟ੍ਰੇਡਮਾਰਕਾਂ ਵਿੱਚ ਕਈ ਸਕੇਲਾਂ ਤੇ ਸੰਰਚਨਾ ਵਾਲੇ ਬਹੁਤ ਸਾਰੇ ਰੰਗੀਨ ਅਤੇ ਟੈਕਸਚਰਡ ਤਲ, ਅਤੇ ਕੰਪੋਜ਼ਿਟ ਪਦਾਰਥ ਜਿਹਨਾਂ ਦੀ ਕਠੋਰਤਾ, ਰੰਗ ਅਤੇ ਆਕਾਰ ਵਸਤ ਅਨੁਸਾਰ ਭਿੰਨ ਹੁੰਦੇ ਹਨ, ਸ਼ਾਮਲ ਹੁੰਦੇ ਹਨ। ਨਤੀਜੇ ਅਕਸਰ ਪਹਿਨਣ ਜਾਂ ਛੋਹਣ ਲਈ ਤਿਆਰ ਕੀਤੇ ਜਾਂਦੇ ਹਨ, ਅਤੇ ਕੁਦਰਤ ਅਤੇ ਜੀਵ ਵਿਗਿਆਨ ਦੁਆਰਾ ਪ੍ਰੇਰਿਤ ਹੁੰਦੇ ਹਨ।
ਔਕਸਮੈਨ ਦੇ ਬਹੁਤ ਸਾਰੇ ਪ੍ਰੋਜੈਕਟਾਂ ਲਈ 3 ਡੀ ਪ੍ਰਿੰਟਿੰਗ ਅਤੇ ਬਨਾਵਟੀ ਤਕਨੀਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਨਾਈਲੋਨ ਫਰੇਮ ਉੱਤੇ ਛੱਡੇ ਰੇਸ਼ਮ ਦੇ ਕੀੜਿਆਂ ਦਾ ਬੁਣਿਆ ਸਿਲਕ ਪੈਵੀਲੀਅਨ,[5] ਓਸ਼ੀਅਨ ਪੈਵੀਲੀਅਨ, ਇੱਕ ਪਾਣੀ ਅਧਾਰਿਤ ਫੇਬਰੀਕੇਸ਼ਨ ਪਲੇਟਫਾਰਮ ਜੋ ਕਿਟੋਸਨ ਤੋਂ ਢਾਂਚੇ ਬਣਾਉਂਦਾ ਹੈ,[6] G3DP, ਆਪਟੀਕਲੀ ਪਾਰਦਰਸ਼ੀ ਕੱਚ ਲਈ ਪਹਿਲਾ 3 ਡੀ ਪ੍ਰਿੰਟਰ ਅਤੇ ਇਸ ਦੁਆਰਾ ਤਿਆਰ ਕੀਤਾ ਗਿਆ ਕਚ ਦੀਆਂ ਵਸਤਾਂ ਦਾ ਇੱਕ ਸੈੱਟ ਅਤੇ 3-D-ਪ੍ਰਿੰਟ ਕੀਤੇ ਕੱਪੜੇ,[7] ਅਤੇ ਫੈਸ਼ਨ ਡਿਜ਼ਾਇਨ ਸ਼ੋਅ ਅਤੇ ਪ੍ਰਦਰਸ਼ਨਾਂ ਵਿੱਚ ਪਹਿਨੇ ਜਾਣ ਵਾਲੇ ਕਪੜਿਆਂ ਦਾ ਸੰਗ੍ਰਹਿ ਸ਼ਾਮਲ ਹਨ।[8]
ਉਸਨੇ ਆਧੁਨਿਕ ਕਲਾ ਦੇ ਮਿਊਜ਼ੀਅਮ ਅਤੇ ਬੋਸਟਨ ਦੇ ਮਿਊਜ਼ੀਅਮ ਆੱਫ ਸਾਇੰਸ, ਜਿਸ ਵਿੱਚ ਉਸ ਦੀਆਂ ਕੁਝ ਕ੍ਰਿਤੀਆਂ ਉਹਨਾਂ ਦੇ ਸਥਾਈ ਸੰਗ੍ਰਹਿ ਵਿੱਚ ਹਨ, ਵਿਖੇ ਆਪਣੀਆਂ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਹੈ। ਮੋਆਮਾ ਦੇ ਕਿਊਰੇਟਰ ਪਾਓਲਾ ਐਂਟੋਨੋਲੀ ਨੇ "ਉਸ ਨੂੰ ਆਪਣੇ ਸਮੇਂ ਦਾ ਨਹੀਂ, ਆਪਣੇ ਸਮੇਂ ਤੋਂ ਪਹਿਲਾਂ ਦਾ ਇੱਕ ਵਿਅਕਤੀ ਕਿਹਾ ਹੈ",[9] ਅਤੇ ਬਰੂਸ ਸਟਰਲਿੰਗ ਉਸਦੇ ਕੰਮ ਨੂੰ "ਪਹਿਲਾਂ ਦੀ ਕਿਸੇ ਵੀ ਚੀਜ਼ ਨਾਲੋਂ ਬਿਲਕੁਲ ਭਿੰਨ" ਕਿਹਾ।[10]
ਔਕਸਮੈਨ ਦਾ ਜਨਮ ਆਰਕੀਟੈਕਟ ਮਾਪਿਆਂ ਰਾਬਰਟ ਅਤੇ ਰਿਵਾਕਾ ਔਕਸਮੈਨ ਦੇ ਪਰਿਵਾਰ ਵਿੱਚ ਹਾਇਫਾ, ਇਜ਼ਰਾਇਲ ਵਿੱਚ ਹੋਇਆ ਅਤੇ ਉਥੇ ਹੇ ਉਹ ਵੱਡੀ ਹੋਈ ਸੀ। ਉਹ "ਕੁਦਰਤ ਅਤੇ ਸੱਭਿਆਚਾਰ ਦੇ ਵਿੱਚ" ਵੱਡੀ ਹੋਈ, ਉਸਨੇ ਆਪਣੇ ਦਾਦੀ ਜੀ ਦੇ ਬਾਗ ਅਤੇ ਉਸਦੇ ਮਾਤਾ-ਪਿਤਾ ਦੇ ਆਰਕੀਟੈਕਚਰਲ ਸਟੂਡੀਓ ਵਿੱਚ ਸਮਾਂ ਬਿਤਾਇਆ। 1997 ਵਿੱਚ, ਉਹ ਇਬਰਾਨੀ ਯੂਨੀਵਰਸਿਟੀ ਦੇ ਹਦਾਸਹ ਮੈਡੀਕਲ ਸਕੂਲ ਵਿੱਚ ਦਾਖਲ ਹੋਣ ਲਈ ਯਰੂਸ਼ਲਮ ਗਈ। ਦੋ ਸਾਲਾਂ ਬਾਅਦ ਉਹ ਟੈਕਨਿਓਨ - ਇਜ਼ਰਾਇਲ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ, ਅਤੇ ਫਿਰ ਲੰਡਨ ਆਰਕੀਟੈਕਚਰਲ ਐਸੋਸੀਏਸ਼ਨ ਸਕੂਲ ਆਫ ਆਰਕੀਟੈਕਚਰ ਵਿੱਚ ਆਰਚੀਟੈਕਚਰ ਦਾ ਅਧਿਐਨ ਕਰਨ ਲਈ ਚਲੀ ਗਈ ਅਤੇ 2004 ਵਿੱਚ ਗ੍ਰੈਜੂਏਸ਼ਨ ਕੀਤੀ। [11]
2005 ਵਿੱਚ ਉਹ ਸਲਾਹਕਾਰ ਵਿਲੀਅਮ ਜੇ. ਮਿਸ਼ੇਲ ਦੇ ਅਧੀਨ ਐਮਆਈਟੀ ਵਿੱਚ ਆਰਕੀਟੈਕਚਰ ਪੀਐਚਡੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਬੋਸਟਨ ਚਲੀ ਗਈ। ਉਸ ਦਾ ਵਿਸ਼ਾ ਸਮੱਗਰੀ-ਚੇਤਨ ਡਿਜ਼ਾਇਨ ਤੇ ਸੀ। [12] 2010 ਵਿੱਚ, ਉਹ ਐਮਆਈਟੀ ਤੇ ਇੱਕ ਐਸੋਸੀਏਟ ਪ੍ਰੋਫੈਸਰ ਬਣ ਗਈ।
{{cite web}}
: Unknown parameter |dead-url=
ignored (|url-status=
suggested) (help)
{{cite news}}
: |access-date=
requires |url=
(help)|access-date=
requires |url=
(help)