ਰਾਸ਼ਟਰੀ ਨਾਟਕ ਸਕੂਲ | |
Stylized image of a mask surrounded by flames | |
ਕਿਸਮ | ਜਨਤਕ |
---|---|
ਸਥਾਪਨਾ | 1959 |
ਚੇਅਰਮੈਨ | ਪਰੇਸ਼ ਰਾਵਲ (੨੦੨੦-ਮੌਜੂਦਾ) |
ਡਾਇਰੈਕਟਰ | ਸੁਰੇਸ਼ ਸ਼ਰਮਾ (ਸਤੰਬਰ 2018-ਮੌਜੂਦਾ) |
ਟਿਕਾਣਾ | , |
ਕੈਂਪਸ | ਅਰਬਨ |
ਮਾਨਤਾਵਾਂ | ਸੰਗੀਤ ਨਾਟਕ ਅਕਾਦਮੀ |
ਵੈੱਬਸਾਈਟ | nsd.gov.in |
ਨੈਸ਼ਨਲ ਸਕੂਲ ਆਫ਼ ਡਰਾਮਾ (ਐਨ ਐੱਸ ਡੀ) ਨਵੀਂ ਦਿੱਲੀ, ਭਾਰਤ ਵਿੱਚ ਸਥਿਤ ਥੀਏਟਰ ਸਿਖਲਾਈ ਦੀ ਸੰਸਥਾ ਹੈ। ਇਹ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਅਧੀਨ ਹੈ। ਇਹਦੀ ਸਥਾਪਨਾ 1959 ਵਿੱਚ ਸੰਗੀਤ ਨਾਟਕ ਅਕਾਦਮੀ ਨੇ ਕੀਤੀ ਸੀ, ਅਤੇ 1975 ਵਿੱਚ ਇਸਨੂੰ ਸੁਤੰਤਰ ਸਕੂਲ ਦਾ ਦਰਜਾ ਦੇ ਦਿੱਤਾ ਗਿਆ।[1] 2005 ਵਿੱਚ ਇਸਨੂੰ ਡੀਮਡ ਯੂਨੀਵਰਸਿਟੀ ਦਾ ਦਰਜਾ ਦੇ ਦਿੱਤਾ ਗਿਆ ਸੀ, ਪਰ 2011 ਵਿੱਚ ਸੰਸਥਾ ਦੀ ਬੇਨਤੀ ਤੇ ਇਹ ਵਾਪਸ ਲੈ ਲਿਆ ਗਿਆ।
ਸਕੂਲ ਦੀ ਉਤਪੱਤੀ 1954 ਦੇ ਇੱਕ ਸੈਮੀਨਾਰ ਤੋਂ ਲੱਭੀ ਜਾ ਸਕਦੀ ਹੈ, ਜਿੱਥੇ ਥੀਏਟਰ ਲਈ ਇੱਕ ਕੇਂਦਰੀ ਸੰਸਥਾ ਦਾ ਵਿਚਾਰ ਪੇਸ਼ ਕੀਤਾ ਗਿਆ ਸੀ, ਬਾਅਦ ਵਿੱਚ, 1955 ਵਿੱਚ ਇੱਕ ਖਰੜਾ ਯੋਜਨਾ ਤਿਆਰ ਕੀਤੀ ਗਈ ਸੀ, ਅਤੇ ਸੰਗੀਤ ਨਾਟਕ ਅਕਾਦਮੀ, ਜਿਸ ਵਿੱਚ ਜਵਾਹਰ ਲਾਲ ਨਹਿਰੂ ਇਸ ਦੇ ਪ੍ਰਧਾਨ ਸਨ, ਨੇ ਸੰਸਥਾ ਲਈ ਯੋਜਨਾਵਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ, ਦਿੱਲੀ ਵਿੱਚ ਹੋਰ ਥਾਵਾਂ 'ਤੇ, ਇੰਡੀਅਨ ਥੀਏਟਰ ਐਸੋਸੀਏਸ਼ਨ (ਬੀਐਨਐਸ) ਨੇ ਯੂਨੈਸਕੋ ਦੀ ਮਦਦ ਨਾਲ ਸੁਤੰਤਰ ਤੌਰ 'ਤੇ 20 ਜਨਵਰੀ 1958 ਨੂੰ 'ਏਸ਼ੀਅਨ ਥੀਏਟਰ ਇੰਸਟੀਚਿਊਟ' (ਏਟੀਆਈ) ਦੀ ਸਥਾਪਨਾ ਕੀਤੀ।