ਕੰਵਰ ਨੌਨਿਹਾਲ ਸਿੰਘ | |
---|---|
![]() ਕੰਵਰ ਨੌਨਿਹਾਲ ਸਿੰਘ | |
ਜਨਮ | 9 ਮਾਰਚ 1821 |
ਮੌਤ | 6 ਨਵੰਬਰ 1840 |
ਧਰਮ | ਸਿੱਖ |
ਕਿੱਤਾ | ਸਿੱਖ ਸਲਤਨਤ ਦਾ ਰਾਜਕੁਮਾਰ |
ਕੰਵਰ ਨੌਨਿਹਾਲ ਸਿੰਘ (9 ਮਾਰਚ 1821 – 6 ਨਵੰਬਰ 1840) ਸਿੱਖ ਸਲਤਨਤ ਦੇ ਮਹਾਰਾਜਾ ਸੀ। ਉਹ ਖੜਕ ਸਿੰਘ ਤੋਂ ਬਾਅਦ ਪੰਜਾਬ ਦਾ ਮਹਾਰਾਜਾ ਬਣਿਆ। ਉਹ ਮਹਾਰਾਜਾ ਖੜਕ ਸਿੰਘ ਅਤੇ ਰਾਣੀ ਚੰਦ ਕੌਰ ਦਾ ਪੁੱਤਰ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦਾ ਪੋਤਾ ਸੀ।
ਅਪਰੈਲ 1837 ਵਿੱਚ ਸੋਲ੍ਹਾਂ ਸਾਲ ਦੀ ਉਮਰ ਵਿੱਚ ਕੰਵਰ ਦਾ ਵਿਆਹ ਬੀਬੀ ਸਾਹਿਬ ਕੌਰ , ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਪੁੱਤਰੀ, ਨਾਲ ਕੀਤਾ ਗਿਆ। ਜਦੋਂ ਖੜਕ ਸਿੰਘ ਮਹਾਰਾਜਾ ਬਣਿਆ ਤਾਂ ਉਹ ਆਪਣੇ ਰਾਜ ਵਿੱਚ ਅਮਲੀ ਤੌਰ 'ਤੇ ਸਾਰਿਆਂ ਨੂੰ ਆਪਣੇ ਅਧੀਨ ਨਾ ਰੱਖ ਸਕਿਆ। ਇਸ ਲਈ ਡੋਗਰਿਆਂ ਨੇ ਆਪਣੀ ਚਾਲ ਅਨੁਸਾਰ ਕੰਵਰ ਨੂੰ ਖੜਕ ਸਿੰਘ ਖਿਲਾਫ਼ ਭੜਕਾ ਕੇ, ਖੜਕ ਸਿੰਘ ਨੂੰ ਕੈਦ ਵਿੱਚ ਸੁੱਟ ਕੇ, ਨੌਨਿਹਾਲ ਸਿੰਘ ਨੂੰ ਮਹਾਰਾਜਾ ਬਣਾ ਦਿੱਤਾ। ਕੈਦ ਵਿੱਚ ਹੀ ਖੜਕ ਸਿੰਘ ਦੀ ਮੌਤ ਹੋ ਗਈ। ਜਦੋਂ ਕੰਵਰ ਆਪਣੇ ਪਿਤਾ ਦਾ ਸੰਸਕਾਰ ਕਰ ਕੇ ਰੋਸ਼ਨਈ ਦਰਵਾਜੇ (ਹਜ਼ਾਰੀ ਬਾਗ ਵਿੱਚ ਮੌਜੂਦ) ਰਾਹੀਂ ਲੰਘ ਰਹੇ ਸਨ ਤਾਂ ਉੱਥੇ ਬਾਰੂਦ ਫੱਟਣ ਨਾਲ ਉਹਨਾਂ ਤੇ ਦਰਵਾਜ਼ਾ ਡਿੱਗ ਪਿਆ ਅਤੇ ਉਹ ਬੇਹੋਸ਼ ਹੋ ਗਏ। ਡੋਗਰਾ ਵਜ਼ੀਰ ਧਿਆਨ ਸਿੰਘ ਉਹਨਾਂ ਨੂੰ ਕਿਲ੍ਹੇ ਅੰਦਰ ਲੈ ਗਿਆ। ਉਸ ਤੋਂ ਇਲਾਵਾ ਕਿਸੇ ਹੋਰ ਨੂੰ ਅੰਦਰ ਆਉਣ ਦੀ ਇਜ਼ਾਜਤ ਨਾ ਦਿੱਤੀ ਗਈ। ਬਾਅਦ ਵਿੱਚ ਜਦੋਂ ਕੰਵਰ ਨੂੰ ਉਸ ਦੀ ਮਾਤਾ ਚੰਦ ਕੌਰ ਮਿਲੀ ਤਾਂ ਕੰਵਰ ਖੂਨ ਨਾਲ ਲਥ-ਪਥ ਸੀ। ਉਸ ਦੀ 19 ਸਾਲ ਦੀ ਉਮਰ ਵਿੱਚ ਮੌਤ ਹੋ ਗਈ।[1]
5 ਨਵੰਬਰ, 1840 ਦੇ ਦਿਨ ਜਦ ਸਾਰੇ ਜਣੇ ਖੜਕ ਸਿੰਘ ਦਾ ਸੰਸਕਾਰ ਕਰ ਕੇ ਵਾਪਸ ਕਿਲ੍ਹੇ ਨੂੰ ਜਾ ਰਹੇ ਸਨ ਤਾਂ, ਪਹਿਲਾਂ ਘੜੀ ਸਾਜ਼ਸ਼ ਮੁਤਾਬਕ, ਧਿਆਨ ਸਿੰਘ ਨੇ ਰੋਸ਼ਨੀ ਗੇਟ ਦਾ ਛੱਜਾ ਸੁਟਵਾ ਕੇ ਨੌਨਿਹਾਲ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਵੇਲੇ ਨੌਨਿਹਾਲ ਸਿੰਘ ਨੇ ਗੁਲਾਬ ਸਿੰਘ ਡੋਗਰੇ ਦੇ ਪੁੱਤਰ ਮੀਆਂ ਊਧਮ ਸਿੰਘ ਦਾ ਹੱਥ ਫੜਿਆ ਹੋਇਆ ਸੀ। ਗੇਟ ਦਾ ਛੱਜਾ ਸਿਰ ਉੱਤੇ ਡਿੱਗਣ ਨਾਲ ਗੁਲਾਬ ਸਿੰਘ ਡੋਗਰੇ ਦਾ ਪੁੱਤਰ ਮੀਆਂ ਊਧਮ ਸਿੰਘ ਉਸੇ ਵੇਲੇ ਮਰ ਗਿਆ ਪਰ ਨੌਨਿਹਾਲ ਸਿੰਘ ਨੂੰ ਐਵੇਂ ਥੋੜੀਆਂ ਜਹੀਆਂ ਝਰੀਟਾਂ ਹੀ ਆਈਆਂ ਸਨ, ਪਰ ਪਹਿਲਾਂ ਤੋਂ ਹੀ ਕੀਤੀ ਤਿਆਰੀ ਮੁਤਾਬਕ, ਨੌਨਿਹਾਲ ਸਿੰਘ ਨੂੰ ਇੱਕ ਦਮ ਜਬਰੀ ਇੱਕ ਪਾਲਕੀ ਵਿੱਚ ਪਾ ਲਿਆ ਗਿਆ (ਸਾਜ਼ਿਸ਼ ਮੁਤਾਬਕ ਪਾਲਕੀ ਵੀ ਪਹਿਲਾਂ ਹੀ ਉਥੇ ਮੌਜੂਦ ਸੀ) ਤੇ ਧਿਆਨ ਸਿੰਘ ਡੋਗਰਾ ਪਾਲਕੀ ਲੈ ਕੇ ਬੜੀ ਤੇਜ਼ੀ ਨਾਲ ਕਿਲ੍ਹੇ ਵੱਲ ਚਲਾ ਗਿਆ। ਲਹਿਣਾ ਸਿੰਘ ਮਜੀਠੀਆ ਨੇ ਉਸ ਦੇ ਨਾਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਰੋਕ ਦਿਤਾ ਗਿਆ। ਹੋਰ ਤਾਂ ਹੋਰ, ਨੌਨਿਹਾਲ ਸਿੰਘ ਦੀ ਮਾਂ ਰਾਣੀ ਚੰਦ ਕੌਰ ਨੂੰ ਵੀ ਉਸ ਦੇ ਨੇੜੇ ਜਾਣ ਦੀ ਇਜਾਜ਼ਤ ਨਾ ਦਿੱਤੀ ਗਈ। ਉਹ ਕਿਲ੍ਹੇ ਦਾ ਦਰਵਾਜ਼ਾ ਖੁਲਵਾਉਣ ਵਾਸਤੇ ਕਿੰਨਾ ਚਿਰ ਹੀ ਦਰਵਾਜ਼ੇ ਉੱਤੇ ਹੱਥ ਮਾਰ-ਮਾਰ ਕੇ ਪਿਟਦੀ ਰਹੀ। ਉੱਧਰ ਧਿਆਨ ਸਿੰਘ ਨੇ ਸਿਰ ਵਿੱਚ ਪੱਥਰ ਮਰਵਾ-ਮਰਵਾ ਕੇ ਨੌਨਿਹਾਲ ਸਿੰਘ ਨੂੰ ਖ਼ਤਮ ਕਰਵਾ ਦਿੱਤਾ।
{{cite web}}
: Unknown parameter |dead-url=
ignored (|url-status=
suggested) (help)