ਪੀ ਸੀ ਗੋਪਾਲਨ (1926–1974), ਜੋ ਆਪਣੇ ਉਪਨਾਮ, ਨੰਤਨਾਰ ਨਾਲ ਮਸ਼ਹੂਰ ਹੈ, ਮਲਿਆਲਮ ਸਾਹਿਤ ਦਾ ਇੱਕ ਭਾਰਤੀ ਲੇਖਕ ਸੀ। ਉਹ ਆਪਣੇ ਨਾਵਲਾਂ ਅਤੇ ਛੋਟੀਆਂ ਕਹਾਣੀਆਂ, ਜਿਨ੍ਹਾਂ ਵਿੱਚ 1940 ਅਤੇ 1950 ਦੇ ਦਹਾਕਿਆਂ ਵਿੱਚ ਭਾਰਤੀ ਫੌਜ ਦੀਆਂ ਬੈਰਕਾਂ ਦਾ ਪਿਛੋਕੜ ਸੀ ਅਤੇ ਬੱਚਿਆਂ ਦੇ ਸਾਹਿਤ ਲਈ ਜਾਣਿਆ ਜਾਂਦਾ ਸੀ।ਅਨੁਭਵੰਗਲ, ਇਰਾ, ਤੋਕੁੱਲਕੀਦਿਲੇ ਜੀਵਿਤਮ, ਅਤਮਾਵਿੰਤੇ ਨੋਵੋਕਲ, ਅਰਿਯਪੇਦਤਾ ਮਾਨੁਸ਼ਿਆਜੀਵਿਕਲ, ਅਨੁਭੂਤੀਕਲੂਡੇ ਲੋਕਮ ਅਤੇ ਉਨੀਕਕੱਟਨ ਮੁੱਖ ਕਿਰਦਾਰਾਂ ਵਾਲੀਆਂ ਕਹਾਣੀਆਂ ਉਸਦੀਆਂ ਕੁਝ ਉੱਘੀਆਂ ਜਾਣੀਆਂ ਜਾਂਦੀਆਂ ਰਚਨਾਵਾਂ ਹਨ। ਉਸ ਨੂੰ 1964 ਵਿੱਚ ਆਪਣੇ ਕੰਮ ਅਤਮਾਵਿੰਟੇ ਨੋਵੂਕਲ ਨਾਵਲ ਲਈ ਕੇਰਲ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ।
ਪੀ. ਗੋਪਾਲਨ ਦਾ ਜਨਮ 5 ਜਨਵਰੀ, 1926 ਨੂੰ ਦੱਖਣੀ ਭਾਰਤ ਦੇ ਕੇਰਲਾ ਰਾਜ ਦੇ ਮਾਲੱਪੁਰਮ ਜ਼ਿਲੇ ਦੇ ਪੇਰਿੰਤਲਮੰਨਾ ਨੇੜੇ ਪੈਂਦੇ ਪਿੰਡ ਅੰਗਾਦਿਪੁਰਮ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਪਰਮੇਸ਼ਵਰਨ ਤਾਰਕਣ ਅਤੇ ਨਾਨਿਕੁੱਟੀ ਅੰਮਾ ਦੇ ਘਰ ਹੋਇਆ ਸੀ।[1] ਉਸਦੀ ਮੁਢਲੀ ਪੜ੍ਹਾਈ ਸਥਾਨਕ ਐਲੀਮੈਂਟਰੀ ਸਕੂਲ ਵਿੱਚ ਹੋਈ ਸੀ ਪਰ ਗਰੀਬੀ ਕਾਰਨ ਉਸ ਨੂੰ 5 ਵੀਂ ਜਮਾਤ ਤੋਂ ਬਾਅਦ ਆਪਣੀ ਪੜ੍ਹਾਈ ਛੱਡਣੀ ਪਈ। ਉਹ 1942 ਵਿੱਚ ਇੰਡੀਅਨ ਆਰਮੀ ਵਿੱਚ ਭਰਤੀ ਹੋਇਆ ਜਿਥੇ ਉਸਨੇ 1964 ਵਿੱਚ ਆਪਣੀ ਰਿਟਾਇਰਮੈਂਟ ਤੱਕ ਸੇਵਾ ਨਿਭਾਈ ਅਤੇ ਇਸ ਤੋਂ ਬਾਅਦ ਉਸਨੇ ਮੈਸੂਰ ਵਿੱਚ ਨੈਸ਼ਨਲ ਕੈਡੇਟ ਕੋਰ ਇੰਸਪੈਕਟਰ ਵਜੋਂ ਤਿੰਨ ਸਾਲ ਕੰਮ ਕੀਤਾ। ਕੇਰਲ ਵਾਪਸ ਆ ਕੇ, ਉਹ 1967 ਵਿੱਚ ਉਹ ਲੋਕ ਸੰਪਰਕ ਅਧਿਕਾਰੀ ਵਜੋਂ ਖਾਦ ਅਤੇ ਰਸਾਇਣ ਟਰੈਵਨਕੋਰ ਵਿੱਚ ਨਿਯੁਕਤ ਹੋਇਆ।
ਨੰਤਨਾਰ ਦਾ ਵਿਆਹ ਪੰਡਤੂਵੇਟਿਲ ਰਾਧਾ ਨਾਲ ਹੋਇਆ ਸੀ ਅਤੇ ਇਸ ਜੋੜੀ ਦਾ ਇੱਕ ਬੇਟਾ, ਸੁਦਾਕਰਨ ਸੀ।[2] ਉਸਨੇ 24 ਅਪ੍ਰੈਲ, 1974 ਨੂੰ, 48 ਸਾਲ ਦੀ ਉਮਰ ਵਿੱਚ, ਉਸ ਨੇ ਇੱਕ ਰਹਿਣ ਵਾਲੀ ਜਗ੍ਹਾ, ਕਾਮਨਜ ਲਾਜ ਵਿਖੇ ਆਤਮ ਹੱਤਿਆ ਕਰ ਲਈ ਸੀ। ਜਦੋਂ ਵੀ ਕਦੇ ਉਹ ਪਲੱਕੜ ਜਾਂਦਾ ਸੀ, ਉਹ ਇਥੇ ਹੀ ਰਿਹਾ ਕਰਦਾ ਸੀ। ਉਸਵ ਨੇ ਨੀਂਦ ਦੀਆਂ ਗੋਲੀਆਂ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਕੇ ਆਪਣੀ ਜਾਨ ਦਿੱਤੀ ਸੀ।[3]
ਨੰਤਨਾਰ ਨੇ ਆਪਣਾ ਉਪਨਾਮ, ਸ਼ੈਵ ਮੱਤ ਦੇ 63 ਨੈਨਾਰਾਂ ਵਿੱਚੋਂ ਇੱਕ ਦੇ ਨਾਮ ਤੇ ਰੱਖਿਆ। ਆਪਣੀ ਪੀੜ੍ਹੀ ਦੇ ਪ੍ਰਮੁੱਖ ਲੇਖਕਾਂ ਵਿਚੋਂ ਇੱਕ ਮੰਨੇ ਜਾਂਦੇ,[4] ਨੰਤਨਾਰ ਨੇ ਛੇ ਨਾਵਲ, ਗਿਆਰਾਂ ਲਘੂ ਕਹਾਣੀ ਸੰਗ੍ਰਹਿ[5] ਅਤੇ ਬੱਚਿਆਂ ਲਈ ਇੱਕ ਕਿਤਾਬ ਉਨੀਕੱਟਾਂਟ ਲੋਕਮ, ਲਿਖੀ, ਜਿਸ ਦੇ ਤਿੰਨ ਹਿੱਸੇ ਹਨ: ਉਨੀਕੱਟਾਂਟ ਓਰੂ ਦਿਵਸਮ, ਉਨੀਕੱਟਨ ਸਕੂਲਿਲ ਅਤੇ ਉਨੀਕੱਟਨ ਵਲਾਰੂਨੂ।[1] ਉਸ ਦੇ ਨਾਵਲ ਅਤੇ ਛੋਟੀਆਂ ਕਹਾਣੀਆਂ ਫੌਜ ਦੇ ਜਵਾਨਾਂ ਦੀਆਂ ਉਦਰੇਵੇਂ ਦੀਆਂ ਭਾਵਨਾਵਾਂ ਨੂੰ ਦਰਸਾਉਂਦੀਆਂ ਹਨ ਜੋ ਪਿੱਛੇ ਛੱਡੇ ਆਪਣੇ ਪਰਿਵਾਰਾਂ ਨੂੰ ਯਾਦ ਕਰਦੇ ਰਹਿੰਦੇ ਹਨ[6] ਅਤੇ ਨਾਲ ਹੀ ਕੇਰਲਾ ਦੇ ਪਿੰਡਾਂ ਦੇ ਜੀਵਨ ਅਤੇ ਪਿਆਰ ਦੇ ਮਾਮਲਿਆਂ ਵਿੱਚ ਆਪਣੇ ਸਮੇਂ ਦੀ ਜਵਾਨੀ ਦੇ ਵਲਵਲਿਆਂ ਨੂੰ ਪੇਸ਼ ਕਰਦੀਆਂ ਹਨ। ਆਤਮਵਿੰਟੇ ਨੋਵੂਕਲ, ਅਨੁਭਵੰਗਲ, ਮੰਜਕੇਟੀਡਮ ਅਤੇ ਅਰਿਯਪੇਦਤ ਮਾਨੁਸ਼ਿਆਜੀਵਿਕਲ ਵਰਗੇ ਕੰਮਾਂ ਤੋਂ ਇਲਾਵਾ, ਉਸਨੇ ਇੱਕ ਸਵੈ-ਜੀਵਨੀ ਰਚਨਾ ਅਨੁਭਵੰਗਲ ਵੀ ਪ੍ਰਕਾਸ਼ਤ ਕੀਤੀ।[7][8] ਦੋ ਨਾਟਕ, ਪ੍ਰਸ਼ਾਂਮ ਅਵਸੈਨਿਕਕੁੰਨਿੱਲਾ ਅਤੇ ਸੁਸਾਂਸਾਂਗ ਵੀ ਲਿਖੇ। ਉਸ ਨੂੰ 1964 ਵਿੱਚ ਆਪਣੇ ਕੰਮ ਅਤਮਾਵਿੰਟੇ ਨੋਵੂਕਲ ਨਾਵਲ ਲਈ ਕੇਰਲ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। [9]
{{cite web}}
: Unknown parameter |dead-url=
ignored (|url-status=
suggested) (help)