ਨਿੱਜੀ ਜਾਣਕਾਰੀ | |||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਰਾਸ਼ਟਰੀਅਤਾ | Indian | ||||||||||||||||||||||||||
ਜਨਮ | Delhi, India | 12 ਨਵੰਬਰ 1992||||||||||||||||||||||||||
ਖੇਡ | |||||||||||||||||||||||||||
ਖੇਡ | Freestyle wrestling | ||||||||||||||||||||||||||
ਇਵੈਂਟ | 74 kg | ||||||||||||||||||||||||||
ਮੈਡਲ ਰਿਕਾਰਡ
|
ਪਰਵੀਨ ਰਾਣਾ (ਜਨਮ 12 ਨਵੰਬਰ 1992) ਇੱਕ ਭਾਰਤੀ ਫ੍ਰੀਸਟਾਇਲ ਪਹਿਲਵਾਨ ਹੈ। ਤੀਜੀਆਂ 2008 ਯੁਵਾ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਣ ਤੋਂ ਬਾਅਦ ਉਹ ਸਭ ਦਾ ਚਹੇਤਾ ਬਣ ਗਿਆ।[3] 2011 ਦੇ ਜੂਨੀਅਰ ਕੁਸ਼ਤੀ ਵਿਸ਼ਵ ਮੁਕਾਬਲੇ ਵਿੱਚ ਕਾਂਸੇ ਦਾ ਤਮਗਾ ਜਿੱਤਿਆ।
ਇਸ ਵੇਲੇ ਉਸਨੂੰ ਓਲੰਪਿਕ ਗੋਲਡ ਕੁਐਸਟ ਦਾ ਸਹਿਯੋਗ ਪ੍ਰਾਪਤ ਹੈ, ਜੋ ਕੇ ਇੱਕ ਮੁਨਾਫੇ ਲਈ ਕੰਮ ਨਾ ਕਰਨ ਵਾਲੀ ਸੰਸਥਾ ਹੈ। ਜਿਸਦਾ ਕੰਮ ਚੰਗੇ ਖਿਡਾਰੀਆਂ ਦੀ ਪਛਾਣ ਕਰਨਾ ਅਤੇ ਭਾਰਤੀ ਖਿਡਾਰੀ ਨੂੰ ਆਪਣਾ ਸਹਿਯੋਗ ਦੇਣਾ ਹੈ।[4]
ਪ੍ਰਵੀਨ ਰਾਣਾ ਦੇ ਪਿਤਾ ਦਾ ਨਾਮ ਉਦਯਬਾਨ ਰਾਣਾ ਹੈ। ਰਾਣਾ ਦਾ ਦਿੱਲੀ ਦੇ ਕੂਤੂਵਗੜ ਪਿੰਡ ਨਾਲ ਸਬੰਧਤ ਹੈ। ਪ੍ਰਵੀਨ ਨੇ ਆਪਣੇ ਪਿਤਾ ਅਤੇ ਉਸ ਦੇ ਵੱਡੇ ਭਰਾ ਨਵੀਨ ਰਾਣਾ ਦੇ ਸਹਿਯੋਗ ਨਾਲ ਆਪਣੀ ਸਿਵਲ ਇੰਜੀਨੀਅਰ ਡੀ ਪੜ੍ਹਾਈ ਪੂਰੀ ਕਰਕੇ ਕੁਸ਼ਤੀ ਵਿੱਚ ਰੁੱਝ ਗਿਆ। ਰਾਣਾ ਨੇ ਅੱਠ ਸਾਲ ਦੀ ਉਮਰ ਵਿੱਚ ਕੁਸ਼ਤੀ ਸ਼ੁਰੂ ਕਰ ਦਿੱਤਾ ਸੀ। ਰਾਣਾ ਦਿੱਲੀ ਦੇ ਛਤਰਸਲ ਸਟੇਡੀਅਮ ਚਲਾ ਗਿਆ। ਇਹ ਸਟੇਡੀਅਮ ਦਰੋਣਾਚਾਰੀਆ ਪੁਰਸਕਾਰ ਮਹਾਬਲੀ ਸਤਪਾਲ ਦੇ ਨਾਲ-ਨਾਲ ਸੁਸ਼ੀਲ ਕੁਮਾਰ ਅਤੇ ਯੋਗੇਸ਼ਵਰ ਦੱਤ ਦੇ ਅਧੀਨ ਆਉਂਦਾ ਹੈ। ਉਹ ਸੁਸ਼ੀਲ ਕੁਮਾਰ ਨੂੰ ਆਪਣਾ ਰੋਲ ਮਾਡਲ ਕਹਿੰਦਾ ਹੈ।
ਤੀਜੀਆਂ ਯੁਵਾ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ।
2011 ਦੇ ਜੂਨੀਅਰ ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦੇ ਤਮਗਾ ਜੇਤੂ ਰਿਹਾ।
20 ਸਾਲ ਦੀ ਉਮਰ ਵਿੱਚ ਰਾਣਾ ਪਹਿਲੀ ਵਾਰ ਹਰੀ ਰਾਮ ਭਾਰਤੀ ਗ੍ਰੈਂਡ ਪ੍ਰੀਕਸ ਕੁਸ਼ਤੀ ਦਾ 66 kg ਫ੍ਰੀਸਟਾਇਲ ਮੁਕਾਬਲਾ ਜਿੱਤੀਆ।
ਪ੍ਰਵੀਨ ਨੇ ਸੀਨੀਅਰ ਕੌਮੀ ਕੁਸ਼ਤੀ ਕੋਲਕਾਤਾ 2013 ਵਿੱਚ ਸੋਨੇ ਦਾ ਤਮਗਾ ਜੋਹੈਨੇਵਰਗ, ਦੱਖਣੀ ਅਫ਼ਰੀਕਾ ਵਿੱਚ ਹੋਇਆ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ ਇਹ ਉਸਦਾ ਦੂਸਰਾ ਸੋਨ ਤਮਗਾ ਸੀ।
ਜੂਨ 2014 ਵਿੱਚ ਉਸ ਦਾ ਕੈਰੀਅਰ ਗਰਦਨ ਦੀ ਸੱਟ ਕਾਰਨ ਸਭ ਤੋਂ ਮੁਸ਼ਕਲ ਭਰੀਆਂ ਦੌਰ ਸੀ। ਉਸ ਦੀ ਰਿਕਵਰੀ ਡਾ ਨਿਖਿਲ ਲਾਤੇ ਦੀ ਨਿਗਰਾਨੀ ਹੇਠ ਹੋਈ। ਪਰਵੀਨ ਨੇ ਉਸ ਤੋਂ ਬਾਅਦ ਸੀਨੀਅਰ ਨੈਸ਼ਨਲ ਗੇਮਜ਼ ਵਿੱਚ ਸੋਨੇ ਦਾ ਤਮਗਾ ਜਿੱਤਿਆ ਅਤੇ ਏਸ਼ੀਆਈ ਖੇਡਾਂ 2014 ਵਿੱਚ 70 ਕਿਲੋ ਭਾਰ ਵਰਗ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ।
ਪ੍ਰਵੀਨ ਪਹਿਲਾ ਭਾਰਤੀ ਮਰਦ ਪਹਿਲਵਾਨ ਸੀ ਜਿਸਦੀ ਪੰਜਾਬ ਰਾਇਲਜ਼ (ਜਿਸਦੀ ਮਲਕੀਅਤ CDR ਦੀ ਸੀ) ਨੇ ਪ੍ਰੋ ਕੁਸ਼ਤੀ ਲੀਗ ਲਈ ਬੋਲੀ ਲਗਾਈ।
2015 ਪ੍ਰੋ ਕੁਸ਼ਤੀ ਲੀਗ 6 ਸ਼ਹਿਰਾਂ ਵਿੱਚ ਦਸੰਬਰ ਦੇ 27 ਦਸੰਬਰ ਦੇ 10 ਤੱਕ ਆਯੋਜਿਤ ਕੀਤਾ ਗਈ।
ਯੋਗਤਾ ਪ੍ਰਾਪਤ ਨਰਸਿੰਘ ਪੰਚਮ ਦੇ ਡੋਪ ਟੈਸਟ ਫੇਲ ਹੋਣ ਕਾਰਨ ਪ੍ਰਵੀਨ ਨੂੰ 2016 ਰਿਓ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਹੈ .
{{cite web}}
: Unknown parameter |dead-url=
ignored (|url-status=
suggested) (help)