ਪਰਾਕਸਿਸ ਸਕੂਲ ਇੱਕ ਮਾਰਕਸਵਾਦੀ ਮਾਨਵਵਾਦੀ ਦਾਰਸ਼ਨਿਕ ਲਹਿਰ ਸੀ। ਇਸ ਦਾ ਮੁਢ 1960ਵਿਆਂ ਦੌਰਾਨ SFR ਯੂਗੋਸਲਾਵੀਆ ਵਿੱਚ ਜ਼ਾਗ੍ਰੇਬ ਅਤੇ ਬੇਲਗ੍ਰੇਡ ਵਿੱਚ ਬਝਾ।
ਸਕੂਲ ਦੇ ਬਾਨੀਆਂ ਦੀਆਂ ਪ੍ਰਮੁੱਖ ਹਸਤੀਆਂ ਵਿੱਚ ਸ਼ਾਮਲ ਹਨ, ਜ਼ਾਗ੍ਰੇਬ ਦੇ Gajo Petrović ਅਤੇ ਮਿਲਾਨ ਕਾਂਗਰਗਾ ਅਤੇ ਬੇਲਗ੍ਰੇਡ ਤੋਂ ਮਿਹੈਲੋ ਮਾਰਕੋਵਿੱਚ। 1964 ਤੋਂ 1974 ਤੱਕ ਉਹਨਾਂ ਨੇ ਮਾਰਕਸਵਾਦੀ ਜਰਨਲ ਪਰਾਕਸਿਸ ਪ੍ਰਕਾਸ਼ਿਤ ਕੀਤਾ ਸੀ, ਜਿਹੜਾ ਮਾਰਕਸਵਾਦੀ ਥਿਊਰੀ ਦੇ ਮਸ਼ਹੂਰ ਇੱਕ ਮੋਹਰੀ ਇੰਟਰਨੈਸ਼ਨਲ ਰਸਾਲੇ ਵਜੋਂ ਮਸ਼ਹੂਰ ਹੋਇਆ ਸੀ। ਇਸ ਗਰੁੱਪ ਵਲੋਂ ਕੋਰਚੁਲਾ ਟਾਪੂ ਵਿਆਪਕ ਤੌਰ 'ਤੇ ਮਸ਼ਹੂਰ ਕੋਰਚੁਲਾ ਸਮਰ ਸਕੂਲ ਦਾ ਆਯੋਜਨ ਕੀਤਾ ਜਾਂਦਾ।
ਇਸ ਦੇ ਮੈਂਬਰ ਪੱਛਮੀ ਮਾਰਕਸਵਾਦੀ ਲਹਿਰ ਤੋਂ ਪ੍ਰਭਾਵਿਤ ਸੀ।[1]