ਪਰੰਪਰਾ ਅਤੇ ਵਿਅਕਤੀਗਤ ਯੋਗਤਾ (1919) ਅੰਗਰੇਜ਼ੀ ਕਵੀ, ਨਾਟਕਕਾਰ ਅਤੇ ਸਾਹਿਤ ਆਲੋਚਕ ਟੀ ਐਸ ਈਲੀਅਟ ਦਾ ਇੱਕ ਲੇਖ ਹੈ। ਇਹ ਲੇਖ ਪਹਿਲੀ ਵਾਰ ਦ ਈਗੋਟਿਸਟ (1919) ਵਿੱਚ ਅਤੇ ਬਾਅਦ ਵਿੱਚ ਈਲੀਅਟ ਦੀ ਪਹਿਲੀ ਆਲੋਚਨਾ ਪੁਸਤਕ, ਦ ਸੇਕਰਡ ਵੁੱਡ (The Sacred Wood) (1920)]] ਵਿੱਚ ਛਪਿਆ ਸੀ।[1] ਇਹ ਲੇਖ ਈਲੀਅਟ ਦੀ "ਚੋਣਵੀਂ ਵਾਰਤਕ" (Selected Prose) ਅਤੇ "ਚੋਣਵੇਂ ਲੇਖ" (Selected Essays), (1917-1932) ਵਿੱਚ ਵੀ ਮਿਲਦਾ ਹੈ।
ਈਲੀਅਟ ਸਭ ਤੋਂ ਪਹਿਲਾਂ ਕਵਿਤਾ ਲਈ ਜਾਣਿਆ ਜਾਂਦਾ ਹੈ, ਪਰ ਉਸ ਦਾ ਸਾਹਿਤ-ਆਲੋਚਨਾ ਦੇ ਖੇਤਰ ਵਿੱਚ ਵੀ ਯੋਗਦਾਨ ਹੈ। ਇਸ ਦੋਹਰੀ ਭੂਮਿਕਾ ਵਿੱਚ, ਉਹ ਸਰ ਫਿਲਿਪ ਸਿਡਨੀ ਅਤੇ ਸ਼ੈਮੂਅਲ ਟੇਲਰ ਕਾਲਰਿਜ ਦੇ ਤੁਲ ਕਵੀ ਆਲੋਚਕ ਹੈ। ਪਰੰਪਰਾ ਅਤੇ ਵਿਅਕਤੀਗਤ ਯੋਗਤਾ ਆਲੋਚਕ ਵਜੋਂ ਈਲੀਅਟ ਦੇ ਵਧੇਰੇ ਜਾਣੇ ਜਾਂਦੇ ਕੰਮਾਂ ਵਿੱਚੋਂ ਇੱਕ ਹੈ। ਇਸ ਵਿੱਚ ਈਲੀਅਟ ਕਵੀ ਅਤੇ ਉਸ ਤੋਂ ਪਹਿਲੀ ਸਾਹਿਤਕ ਪਰੰਪਰਾ ਨਾਲ ਉਸ ਦੇ ਰਿਸ਼ਤੇ ਦੀ ਪ੍ਰਭਾਵਸ਼ਾਲੀ ਧਾਰਨਾ ਦਾ ਨਿਰਮਾਣ ਕਰਦਾ ਹੈ।
ਲੇਖ ਪਰੰਪਰਾ ਅਤੇ ਵਿਅਕਤੀਗਤ ਪ੍ਰਤਿਭਾ ਨਾਲ ਜਾਣ ਪਛਾਣ -
ਟੀ.ਐਸ. ਈਲੀਅਟ ਦੇ ਅੰਦਾਜ ਤੋ ਪਤਾ ਚਲਦਾ ਹੈ ਕਿ ਲੇਖਕ 'ਸਾਹਿਤਕ ਪਰੰਪਰਾ ਅਤੇ ਸਾਹਿਤਕਾਰ ਦੇ ਆਪਸੀ ਸਬੰਧ ਦੀ ਚਰਚਾ ਕਰਦਾ ਹੈ। ਇਸ ਲੇਖ ਵਿੱਚ ਲੇਖਕ ' ਪਰੰਪਰਾ ' ਨਾਲ ਵਿਅਕਤੀਗਤ ਪ੍ਰਤਿਭਾ ਦੇ ਰਿਸ਼ਤੇ ਨੂੰ ਨਵੇਂ ਤਰੀਕੇ ਅਤੇ ਅਰਥਾਂ ਵਿੱਚ ਪੇਸ਼ ਕਰਦਾ ਹੈ। ਅਜਿਹਾ ਕਰਦਾ ਹੋਇਆ ਉਹ ਕਵਿਤਾ ਤੇ ਕਵੀ /ਕਲਾਂ ਤੇ ਕਲਾਕਾਰ ਆਦਿ ਦੇ ਸੰਬੰਧਾਂ ਨਾਲੋ ਵੱਖਰੇ ਪਰੰਪਰਕ ਅਰਥਾਂ ਨੂੰ ਪਰਿਭਾਸ਼ਿਤ ਕਰਨ ਦਾ ਯਤਨ ਕਰਦਾ ਹੈ। ਪਹਿਲਾ ਉਹ ਪਰੰਪਰਾ ਅੰਗਰੇਜ਼ਾਂ ਦੇ ਪ੍ਰਤੀ ਰਵੱਈਏ ਤੇ ਸ਼ੁਰੂ ਕਰਦਾ ਹੈ। ਉਸ ਅਨੁਸਾਰ ਪਰੰਪਰਾ ਇੱਕ ਗੁੰਝਲਦਾਰ ਸੰਕਲਪ ਹੈ। ਜਿਸ ਨੂੰ ਆਮ ਕਰਕੇ ਸਿੱਧੇ ਜਾ ਸਧਾਰਨ ਅਰਥਾਂ ਵਿੱਚ ਸਮਝਿਆ ਅਤੇ ਪੇਸ਼ ਪੇਸ਼ ਕੀਤਾ ਜਾਂਦਾ ਹੈ। ਪਰੰਪਰਾ ਦੇ ਸੰਬੰਧ ਵਿੱਚ ਸਮਝਣ ਵਾਲਾ ਸਭ ਤੋਂ ਮਹੱਤਵਪੂਰਨ ਪੱਖ ਇਤਿਹਾਸਕ ਚੇਤਨਾ ਹੈ। ਉਸ ਅਨੁਸਾਰ ਇਤਿਹਾਸਕ ਚੇਤਨਾ ਪਰੰਪਰਾ ਦਾ ਜਰੂਰੀ ਲੱਛਣ ਹੈ। ਉਸ ਅਨੁਸਾਰ ਏਥੇ ਇਤਿਹਾਸਕ ਚੇਤਨਾ ਵਿੱਚ ਕੇਵਲ ਇਤਹਾਸ ਦੀ ਜਾਣਕਾਰੀ ਅਤੇ ਸਮਝ ਨਹੀਂ ਸਗੋਂ ਉਸ ਦੇ ਵਰਤਮਾਨ ਦੀ ਸਮਝ ਸ਼ਾਮਿਲ ਹੁੰਦੀ ਹੈ। ਲੇਖਕ ਦੇ ਇਸ ਵਿਚਾਰ ਨੂੰ ਦੋ ਢੰਗਾਂ ਨਾਲ ਸਮਝਿਆ ਜਾ ਸਕਦਾ ਹੈ। ਪਹਿਲਾ ਕਿ ਭੂਤਕਾਲ ਦਾ ਵੀ ਇਤਹਾਸ ਤੇ ਵਰਤਮਾਨ ਹੁੰਦਾ ਹੈ। ਇਸ ਲਈ ਕਿਸੇ ਇਤਿਹਾਸਕ ਘਟਨਾ ਨੂੰ ਉਸ ਦੇ ਆਪਣੇ ਭੂਤ ਅਤੇ ਵਰਤਮਾਨ ਦੇ ਪ੍ਰਸੰਗ ਵਿੱਚ ਸਮਝਣਾ ਇਤਿਹਾਸਕ ਚੇਤਨਾ ਹੈ। ਇਸ ਦਾ ਦੂਜਾ ਭਾਵ ਇਹ ਹੈ ਕਿ ਇਤਹਾਸ ਆਪਣੀ ਨਿਰੰਤਰਤਾ ਵਿੱਚ ਸਾਡੇ ਵਰਤਮਾਨ ਦਾ ਵੀ ਹਿਸਾ ਹੁੰਦਾ ਹੈ। ਇਸ ਲਈ ਵਰਤਮਾਨ ਦੇ ਪ੍ਰਸੰਗ ਵਿੱਚ ਭੂਤਕਾਲ ਦੀ ਸਮਝ ਵੀ ਇਤਿਹਾਸਕ ਚੇਤਨਾ ਦਾ ਅੰਗ ਹੁੰਦੀ ਹੈ। ਇਸ ਤਰਾ ਈਲੀਅਟ ਅਨੁਸਾਰ ਲੇਖਣ, ਕਲਾ ਜਾ ਗਿਆਨ ਦੇ ਖੇਤਰ ਵਿੱਚ ਪਰੰਪਰਾ ਕੇਵਲ ਬੀਤੇ ਸਮੇਂ ਨਾਲ ਸੰਬੰਧਿਤ ਕੋਈ ਨਾਂਹ- ਮੁੱਖੀ ਪ੍ਰਵਿਰਤੀ ਜਾ ਲੱਛਣ ਨਹੀਂ ਹੈ ਸਗੋ ਇਸ ਦੀ ਹਾਂ - ਮੁਖੀ ਪ੍ਰਵਿਰਤੀ ਹੈ। ਈਲੀਅਟ ਪਰੰਪਰਾ ਦੀ ਇਸ ਹਾਂ ਮੁਖੀ ਪ੍ਰਵਿਰਤੀ ਨੂੰ ਮਨੁੱਖੀ ਗਿਆਨ ਦੇ ਸਮੁੱਚੇ ਭੰਡਾਰ ਨਾਲ ਕਵੀ ਜਾ ਕਲਾਕਾਰ ਦੇ ਜੀਵਤ ਰਿਸ਼ਤੇ ਵਜੋਂ ਪਰਿਭਾਸ਼ਿਤ ਕਰਦਾ ਹੈ। ਇਸ ਆਮ ਪ੍ਰਚਲਿਤ ਧਾਰਨਾਂ ਨੂੰ ਚੁਣੌਤੀ ਦਿੰਦਾ ਹੈ। ਇੱਕ ਕਵੀ ਦੀ ਮਹਾਨਤਾ ਉਸ ਦੇ ਪੂਰਵ - ਵਰਤੀਆਂ ਤੋ ਅਲੱਗ ਹੋਣ ਵਿੱਚ ਹੈ। ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਕੋਈ ਕਵੀ ਕੇਵਲ ਅੱਲੜ ਉਮਰ ਜਾ ਛੋਟੀ ਉਮਰੇ ਹੀ ਦੂਜੇ ਜਾ ਪਹਿਲੇ ਹੋ ਚੁੱਕੇ ਕਵੀਆਂ ਤੋਂ ਪ੍ਰਭਾਵਿਤ ਹੁੰਦਾ ਹੈ। ਇੱਕ ਖਾਸ ਉਮਰ ਤੋ ਬਾਅਦ ਵੀ ਕਵੀ ਕਿਸੇ ਦੂਜੇ ਲੇਖਕ ਤੋ ਪ੍ਰਭਾਵਿਤ ਰਹਿੰਦਾ ਹੈ ਤਾਂ ਇਸ ਨੂੰ ਬਹੁਤ ਸਧਾਰਨ ਅਤੇ ਸਿੱਧੇ ਪੱਧਰ ਰੂਪ ਵਿੱਚ ਕਵੀ ਦੀ ਕਵਿ-ਪ੍ਰਤਿਭਾ ਵਿਚਲੀ ਖਾਮੀ ਨੂੰ ਸਮਝਿਆ ਜਾਂਦਾ ਹੈ। ਇਸ ਵਿਚਾਰ ਦੇ ਉਲਟ ਈਲੀਅਟ ਦਾ ਮੰਨਣਾ ਹੈ ਕਿ ਕਿਸੇ ਕਵੀ ਦੀ ਰਚਨਾ ਦਾ ਸਭ ਤੋਂ ਸ਼ਾਨਦਾਰ ਅਤੇ ਸਭ ਤੋਂ ਵੱਡਾ ਹਿੱਸਾ ਆਪਣੇ ਤੋਂ ਪਹਿਲਾਂ ਹੋ ਚੁੱਕੇ ਕਵੀਆਂ ਤੋ ਕਿਸੇ ਨਾ ਕਿਸੇ ਢੰਗ ਨਾਲ ਪ੍ਰੇਰਿਤ ਹੁੰਦਾ ਹੈ। ਉਸ ਅਨੁਸਾਰ ਕੇਵਲ ਨਿਕੀ ਉਮਰ ਵਿੱਚ ਹੀ ਨਹੀਂ ਸਗੋਂ ਵਡੇਰੀ ਉਮਰ ਵਿੱਚ ਦੇਖਿਆ ਜਾ ਸਕਦਾ ਹੈ। ਇਸ ਲਈ ਈਲੀਅਟ ਪਰੰਪਰਾ ਨੂੰ ਇੱਕ ਮਹੱਤਵਪੂਰਨ ਵਿਸ਼ਾ ਮੰਨਦਾ ਹੈ।
ਇਸ ਪ੍ਰਸੰਗ ਵਿੱਚ ਆਪਣੀ ਗੱਲ ਨੂੰ ਮਹੱਤਵ ਤੇ ਸਪਸ਼ਟ ਕਰਦਾ ਹੈ ਤੇ ਉਹ ਕਹਿੰਦਾ ਹੈ ਕਿ ਕੋਈ ਕਵੀ ਰੂਪ ਵਿੱਚ ਕੋਈ ਮਹੱਤਤਾ ਨਹੀਂ ਰੱਖਦਾ। ਉਸ ਅਨੁਸਾਰ ਕਿਸੇ ਕਵੀ ਦਾ ਸਹੀ ਮੁਲਾਂਕਣ ਕਰਨ ਲਈ ਉਸਨੂੰ ਆਪਣੀ ਵਿਸ਼ੇਸ਼ ਕਾਵਿ ਪਰੰਪਰਾ ਦੇ ਪ੍ਰਸੰਗ ਵਿੱਚ ਸਮਝਣਾ ਤੇ ਵਿਚਾਰਨਾ ਚਾਹੀਦਾ ਹੈ। ਇੱਥੇ ਵਿਸ਼ੇਸ਼ ਤੋ ਉਸ ਦਾ ਭਾਵ ਕਵੀ ਨੂੰ ਸੰਬੋਧਿਤ ਵਿਸ਼ੇਸ਼ ਭਾਸ਼ਾ, ਸੱਭਿਆਚਾਰ, ਇਲਾਕਾ, ਪਰੰਪਰਾਵਾਂ, ਮਾਨਤਾਵਾਂ ਆਦਿ ਦੇ ਪ੍ਰਸੰਗ ਵਿੱਚ ਰੱਖ ਕੇ ਸਮਝਣ ਤੋ ਭਾਵ ਹੈ। ਇਨ੍ਹਾਂ ਹੀ ਈਲੀਅਟ ਬਹੁਤ ਸਪਸ਼ਟ ਸ਼ਬਦਾਂ ਵਿੱਚ ਕਹਿੰਦਾ ਹੈ ਕਿ ਕਵੀ ਨੂੰ ਅਤੀਤ ਬਾਰੇ ਗਿਆਨ ਨੂੰ ਹਾਸਿਲ ਕਰਨਾ ਜਾ ਵਧਾਉਣਾ ਚਾਹੀਦਾ ਹੈ ਅਤੇ ਆਪਣੇ ਸਮੁੱਚੇ ਜੀਵਨ ਦੌਰਾਨ ਇਸ ਗਿਆਨ ਦਾ ਵਿਕਾਸ ਕਰਦੇ ਰਹਿਣਾ ਚਾਹੀਦਾ ਹੈ।
ਇਸ ਨਿਬੰਧ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ:
ਈਲੀਅਟ ਆਪਣੀ ਪਰੰਪਰਾ ਦੀ ਧਾਰਨਾ ਅਤੇ ਇਸ ਦੇ ਸੰਬੰਧ ਵਿੱਚ ਕਵੀ ਅਤੇ ਕਵਿਤਾ ਦੀ ਪਰਿਭਾਸ਼ਾ ਪੇਸ਼ ਕਰਦਾ ਹੈ। ਉਹ ਇਸ ਬਾਰੇ ਮਿਲਦੀ ਪੇਤਲੀ ਸਮਝ ਨੂੰ ਸਹੀ ਕਰਨਾ ਚਾਹੁੰਦਾ ਹੈ, "ਅੰਗਰੇਜ਼ੀ ਸਾਹਿਤ ਵਿੱਚ ਅਸੀਂ ਬਹੁਤ ਘੱਟ ਕਦੇ ਪਰੰਪਰਾ ਦੀ ਗੱਲ ਕਰਦੇ ਹਾਂ, ਭਾਵੇਂ ਅਸੀਂ ਪਰੰਪਰਾ ਦੇ ਨਾ ਹੋਣ ਦਾ ਰੋਣਾ ਰੋਣ ਲਈ ਇਸਦੇ ਨਾਂ ਦੀ ਵਰਤੋਂ ਬਹੁਤ ਵਾਰ ਕਰਦੇ ਹਾਂ।" ਈਲੀਅਟ ਦਾ ਕਹਿਣਾ ਹੈ ਕਿ ਹਾਲਾਂਕਿ ਅੰਗਰੇਜ਼ੀ ਪਰੰਪਰਾ ਆਮ ਤੌਰ 'ਤੇ ਇਸ ਵਿਸ਼ਵਾਸ ਤੇ ਕਾਇਮ ਹੈ ਕਿ ਕਲਾ ਪਰਿਵਰਤਨ ਰਾਹੀਂ - ਅਰਥਾਤ ਪਰੰਪਰਾ ਤੋਂ ਵੱਖ ਹੋਣ ਰਾਹੀਂ ਅੱਗੇ ਵੱਧਦੀ ਹੈ, ਪਰ ਸਾਹਿਤਕ ਨਵੀਨਤਾਵਾਂ ਨੂੰ ਉਦੋਂ ਹੀ ਮਾਨਤਾ ਮਿਲਦੀ ਹੈ ਜਦੋਂ ਉਹ ਪਰੰਪਰਾ ਦੇ ਅਨੁਕੂਲ ਹੁੰਦੀਆਂ ਹਨ। ਕਲਾਸੀਕੀਵਾਦੀ ਈਲੀਅਟ ਮਹਿਸੂਸ ਕਰਦਾ ਸੀ ਕਿ ਸਾਹਿਤ ਵਿੱਚ ਪਰੰਪਰਾ ਦੀ ਅਸਲ ਹੋਂਦ ਦੀ ਪਛਾਣ ਨਹੀਂ ਕੀਤੀ ਗਈ। ਪਰੰਪਰਾ, ਇੱਕ ਅਜਿਹਾ ਸ਼ਬਦ ਹੈ ਜਿਹੜਾ "... ਨਿਖੇਧ ਦੇ ਵਾਕਾਂ ਨੂੰ ਛੱਡ ਕੇ ਕਿਤੇ ਹੀ ਵਿਖਾਈ ਦਿੰਦਾ ਹੈ।" ਅਸਲ ਵਿੱਚ ਸਾਹਿਤ ਆਲੋਚਨਾ ਦਾ ਇੱਕ ਤਰ੍ਹਾਂ ਸਾਕਾਰ ਨਾ ਹੋਇਆ ਤੱਤ ਸੀ। ਸਾਹਿਤ ਦੀ ਸਮਝ ਲਈ ਇਸ ਧਾਰਨਾ ਦੀ ਸਮਰਥਾ ਨੂੰ ਸਮਝਿਆ ਨਹੀਂ ਗਿਆ।
ਮੂਲ ਲੇਖਕ - ਟੀ.ਐਸ.ਈਲੀਅਟ /ਅਨੁਵਾਦਕ - ਸਰਬਜੀਤ ਕੌਰ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |