ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਵਾਰ ਦੀ ਤਰ੍ਹਾਂ ਪਹਰੇ ਪੰਜਾਬੀ ਦਾ ਪ੍ਸਿੱਧ ਕਾਵਿ- ਰੂਪ ਹੈ।ਇਸ ਕਾਵਿ- ਰੂਪ ਦੁਆਰਾ ਕਵੀ ਮਨੁੱਖੀ ਜ਼ਿਦਗੀ ਨੂੰ ਚਾਰ ਪਹਿਰਾਂ ਵਿੱਚ ਵੰਡ ਕੇ ਅਧਿਆਤਮਕ ਸੰਦੇਸ਼ ਦਿੰਦਾ ਹੈ।ਪਹਰੇ ਸ਼ਬਦ ਪਹਿਰ ਤੋਂ ਬਣਿਆਂ ਹੈ।ਦਿਨ ਰਾਤ ਦੇ ਅੱਠਵੇਂ ਹਿੱਸੇ ਅਰਥਾਤ ਤਿੰਨ ਘੰਟਿਆਂ ਦੇ ਸਮੇਂ ਨੂੰ ਪਹਿਰ ਕਿਹਾ ਜਾਂਦਾ ਹੈ।ਇਸ ਲਈ ਅੱਠ ਪਹਿਰ ਤੋਂ ਭਾਵ ਦਿਨ ਰਾਤ ਅਰਥਾਤ 24 ਘੰਟਿਆਂ ਦੇ ਸਮੇਂ ਤੋਂ ਹੈ।‘ਪਹਿਰੇ ਪਹਿਰੇ’ ਦਾ ਮੁਹਾਵਰਾ ਦਿਨ-ਰਾਤ ਅਰਥਾਤ ਹਰ ਵੇਲੇ ਦੇ ਅਰਥਾਂ ਵਿੱਚ ਵਰਤਿਆ ਹੈ:
ਬਿਨ ਹਰਿ ਭਗਤਿ ਕਹਾ ਥਿਤਿ ਪਾਵੈ ਫਿਰਤੇ ਪਹਰੇ ਪਹਰੇ। ਗੁਰੂ ਨਾਨਕ ਤੋਂ ਪੂਰਵ ਬਾਬਾ ਫਰੀਦ ਨੇ ਬੇਸ਼ਕ ਪਹਰੇ ਕਾਵਿ- ਰੂਪ ਵਿੱਚ ਕੋਈ ਰਚਨਾ ਨਹੀਂ ਕੀਤੀ ਪਰ ਉਹਨਾਂ ‘ਪਹਿਲੇ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ’ ਆਖ ਕੇ ਰਾਤ ਦੇ ਪਹਲੇ ਪਹਿਰ ਵੱਲ ਅਤੇ ‘ਫਰੀਦਾ ਚਾਰ ਗਵਾਇਆ ਹੰਢਿ ਕੈ ਚਾਰਿ ਸਮਿ’ ਆਖ ਕੇ ਰਾਤ ਦੇ ਅੱਠ ਪਹਿਰਾ ਵੱਲ ਸੰਕੇਤ ਕੀਤਾ ਹੈ। ਆਦਿ ਗ੍ੰਥ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਬਾਣੀ ‘ਪਹਰੇ’ਸਿਰਲੇਖ ਹੇਠਾਂ ਦਰਜ ਹੈ।ਪਹਰੇ ਕਾਵਿ- ਰੂਪ ਵਿੱਚ ਗੁਰੂ ਨਾਨਕ ਦੇਵ ਜੀ ਨੇ ਦੋ ਸ਼ਬਦਾ ਦੀ ਰਚਨਾ ਕੀਤੀ ਹੈ।ਹਰ ਇੱਕ ਸ਼ਬਦ ਦੇ ਚਾਰ-ਚਾਰ ਪਦ ਹਨ। ਹਰ ਪਦ ਵਿੱਚ ਉਹਨਾਂ ਮਨੁੱਖੀ ਜ਼ਿੰਦਗੀ ਦੇ ਇੱਕ ਪਹਿਰੇ ਦਾ ਵਰਨਣ ਕੀਤਾ ਹੈ।ਗੁਰੂ ਨਾਨਕ ਦੇਵ ਜੀ ਨੇ ਪਹਿਰੇ ਨਾਂ ਦੀ ਇਸ ਰਚਨਾ ਵਿੱਚ ਮਨੁੱਖੀ ਜੀਵਨ ਨੂੰ ਤੁਲਨਾਇਆ ਹੈ।ਉਹਨਾਂ ਮਨੁੱਖੀ ਜ਼ਿੰਦਗੀ ਦੇ ਹਰ ਪਹਿਰ ਦੀ ਪ੍ਰਕਿਰਤੀ ਅਤੇ ਸਰੂਪ ਦਾ ਉਲੇਖ ਕੀਤਾ ਹੈ।ਗੁਰੂ ਨਾਨਕ ਦੇਵ ਜੀ ਨੇ ਜੀਵਨ ਰੂਪੀ ਰਾਤ ਦੇ ਚਾਰ ਪਹਿਰਾ ਦਾ ਅੰਗ ਨਿਖੇੜ ਇੰਜ ਕੀਤਾ ਹੈ: 1. ਫਹਿਲੇ ਪਹਿਰ ਵਿੱਚ ਗਰਭ-ਅਵਸਥਾ ਦਾ ਵਰਨਣ ਹੈ ਅਰਥਾਤ ਇਹ ਪਹਿਰ ਮਨੁੱਖ ਦੇ ਜਨਮ ਨਾਲ ਸੰਬੰਧਤ ਹੈ। 2. ਮਨੁੱਖੀ ਜੀਵਨ ਦਾ ਦੂਜਾ ਪਹਿਰ ਸੰਸਾਰ,ਮਾਤਾ-ਪਿਤਾ, ਭੈਣ-ਭਰਾ ਅਤੇ ਹੋਰ ਸਕੇ ਸੰਬੰਧੀਆਂ ਨਾਲ ਮੋਹ ਮਮਤਾ ਦੀ ਅਵਸਥਾ ਹੈ। 3. ਤੀਜਾ ਪਹਿਰ ਧਨ-ਦੋਲਤ, ਜੋਵਨ ਤੇ ਕਾਮ-ਪ੍ਵਿਰਤੀ ਨਾਲ ਸੰਬੰਧਤ ਹੈ। 4. ਚੌਥਾ ਪਹਿਰ ਜ਼ਿਦਗੀ ਦਾ ਅੰਤ ਹੈ ਅਰਥਾਤ ਇਹ ਉਮਰ ਰੂਪੀ ਫਸਲ ਦੇ ਪਕ ਜਾਣ ਤੇ ਧਰਮਰਾਜ ਦੇ ਜਮਦੂਤਾਂ ਦੁਆਰਾ ਇਸ ਦੀ ਕਟਾਈ ਦਾ ਸਮਾਂ ਹੈ। ਦੂਜੇ ਸ਼ਬਦ ਵਿੱਚ ਉਮਰ ਦੇ ਚਾਰ ਭਾਗ ਤਾਂ ਉਹੀ ਕੀਤੇ ਗਏ ਹਨ, ਪਰ ਇਥੇ ਗਰਭ-ਅਵਸਥਾ ਜਾਂ ਜਨਮ-ਅਵਸਥਾ ਦੇ ਟਾਕਰੇ ਮਨੁੱਖ ਦੀ ਬਾਲ-ਅਵਸਥਾ ਨੂੰ ਰੱਖਿਆ ਗਿਆ ਹੈ।ਬਾਕੀ ਤਿੰਨੇ ਅਵਸਥਾਵਾਂ ਦਾ ਜ਼ਿਕਰ ਉਵੇਂ ਹੀ ਹੈ। ਗੁਰੂ ਨਾਨਕ ਦੇਵ ਜੀ ਦੀ ਰਚਨਾ ‘ਪਹਿਰੇ’ ਵਿੱਚ ਮਨੁੱਖੀ ਜ਼ਿਦਗੀ ਦੇ ਚਾਰ ਪਹਿਰਾਂ ਦਾ ਸੰਖੇਪ ਵਿੱਚ ਇਜ ਹੋਇਆ: 1.ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮ ਪਇਆ ਗਰਭਾਸਿ। 2.ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਿਆ ਧਿਆਨੁ। 3.ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਵਨ ਸਿਉ ਚਿਤੁ। 4.ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤ।
ਇਸੇ ਕਾਵਿ-ਰੂਪ ਵਿੱਚ ਅਤੇ ਇਸੇ ਰਾਗ ਵਿੱਚ ਇਸੇ ਮਜ਼ਮੂਨ ਉੱਤੇ ਚੌਥੇ ਗੁਰੂ ਰਾਮਦਾਸ ਅਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਵੀ ਰਚਨਾ ਕੀਤੀ ਹੈ।ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਰਚਿਤ ਪਹਰਿਆਂ ਦਾ ਆਰੰਭ ਵੀ ‘ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ’ ਨਾਲ ਹੁੰਦਾ ਹੈ।ਜੋ ਵਿਸ਼ਾ ਗੁਰੂ ਨਾਨਕ ਨੇ ਛੋਹਿਆ ਸੀ ਉਹੀ ਵਿਸ਼ਾ ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਦੇ ਪਹਰਿਆਂ ਦਾ ਹੈ।