ਪਾਰਥ ਚੈਟਰਜੀ ਸਬਾਲਟਰਨ ਪੜ੍ਹਾਈ ਅਤੇ ਉੱਤਰ-ਉਪਨਿਵੇਸ਼ਿਕ ਸਕੂਲਾਂ ਨਾਲ ਸਬੰਧਤ ਇੱਕ ਭਾਰਤੀ ਵਿਦਵਾਨ ਹੈ। ਇਸ ਦਾ ਜਨਮ 1947 ਵਿੱਚ ਕਲਕੱਤਾ ਵਿੱਚ ਹੋਇਆ।[1] ਇਹ ਇੱਕ ਬਹੁ-ਖੇਤਰੀ ਵਿਦਵਾਨ ਹੈ ਜਿਸ ਦਾ ਵਿਸ਼ੇਸ਼ ਧਿਆਨ ਰਾਜਨੀਤੀ ਵਿਗਿਆਨ, ਨਰ ਵਿਗਿਆਨ ਅਤੇ ਇਤਿਹਾਸ ਤੇ ਹੈ। ਸਿੱਖਿਆ ਖੇਤਰ ਵਿੱਚ ਉਸ ਦੇ ਯੋਗਦਾਨ ਲਈ ਸਾਲ 2009 ਵਿੱਚ ਫੁਕੂਓਕਾ ਏਸ਼ੀਆਈ ਸੰਸਕ੍ਰਿਤੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[2]
ਇਹ ਰਾਜਨੀਤਕ ਵਿਗਿਆਨ ਦਾ ਇੱਕ ਮਾਣਯੋਗ ਪ੍ਰੋਫੈਸਰ ਹੋਣ ਦੇ ਨਾਲ ਸੈਂਟਰ ਫਾਰ ਸਟਡੀਜ ਇਨ ਸੋਸ਼ਲ ਸਾਇੰਸਜ, ਕਲਕੱਤਾ ਦੇ ਨਿਰਦੇਸ਼ਕ ਵੀ ਰਹਿ ਚੁੱਕਾ ਹੈ। ਵਰਤਮਾਨ ਵਿੱਚ ਇਹ ਕੋਲੰਬੀਆ ਯੂਨੀਵਰਸਿਟੀ ਵਿੱਚ ਨਰ ਵਿਗਿਆਨ ਅਤੇ ਦੱਖਣ ਏਸ਼ੀਆਈ ਅਧਿਐਨ ਦਾ ਪ੍ਰੋਫੈਸਰ ਹੈ। ਇਹ ਸਬਾਲਟਰਨ ਸਟਡੀਜ ਸਾਮੂਹਕ ਦਾ ਇੱਕ ਸੰਸਥਾਪਕ ਮੈਂਬਰ ਹੈ।[3]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)