ਪਾਲਾਗੰਮੀ ਸਾਈਨਾਥ | |
---|---|
ਜਨਮ | 1957 ਮਦਰਾਸ (ਚੇਨਈ), ਤਾਮਿਲਨਾਡੂ, ਭਾਰਤ |
ਕਿੱਤਾ | ਪੱਤਰਕਾਰ ਲੇਖਕ ਅਧਿਆਪਕ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | Loyola College ਜਵਾਹਰਲਾਲ ਨਹਿਰੂ ਯੂਨੀਵਰਸਿਟੀ |
ਸ਼ੈਲੀ | Non-fiction, political commentary |
ਸਰਗਰਮੀ ਦੇ ਸਾਲ | 1980–present |
ਪ੍ਰਮੁੱਖ ਕੰਮ | Everybody Loves a Good Drought People's Archive of Rural India |
ਪ੍ਰਮੁੱਖ ਅਵਾਰਡ | Ramon Magsaysay Award PUCL Human Rights Journalism Award Raja-Lakshmi Award |
ਰਿਸ਼ਤੇਦਾਰ | V.V. Giri |
ਵੈੱਬਸਾਈਟ | |
www |
ਪਾਲਾਗੰਮੀ ਸਾਈਨਾਥ (ਜਨਮ 1957) ਭਾਰਤੀ ਪੱਤਰਕਾਰ ਅਤੇ ਫੋਟੋਪੱਤਰਕਾਰ ਹੈ ਜਿਸ ਨੇ ਆਪਣੀ ਪੱਤਰਕਾਰਤਾ ਨੂੰ ਸਮਾਜਕ ਸਮਸਿਆਵਾਂ, ਪੇਂਡੂ ਹਾਲਾਤਾਂ, ਗਰੀਬੀ, ਕਿਸਾਨ ਸਮੱਸਿਆਵਾਂ ਅਤੇ ਭਾਰਤ ਉੱਤੇ ਵਿਸ਼ਵੀਕਰਨ ਦੇ ਘਾਤਕ ਪ੍ਰਭਾਵਾਂ ਉੱਤੇ ਕੇਂਦਰਿਤ ਕੀਤਾ ਹੈ।[1][2] ਉਹ ਆਪ ਨੂੰ ਪੇਂਡੂ ਪੱਤਰ ਪ੍ਰੇਰਕ ਜਾਂ ਕੇਵਲ ਪੱਤਰ ਪ੍ਰੇਰਕ ਕਹਿੰਦਾ ਹੈ। ਉਹ ਅੰਗਰੇਜ਼ੀ ਅਖਬਾਰ ਦ ਹਿੰਦੂ ਅਤੇ ਦ ਵੇਵਸਾਈਟ ਇੰਡੀਆ ਦੇ ਪੇਂਡੂ ਮਾਮਲਿਆਂ ਦਾ ਸੰਪਾਦਕ ਹੈ।[1] ਹਿੰਦੂ ਵਿੱਚ ਪਿਛਲੇ 6 ਸਾਲਾਂ ਤੋਂ ਉਹ ਆਪਣੇ ਕਈ ਮਹੱਤਵਪੂਰਣ ਕੰਮਾਂ ਨੂੰ ਪ੍ਰਕਾਸ਼ਿਤ ਕਰ ਰਿਹਾ ਹੈ। ਅਮਰਤਿਆ ਸੇਨ ਨੇ ਉਸ ਨੂੰ ਅਕਾਲ ਅਤੇ ਭੁੱਖਮਰੀ ਦੇ ਸੰਸਾਰ ਦੇ ਮਾਹਿਰਾਂ ਵਿੱਚੋਂ ਇੱਕ ਮੰਨਿਆ ਹੈ।
ਸਾਈਨਾਥ ਨੇ ਮਦਰਾਸ (ਚੇਨਈ) ਦੇ ਇੱਕ ਪਰਵਾਰ ਵਿੱਚ ਜਨਮ ਲਿਆ। ਉਹ ਅਜ਼ਾਦੀ ਸੈਨਾਪਤੀ ਅਤੇ ਪੂਰਵ ਰਾਸ਼ਟਰਪਤੀ ਵੀ ਵੀ ਗਿਰੀ ਦਾ ਪੋਤਰਾ ਅਤੇ ਕਾਂਗਰਸ ਨੇਤਾ ਵੀ ਸ਼ੰਕਰ ਗਿਰੀ ਦਾ ਭਾਣਜਾ ਹੈ।[3] ਸਾਈਨਾਥ ਨੇ ਆਪਣੀ ਸਿੱਖਿਆ ਲੋਯੋਲਾ ਕਾਲਜ ਤੋਂ ਪ੍ਰਾਪਤ ਕੀਤੀ ਹੈ। ਸਮਾਜਕ ਸਮਸਿਆਵਾਂ ਵਿੱਚ ਇਹਨਾਂ ਦੀ ਤੱਲੀਨਤਾ ਅਤੇ ਰਾਜਨੀਤਕ ਦ੍ਰਿਸ਼ ਨਾਲ ਪ੍ਰਤਿਬਧਤਾ ਕਾਲਜ ਦੇ ਦਿਨਾਂ ਤੋਂ ਹੀ ਸ਼ੁਰੂ ਹੋ ਗਈ ਸੀ। ਉਹ ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੋਂ ਗਰੈਜੁਏਟ ਹੈ ਜਿੱਥੇ ਉਹ ਇੱਕ ਸਰਗਰਮ ਵਿਦਿਆਰਥੀ ਆਬਾਦੀ ਦਾ ਹਿੱਸਾ ਸੀ। ਹੁਣ ਇਸ ਯੂਨੀਵਰਸਿਟੀ ਦੀ ਕਾਰਜਕਾਰਿਣੀ ਪਰਿਸ਼ਦ ਦਾ ਮੈਂਬਰ ਹੈ। ਇਸ ਨੇ ੧੯੮੦ ਵਿੱਚ ਯੂਨਾਈਟਡ ਨਿਊਜ ਆਫ ਇੰਡਿਆ ਵਿੱਚ ਪੇਸ਼ੇ ਦੀ ਸ਼ੁਰੂਆਤ ਇੱਕ ਸੰਪਾਦਕ ਦੇ ਤੌਰ ਤੇ ਕੀਤੀ ਅਤੇ ਉੱਥੇ ਦਾ ਸਭ ਤੋਂ ਉਪਰਲਾ ਵਿਅਕਤੀਗਤ ਇਨਾਮ ਵੀ ਪ੍ਰਾਪਤ ਕੀਤਾ। ਇਸਦੇ ਬਾਅਦ ਦਸ ਸਾਲ ਤੱਕ ਮੁੰਬਈ ਤੋਂ ਪ੍ਰਕਾਸ਼ਿਤ ਬਲਿਟਜ ਨਾਮਕ ਇੱਕ ਮੁੱਖ ਹਫ਼ਤਾਵਾਰ ਲਘੂ ਸਮਾਚਾਰ-ਪੱਤਰ ਵਿੱਚ ਪਹਿਲਾਂ ਵਿਦੇਸ਼ ਪੇਸ਼ਾ ਸੰਪਾਦਕ ਦੇ ਰੁਪ ਵਿੱਚ ਫਿਰ ਉਪ ਸੰਪਾਦਕ ਦੇ ਰੁਪ ਵਿੱਚ ਕੰਮ ਕੀਤਾ। ਪਿਛਲੇ ਪੰਝੀ ਸਾਲਾਂ ਤੋਂ ਸੋਫੀਆ ਪਾਲੀਟੇਕਨਿਕ"[4] ਅਤੇ ਚੇਨਈ ਦੀ ਏਸ਼ੀਅਨ ਕਾਲਜ ਆਫ ਜਰਨਲਿਜਮ ਵਿੱਚ ਇੱਕ ਮਹਿਮਾਨ ਪ੍ਰਾਧਿਆਪਕ ਦੇ ਰੂਪ ਵਿੱਚ ਪੜ੍ਹਾ ਰਿਹਾ ਹੈ।
ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਅਤੇ ਸਰਮਾਏਦਾਰੀ ਬਨਾਮ ਸਮਾਜਵਾਦ ਬਾਰੇ:
ਵਿਸ਼ਵ ਵਪਾਰ ਸੰਗਠਨ ਅਤੇ ਗੈਟ ਵਰਗੀਆਂ ਸੰਧੀਆਂ ਬਹੁਤ ਹੀ ਗੈਰਜਮਹੂਰੀ ਹਨ। ਕਾਰਪੋਰੇਟ ਆਗੂ ਹੀ ਨੀਤੀ ਬਣਾਉਂਦੇ ਹਨ, ਨਾ ਕਿ ਚੁਣੇ ਨੁਮਾਇੰਦੇ। ਜਦੋਂ ਜਿਨੇਵਾ ਵਿੱਚ ਇਹ ਲੋਕ ਨਿਯਮ ਬਣਾਉਂਦੇ ਹਨ, ਤਦ ਉਹ ਕਿਸੇ ਲੋਕਲ ਪੰਚਾਇਤ ਨੇਤਾ ਦੀ ਰਾਏ ਨਹੀਂ ਲੈਂਦੇ ਅਤੇ ਇਸ ਲਈ ਇਹ ਉਨ੍ਹਾਂ ਨੂੰ ਇਨ੍ਹਾਂ ਫੈਂਸਲਿਆਂ ਦੇ ਨਤੀਜਿਆਂ ਨੂੰ ਸਾਹਮਣਾ ਕਰਨ ਲਈ ਨਹੀਂ ਕਹਿ ਸਕਦੇ। ਵੱਖ-ਵੱਖ ਸਿਸਟਮਾਂ ਦਾ ਵਿਚਾਰ ਸਤਹੀ ਹੈ, ਖੁੱਲ੍ਹੀ ਮੰਡੀ ਪੂੰਜੀਵਾਦ ਦਾ ਸਭ ਤੋਂ ਵਚਿੱਤਰ ਪੱਖ ਇਹ ਹੈ ਕਿ ਇਸਨੇ ਉਨ੍ਹਾਂ ਲੋਕਾਂ ਨੂੰ ਫ਼ਾਇਦਾ ਦਿੱਤਾ ਹੈ ਜਿਨ੍ਹਾਂ ਨੂੰ ਸਮਾਜਵਾਦ ਤੋਂ ਫ਼ਾਇਦਾ ਹੋਇਆ ਸੀ। ਇਹ ਚਾਣਚੱਕ ਵੀ ਨਹੀਂ। ਉਂਜ ਵੀ, ਉਦਾਰੀਕਰਣ ਪਰਿਕਿਰਿਆ ਤੋਂ ਨੱਬੇ ਦਿਨ ਪਹਿਲਾਂ ਮਨਮੋਹਨ ਸਿੰਘ ਨੇ ਸਾਊਥ ਕਮਿਸ਼ਨ ਦੀ ਰਿਪੋਰਟ[5] ਉੱਤੇ ਹਸਤਾਖਰ ਕੀਤੇ ਸੀ। ਕੀ ਉਹ ਵਾਸਤਵ ਵਿੱਚ ਆਪਣੇ ਵਿਚਾਰਾਂ ਨੂੰ ਉਸ ਸਮੇਂ ਵਿੱਚ ਬਦਲ ਸਕਦੇ ਸਨ? ਰਾਜਨੀਤਕ ਅਵਸਰਵਾਦ ਅਤੇ ਮੀਡੀਆ ਪਰਬੰਧਨ ਨੇ ਦੂਜੇ ਵਿਕਲਪਾਂ ਅਤੇ ਵਿਵਸਥਾਵਾਂ ਨੂੰ ਨਵਾਂ ਰੂਪ ਬਾਹਰੀ ਹੈ, ਬਿਨਾਂ ਕਿਸੇ ਸਾਰਥਕ ਤਬਦੀਲੀ ਦੇ।[1]
ਭਾਰਤ ਦੇ ਕਨੂੰਨ ਅਤੇ ਵਿਵਸਥਾ ਦੀ ਹਾਲਤ ਬਾਰੇ:
ਸੁਪਰੀਮ ਕੋਰਟ ਦੇ ਸਾਰੇ ਜੱਜਾਂ ਕੋਲ ਇੱਕ ਵੀ ਪੁਲਿਸ ਸਿਪਾਹੀ ਜਿੰਨੀ ਸ਼ਕਤੀ ਨਹੀਂ ਹੈ। ਉਹ ਕਾਂਸਟੇਬਲ ਸਾਨੂੰ ਬਣਾਉਂਦਾ ਹੈ ਜਾਂ ਤੋੜਦਾ ਹੈ। ਜੱਜ ਕਨੂੰਨ ਨੂੰ ਫਿਰ ਤੋਂ ਨਹੀਂ ਲਿਖ ਸਕਦੇ ਅਤੇ ਉਨ੍ਹਾਂ ਨੂੰ ਦੋਨਾਂ ਪੱਖਾਂ ਦੇ ਸਿੱਖਿਅਤ ਵਕੀਲਾਂ ਨੂੰ ਸੁਣਨਾ ਪੈਂਦਾ ਹੈ। ਕਾਂਸਟੇਬਲ ਅਸਾਨੀ ਆਪਣੇ ਕਨੂੰਨ ਆਪ ਹੀ ਬਣਾ ਲੈਂਦਾ ਹੈ। ਉਹ ਲੱਗਪਗ ਕੁੱਝ ਵੀ ਕਰ ਸਕਦਾ ਹੈ। ਜਦੋਂ ਰਾਜ ਅਤੇ ਸਮਾਜ ਉਸ ਵੱਲ ਅੱਖਾਂ ਬੰਦ ਕਰਦੀ ਹੈ, ਤਾਂ ਉਹ ਜਿਆਦਾਤਰ ਕਰ ਸਕਦਾ ਹੈ।[6]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Check date values in: |accessdate=
(help); Unknown parameter |dead-url=
ignored (|url-status=
suggested) (help)