ਨਿੱਜੀ ਜਾਣਕਾਰੀ | |||
---|---|---|---|
ਜਨਮ ਮਿਤੀ | 18 ਮਈ 1997 | ||
ਜਨਮ ਸਥਾਨ | Odisha, India | ||
ਪੋਜੀਸ਼ਨ | Forward | ||
ਟੀਮ ਜਾਣਕਾਰੀ | |||
ਮੌਜੂਦਾ ਟੀਮ | Rising Student Club | ||
ਯੁਵਾ ਕੈਰੀਅਰ | |||
Kunwarmunda | |||
ਸੀਨੀਅਰ ਕੈਰੀਅਰ* | |||
ਸਾਲ | ਟੀਮ | Apps | (ਗੋਲ) |
2016– | Rising Student Club | 11 | (14) |
ਅੰਤਰਰਾਸ਼ਟਰੀ ਕੈਰੀਅਰ‡ | |||
2014 | India U19 | 3 | (2) |
2015– | India | 9 | (3) |
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 14 February 2017 ਤੱਕ ਸਹੀ ‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 1 May 2019 ਤੱਕ ਸਹੀ |
ਪਿਆਰੀ ਅਕਸਾਕਸਾ (ਜਨਮ 18 ਮਈ 1997) ਭਾਰਤੀ ਮਹਿਲਾ ਅੰਤਰਰਾਸ਼ਟਰੀ ਫੁੱਟਬਾਲਰ ਹੈ ਜੋ ਕਲੱਬ ਰਾਈਜਿੰਗ ਸਟੂਡੈਂਟ ਅਤੇ ਇੰਡੀਆ ਨੈਸ਼ਨਲ ਟੀਮ ਲਈ ਫਾਰਵਰਡ ਵਜੋਂ ਖੇਡਦੀ ਹੈ।
ਅਕਸਾਕਸਾ ਨੇ ਇੰਡੀਆ ਅੰਡਰ 19 ਟੀਮ ਵਿੱਚ ਖੇਡਣ ਤੋਂ ਬਾਅਦ 2015 ਵਿੱਚ ਆਪਣੀ ਸੀਨੀਅਰ ਅੰਤਰਰਾਸ਼ਟਰੀ ਦੀ ਸ਼ੁਰੂਆਤ ਕੀਤੀ ਸੀ।[1] ਉਸ ਨੂੰ ਸਾਲ ਦਾ ਏ.ਆਈ.ਐਫ.ਐਫ. ਉਭਰ ਰਹੀ ਮਹਿਲਾ ਫੁੱਟਬਾਲਰ ਦਾ ਪੁਰਸਕਾਰ ਦਿੱਤਾ ਗਿਆ ਸੀ।[2] ਉਹ ਉਸ ਟੀਮ ਦਾ ਹਿੱਸਾ ਸੀ ਜਿਸ ਨੇ ਸ਼ਿਲਾਂਗ ਵਿੱਚ 2016 ਦੱਖਣੀ ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ।
ਅਕਸਾਕਸਾ ਨੇ ਆਪਣੇ ਫੁੱਟਬਾਲ ਕਰੀਅਰ ਦੀ ਸ਼ੁਰੂਆਤ ਆਪਣੇ ਘਰ ਰਾਜ ਉੜੀਸਾ ਵਿੱਚ ਸਥਿਤ ਕਲੱਬ ਕੁੰਵਰਮੁੰਡਾ ਤੋਂ ਕੀਤੀ ਸੀ।[3] 2016 ਵਿੱਚ ਉਸ ਨੂੰ ਭਾਰਤੀ ਮਹਿਲਾ ਲੀਗ ਦੇ ਉਦਘਾਟਨ ਸੀਜ਼ਨ ਵਿੱਚ ਖੇਡਣ ਲਈ ਰਾਈਜ਼ਿੰਗ ਸਟੂਡੈਂਟ ਦੁਆਰਾ ਹਸਤਾਖਰ ਕੀਤਾ ਗਿਆ ਸੀ। ਉਸਨੇ ਸ਼ੁਰੂਆਤੀ ਦੌਰ ਵਿੱਚ 10 ਅਤੇ ਅੰਤਮ ਦੌਰ ਵਿੱਚ ਚਾਰ ਨਾਲ 14 ਗੋਲ ਕਰਦਿਆਂ ਸੀਜ਼ਨ ਦੀ ਸਮਾਪਤੀ ਕੀਤੀ ਸੀ। ਉਸ ਦੀ ਟੀਮ ਫਾਈਨਲ ਵਿੱਚ ਈਸਟਰਨ ਸਪੋਰਟਿੰਗ ਯੂਨੀਅਨ ਤੋਂ ਹਾਰ ਗਈ ਸੀ।[4]