ਪਿੰਕੀ ਵੀਰਾਨੀ | |
---|---|
ਜਨਮ | 1959 (ਉਮਰ 65–66) ਮੁੰਬਈ, ਭਾਰਤ |
ਕਿੱਤਾ | ਪੱਤਰਕਾਰ, ਲੇਖਿਕਾ |
ਰਾਸ਼ਟਰੀਅਤਾ | ਭਾਰਤੀ |
ਪਿੰਕੀ ਵੀਰਾਨੀ (ਜਨਮ 30 ਜਨਵਰੀ 1959) ਇੱਕ ਭਾਰਤੀ ਲੇਖਕ, ਪੱਤਰਕਾਰ, ਮਨੁੱਖੀ-ਅਧਿਕਾਰ ਕਾਰਕੁੰਨ ਹੈ ਅਤੇ ਉਸਨੇ ਬਤੌਰ ਇੱਕ ਲੇਖਿਕਾ ਆਲੋਚਨਾਤਮਕ ਪ੍ਰਸ਼ੰਸ਼ਾ ਪ੍ਰਾਪਤ ਕੀਤੀ ਜਿਨ੍ਹਾਂ ਵਿਚੋਂ ਵਨਸ ਵਾਜ਼ ਬੰਬੇ, ਅਰੁਣਾ'ਸ ਸਟੋਰੀ, ਬੀਟਰ ਚਾਕਲਟ: ਚਾਇਲਡ ਸੈਕਸ਼ੁਅਲ ਅਬਯੂਜ਼ ਇਨ ਇੰਡੀਆ (ਜਿਸਨੇ ਰਾਸ਼ਟਰੀ ਅਵਾਰਡ ਵੀ ਜਿੱਤਿਆ[1]) ਅਤੇ ਡੀਫ਼ ਹੈਵਨ ਕਿਤਾਬਾਂ ਹਨ।[2] ਉਸਦੀ ਪੰਜਵੀਂ ਕਿਤਾਬ ਪੋਲੀਟਿਕਸ ਆਫ਼ ਦ ਵੋਂਬ -- ਦ ਪੇਰਲਿਸ ਆਫ਼ ਆਈਵੀਐਫ, ਸਰੋਜੇਸੀ ਐਂਡ ਮੋਡੀਫਾਇਡ ਬੇਬੀਜ਼ ਹੈ। [3][4]
ਵੀਰਾਨੀ ਦਾ ਜਨਮ ਮੁੰਬਈ, ਭਾਰਤ ਵਿੱਚ ਇੱਕ ਗੁਜਰਾਤੀ ਮੁਸਲਿਮ ਮਾਂ-ਪਿਉ ਦੇ ਘਰ ਹੋਇਆ। ਵੀਰਾਨੀ ਦੇ ਪਿਤਾ ਦੀ ਆਪਣੀ ਇੱਕ ਦੁਕਾਨ ਸੀ ਅਤੇ ਉਸਦੀ ਮਾਤਾ ਇੱਕ ਅਧਿਆਪਿਕਾ ਸੀ। ਉਸਨੇ ਆਪਣੀ ਸਕੂਲੀ ਪੜ੍ਹਾਈ ਮੁੰਬਈ, ਪੂਨੇ ਅਤੇ ਮਸੂਰੀ ਤੋਂ ਪ੍ਰਾਪਤ ਕੀਤੀ।[1] ਵੀਰਾਨੀ, ਆਗਾ ਖਾਨ ਫ਼ਾਉਂਡੇਸ਼ਨ ਸਕਾਲਰਸ਼ਿਪ ਮਿਲਣ ਕਾਰਨ ਉਹ ਪੱਤਰਕਾਰੀ ਵਿੱਚ ਮਾਸਟਰਜ਼ ਕਰਨ ਲਈ ਯੂਐਸ ਚਲੀ ਗਈ। ਉਸਨੇ 'ਦ ਸੰਡੇ ਟਾਈਮਜ਼' ਵਿੱਚ ਇੱਕ ਇੰਟਰਨਸ਼ਿਪ ਕੀਤੀ, ਜਿੱਥੇ ਉਸਨੇ ਬਰਤਾਨੀਆ ਵਿੱਚ ਜਾਤੀ ਦੰਗਿਆਂ 'ਤੇ ਵਿਆਪਕ ਪੱਧਰ' ਤੇ ਰਿਪੋਰਟ ਦਿੱਤੀ।
ਉਸਨੇ 18 ਸਾਲ ਦੀ ਉਮਰ ਵਿੱਚ, ਉਸਨੇ ਬਤੌਰ ਟਾਈਪਿਸਟ ਕੰਮ ਕਰਨਾ ਸ਼ੁਰੂ ਕੀਤਾ। ਜਦੋਂ ਉਹ ਆਪਣੀ ਸਕਾਲਰਸ਼ਿਪ ਖਤਮ ਹੋਣ ਤੋਂ ਬਾਅਦ ਭਾਰਤ ਵਾਪਿਸ ਆਈ ਤਾਂ, ਉਸਨੇ ਬਤੌਰ ਇੱਕ ਰਿਪੋਰਟਰ ਕੰਮ ਕਰਨਾ ਸ਼ੁਰੂ ਕੀਤਾ ਅਤੇ ਸ਼ਾਮ ਦੇ ਪੇਪਰ ਦੀ ਸੰਪਾਦਕ ਬਣਨ ਵਾਲੀ ਪਹਿਲੀ ਔਰਤ ਸੀ। ਉਹ ਰੋਜ਼ਾਨਾ ਪੱਤਰਕਾਰੀ ਤੋਂ ਪਿੱਛੇ ਹੱਟ ਗਈ ਜਦੋਂ ਉਸਨੇ ਆਪਣੀ ਪਹਿਲੀ ਕਿਤਾਬ ਪ੍ਰਕਾਸ਼ਿਤ ਕਰਵਾਈ ਸੀ।[ਹਵਾਲਾ ਲੋੜੀਂਦਾ]
2009 ਵਿੱਚ, ਪਿੰਕੀ ਵੀਰਾਨੀ ਨੇ 27 ਨਵੰਬਰ 1973[5] ਨੂੰ ਮੁੰਬਈ ਦੇ ਕੇਈਐੱਮ ਹਸਪਤਾਲ ਵਿੱਚ ਕੰਮ ਕਰਨ ਵਾਲੀ ਇੱਕ ਨਰਸ ਅਰੁਣਾ ਸ਼ਾਨਬਾਗ ਦੀ ਤਰਫੋਂ ਭਾਰਤ ਦੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ, ਜਦੋਂ ਅਰੁਣਾ ਉੱਪਰ ਇੱਕ ਸਵੀਪਰ ਦੁਆਰਾ ਜਿਨਸੀ ਤੌਰ 'ਤੇ ਹਮਲਾ ਕੀਤਾ ਗਿਆ[6]।[7][8] ਹਮਲੇ ਦੇ ਦੌਰਾਨ, ਸ਼ਾਨਬਾਗ ਨੂੰ ਚੇਨ ਨਾਲ ਬੰਨਿਆ ਗਿਆ ਅਤੇ ਆਕਸੀਜਨ ਦੀ ਘਾਟ ਕਾਰਨ ਉਹ ਬੇਹੋਸ਼ ਹੋ ਗਈ ਸੀ ਅਤੇ ਉਹ ਬਾਅਦ ਵਿੱਚ ਕੋਮਾ ਵਿੱਚ ਚਲੀ ਗਈ।[9] ਇਸ ਘਟਨਾ ਦੇ ਬਾਅਦ ਉਸ ਦਾ ਕੇਈਐਮਮ ਵਿਖੇ ਇਲਾਜ ਕੀਤਾ ਗਿਆ ਸੀ ਅਤੇ ਉਸਨੂੰ 48 ਸਾਲ ਲਈ ਖੁਰਾਕ ਦੀ ਇੱਕ ਟਿਊਬ ਰਾਹੀਂ ਜ਼ਿੰਦਾ ਰੱਖਿਆ ਗਿਆ ਸੀ ਅਤੇ 2015 ਵਿੱਚ ਨਮੂਨੀਆ ਦੀ ਮੌਤ ਹੋ ਗਈ।[10][11]
ਪਿੰਕੀ ਦੁਆਰਾ ਸੁਪਰੀਮ ਕੋਰਟ ਤੋਂ ਅਰੁਣਾ ਲਈ "ਪੈਸਿਵ ਐਂਥੂਸਿਆਸਿਆ" ਦੀ ਮੰਗ ਕੀਤੀ।[12] ਸੁਪਰੀਮ ਕੋਰਟ ਨੇ ਇਸ ਲਈ ਇਹ ਕਹਿਕੇ ਮਨ੍ਹਾ ਕਰ ਦਿੱਤਾ ਕਿ ਭਾਰਤੀ ਸੰਵਿਧਾਨ ਵਿੱਚ "ਪੈਸਿਵ ਐਂਥੂਸਿਆਸਿਆ" ਮੌਜੂਦ ਨਹੀਂ ਹੈ।[13][14]
ਉਸਨੇ ਸ਼ੰਕਰ ਅਈਰ ਨਾਲ ਵਿਆਹ ਕਰਵਾਇਆ, ਜੋ ਇੱਕ ਪੱਤਰਕਾਰ ਅਤੇ ਐਕਸੀਡੈਂਟਲ ਇੰਡੀਆ ਦਾ ਲੇਖਕ ਹੈ।[1][15]
{{cite book}}
: Invalid |ref=harv
(help){{cite news}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite news}}
: Italic or bold markup not allowed in: |publisher=
(help)
{{cite news}}
: Italic or bold markup not allowed in: |publisher=
(help); Unknown parameter |dead-url=
ignored (|url-status=
suggested) (help)