ਪਨਾਯਨਿਤਿਤਾ ਕੁਣੀਰਮਨ ਨਾਇਰ (4 ਅਕਤੂਬਰ 1905 - 27 ਮਈ 1978), ਜਿਸ ਨੂੰ ਮਹਾਕਵੀ ਪੀ. ਵੀ ਕਿਹਾ ਜਾਂਦਾ ਹੈ, ਮਲਿਆਲਮ ਸਾਹਿਤ ਦਾ ਇੱਕ ਭਾਰਤੀ ਲੇਖਕ ਸੀ। ਉਹ ਆਪਣੀਆਂ ਰੋਮਾਂਟਿਕ ਕਵਿਤਾਵਾਂ ਲਈ ਜਾਣਿਆ ਜਾਂਦਾ ਸੀ ਜਿਸ ਵਿੱਚ ਦੱਖਣੀ ਭਾਰਤ ਦੇ ਉਸ ਦੇ ਗ੍ਰਹਿ ਰਾਜ ਕੇਰਲ ਦੀ ਕੁਦਰਤੀ ਸੁੰਦਰਤਾ ਦੇ ਨਾਲ ਨਾਲ ਉਸ ਦੇ ਜੀਵਨ ਅਤੇ ਸਮੇਂ ਦੀਆਂ ਸੱਚਾਈਆਂ ਬਾਰੇ ਵੇਰਵੇ ਸੰਜੋਏ ਹੋਏ ਹਨ। ਉਸ ਨੂੰ 1959 ਵਿੱਚ ਕਵਿਤਾ ਦਾ ਪਹਿਲਾ ਕੇਰਲਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਉਸਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲ ਚੁੱਕਾ ਹੈ।
ਪੀ. ਕੁਣੀਰਮਨ ਨਾਇਰ ਦਾ ਜਨਮ 5 ਜਨਵਰੀ, 1906 ਨੂੰ ਦੱਖਣੀ ਭਾਰਤ ਦੇ ਕੇਰਲਾ ਦੇ ਕਸਾਰਾਗੋਡ ਜ਼ਿਲੇ ਦੇ ਕਾਨਹਾਂਗੜ ਦੇ ਨੇੜੇ ਬੇਲੀਕੋਠ ਵਿਖੇ, ਸੰਸਕ੍ਰਿਤ ਦੇ ਇੱਕ ਵਿਦਵਾਨ, ਡਾਕਟਰ ਅਤੇ ਵੇਦਾਂਤੀਨ, ਪੁਰਵੰਕਾਰਾ ਕੁੰਜਾਮਬੂ ਨਾਇਰ ਅਤੇ ਉਸਦੀ ਪਤਨੀ, ਪਨਯੰਤੀਤਿੱਤ ਕੁੰਜਮਾ ਅੰਮਾ ਦੇ ਘਰ ਹੋਇਆ ਸੀ।[1][2] ਉਸਦੀ ਮੁਢਲੀ ਪੜ੍ਹਾਈ ਰਵਾਇਤੀ ਅਧਿਆਪਕਾਂ ਦੇ ਨਾਲ ਨਾਲ ਸਥਾਨਕ ਪ੍ਰਾਇਮਰੀ ਸਕੂਲ ਵਿੱਚ ਹੋਈ ਸੀਵ੧ ਉਸ ਤੋਂ ਬਾਅਦ ਉਸਨੇ ਪੱਟੰਬੀ (ਅਜੋਕੇ ਸਮੇਂ ਦੇ ਸ਼੍ਰੀ ਨੀਲਕੰਤਾ ਸਰਕਾਰੀ ਸੰਸਕ੍ਰਿਤ ਕਾਲਜ ਪੱਟੰਬੀ) ਵਿਖੇ ਪੁੰਨਸੈਰੀ ਨੰਬੀ ਨੀਲਕੰਦਾ ਸ਼ਰਮਾ ਦੁਆਰਾ ਚਲਾਏ ਜਾਂਦੇ ਸਕੂਲ ਵਿੱਚ ਸੰਸਕ੍ਰਿਤ ਦੀ ਪੜ੍ਹਾਈ ਕੀਤੀ ਸੀ ਜਿੱਥੇ ਉਹ ਆਲਸੀ ਵਿਦਿਆਰਥੀ ਗਿਣਿਆ ਜਾਂਦਾ ਸੀ।
ਇਸ ਸਮੇਂ ਨਾਇਰ ਨੇ ਕਵਿਤਾਵਾਂ ਲਿਖਣੀਆਂ ਅਰੰਭ ਕੀਤੀਆਂ। ਉਸ ਨੂੰ ਇੱਕ ਸਥਾਨਕ ਲੜਕੀ, ਵੱਟੋਲੀ ਕੁੰਜਲਕਸ਼ਮੀ ਨਾਲ ਪਿਆਰ ਹੋ ਗਿਆ ਸੀ। ਇਸ ਤੋਂ ਬਾਅਦ, ਉਹ ਆਪਣੀ ਸੰਸਕ੍ਰਿਤ ਅਤੇ ਵੇਦਾਂਤ ਦੀ ਪੜ੍ਹਾਈ ਜਾਰੀ ਰੱਖਣ ਲਈ ਤੰਜਾਵੂਰ ਚਲਾ ਗਿਆ ਜਦੋਂ ਉਸਦੇ ਪਰਿਵਾਰ ਨੇ ਉਸਦਾ ਵਿਆਹ ਪੁਰਵੰਕਾਰਾ ਜਾਨਕੀ ਅੰਮਾ, ਜੋ ਕਿ ਸਥਾਨਿਕ ਰੀਤੀ ਰਿਵਾਜਾਂ ਅਨੁਸਾਰ ਉਸਦੀ ਚਚੇਰੀ ਭੈਣ ਅਤੇ ਮੰਗੇਤਰ ਸੀ, ਨਾਲ ਕਰਨਾ ਚਾਹਿਆ - ਪਰ, ਉਸਨੇ ਪ੍ਰਸਤਾਵ ਠੁਕਰਾ ਦਿੱਤਾ ਅਤੇ ਇਸ ਦੀ ਬਜਾਏ, ਆਪਣੀ ਪ੍ਰੇਮਿਕਾ, ਕੁੰਜਲਕਸ਼ਮੀ ਨਾਲ ਵਿਆਹ ਕਰਵਾ ਲਿਆ।[2] ਵਿਆਹ ਤੋਂ ਬਾਅਦ, ਉਸਨੇ ਇੱਕ ਰਸਾਲਾ, ਨਵਜੀਵਨ ਦੀ ਸਥਾਪਨਾ ਕੀਤੀ, ਜੋ ਕਨੂਰ ਤੋਂ ਪ੍ਰਕਾਸ਼ਤ ਹੁੰਦਾ ਸੀ, ਪਰ ਪ੍ਰਕਾਸ਼ਨ ਖ਼ਤਮ ਹੋਣ ਤੋਂ ਬਾਅਦ, ਉਸਨੇ ਤ੍ਰਿਸੂਰ ਵਿੱਚ ਸਰਸਵਤੀ ਪ੍ਰੈਸ ਅਤੇ ਓਲਾਵਾਕਕੋਡ ਵਿੱਚ ਸ਼੍ਰੀ ਰਾਮਕ੍ਰਿਸ਼ਨੋਦਯਾਮ ਪ੍ਰੈਸ ਵਿੱਚ ਕੰਮ ਕੀਤਾ। ਬਾਅਦ ਵਿਚ, ਉਸਦੀ ਕੁਡਾਲੀ ਹਾਈ ਸਕੂਲ ਵਿੱਚ ਮਲਿਆਲਮ ਅਧਿਆਪਕ ਦੇ ਤੌਰ ਤੇ ਨਿਯੁਕਤੀ ਹੋ ਗਈ ਅਤੇ ਕੁਝ ਸਮੇਂ ਬਾਅਦ ਰਾਜਾਸ ਹਾਈ ਸਕੂਲ ਕੋਲੰਗੋਡ ਚਲਾ ਗਿਆ ਜਿਥੋਂ ਉਸਨੂੰ ਨੌਕਰੀ ਤੋਂ ਸੇਵਾ ਮੁਕਤ ਹੋਇਆ।[3] ਉਹ 27 ਮਈ, 1978 ਨੂੰ 72 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਿਆ, ਜਦੋਂ ਉਹ ਸੀਪੀ ਸਥਰਾਮ, ਤਿਰੂਵਨੰਤਪੁਰਮ ਵਿੱਚ ਰਹਿ ਰਿਹਾ ਸੀ। ਉਸ ਦਾ ਪੁੱਤਰ ਪੀ. ਰਵਿੰਦਰਨ ਨਾਇਰ[4] ਅਤੇ ਬੇਟੀ ਰਾਧਾ ਹੈ।[5]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)