ਪੁਕੋਡ ਝੀਲ | |
---|---|
ਪੁਕੋਡ ਝੀਲ ਦਾ ਇੱਕ ਦ੍ਰਿਸ਼ | |
ਸਥਿਤੀ | ਪੁਕੋਡ, ਵਾਯਨਾਡ ਜ਼ਿਲ੍ਹਾ, ਕੇਰਲਾ |
ਗੁਣਕ | 11°32′33″N 76°01′38″E / 11.5424566°N 76.0272233°E |
Basin countries | ਭਾਰਤ |
Surface area | 13 acres (5.3 ha) |
ਔਸਤ ਡੂੰਘਾਈ | 40 metres (130 ft) |
Surface elevation | 2,100 metres (6,900 ft) |
ਹਵਾਲੇ | [1] |
ਪੁਕੋਡ ਝੀਲ ਵਿੱਚ ਇੱਕ ਬਹੁਤ ਹੀ ਸੁੰਦਰ ਤਾਜ਼ੇ ਪਾਣੀ ਦੀ ਝੀਲ ਹੈ ਜੋ ਕਿ ਦੱਖਣੀ ਭਾਰਤ ਦੇ ਕੇਰਲਾ ਵਿੱਚ ਵਾਇਨਾਡ ਜ਼ਿਲ੍ਹੇ ਵਿੱਚ ਪੈਂਦੀ ਹੈ। ਜ਼ਿਲ੍ਹੇ ਵਿੱਚ ਇੱਕ ਪ੍ਰਮੁੱਖ ਟੂਰੀਜ਼ਮ ਦਾ ਸਥਾਨ ਹੈ, ਪੁਕੋਡ ਇੱਕ ਕੁਦਰਤੀ ਤਾਜ਼ੇ ਪਾਣੀ ਦੀ ਝੀਲ ਹੈ ਜੋ ਸਮੁੰਦਰ ਤਲ ਤੋਂ 770 ਮੀਟਰ ਦੀ ਉਚਾਈ 'ਤੇ ਸਦਾਬਹਾਰ ਜੰਗਲਾਂ ਅਤੇ ਪਹਾੜੀ ਢਲਾਣਾਂ ਦੇ ਵਿਚਕਾਰ ਸਥਿਤ ਹੈ। ਇਹ ਕਲਪੇਟਾ ਤੋਂ 15 ਕਿਲੋਮੀਟਰ ਦੂਰ ਹੈ। ਇਹ ਕੇਰਲ ਦੀ ਸਭ ਤੋਂ ਛੋਟੀ ਅਤੇ ਸਭ ਤੋਂ ਉਚਾਈ ਵਾਲੀ ਤਾਜ਼ੇ ਪਾਣੀ ਦੀ ਝੀਲ ਹੈ।
ਪਨਾਰਾਮਮ, ਉਹ ਛੋਟੀ ਨਦੀ ਜੋ ਅੱਗੇ ਜਾਕੇ ਕਬਾਨੀ ਨਦੀ ਬਣ ਜਾਂਦੀ ਹੈ, ਪੁਕੋਡ ਝੀਲ ਦੇ ਵਿਚੋਂ ਨਿਕਲਦੀ ਹੈ। [2] ਇਹ 8.5 ਹੈਕਟੇਅਰ ਦੇ ਖੇਤਰ ਵਿੱਚ ਫੈਲੀ ਹੋਈ ਹੈ ਅਤੇ ਵੱਧ ਤੋਂ ਵੱਧ 6.5 ਮੀਟਰ ਦੀ ਗਹਰਾਈ ਵਾਲੀ ਝੀਲ ਹੈ। [3] ਵਾਇਤੀਰੀ ਤੋਂ 3 ਕਿਲੋਮਟਰ ਦੱਖਣ ਵੱਲ ਪੈਂਦੀ ਇਹ ਝੀਲ ਵਾਯਨਾਡ ਵਿੱਚ ਇੱਕ ਬਹੁਤ ਮਸ਼ਹੂਰ ਸੈਲਾਨੀ ਆਕਰਸ਼ਣ ਹੈ ।
ਝੀਲ ਦੇ ਬਰਡ ਵਿਉ ਵਿੱਚ ਭਾਰਤ ਦੇ ਨਕਸ਼ੇ ਦਾ ਕੁਦਰਤੀ ਰੂਪ ਦੇਖਿਆ ਜਾਂ ਸਕਦਾ ਹੈ । ਇਹ ਬਰਸਾਤੀ ਤਾਜ਼ੇ ਪਾਣੀ ਦੀ ਝੀਲ, ਜੰਗਲੀ ਪਹਾੜੀਆਂ ਦੇ ਵਿਚਕਾਰ ਹੈ, ਕੇਰਲ ਵਿੱਚ ਆਪਣੀ ਕਿਸਮ ਦੀ ਸਿਰਫ ਇੱਕ ਹੈ। ਪੇਥੀਆ ਪੂਕੋਡੇਨਸਿਸ, ਸਾਈਪ੍ਰਿਨਿਡ ਮੱਛੀ ਦੀ ਇੱਕ ਪ੍ਰਜਾਤੀ ਹੈ ਜੋ ਸਿਰਫ ਪੂਕੋਡ ਝੀਲ ਵਿੱਚ ਰਹਿਣ ਲਈ ਜਾਣੀ ਜਾਂਦੀ ਹੈ। ਝੀਲ ਵਿੱਚ ਨੀਲੇ ਕਮਲ ਅਤੇ ਤਾਜ਼ੇ ਪਾਣੀ ਦੀਆਂ ਮੱਛੀਆਂ ਦੀ ਗਿਣਤੀ ਬਹੁਤ ਹੈ । ਇੱਥੇ ਬੋਟਿੰਗ ਦੀ ਸਹੂਲਤ ਵੀ ਹੈ। ਝੀਲ ਦੇ ਆਸੇ-ਪਾਸੇ ਦੇ ਜੰਗਲਾਂ ਵਿੱਚ ਬਹੁਤ ਸਾਰੇ ਜੰਗਲੀ ਜਾਨਵਰ, ਪੰਛੀ ਅਤੇ ਮੱਖੀਆਂ ਰਹਿੰਦੀਆਂ ਹਨ। ਬਲੂ ਵਾਟਰ ਲਿਲੀ ਦੇ ਫੁੱਲਾਂ ਦੇ ਸਮੂਹ ਪੂਰੀ ਝੀਲ ਵਿੱਚ ਏਧਰ-ਓਧਰ ਖਿੰਡੇ ਹੋਏ ਹਨ। ਪ੍ਰਵੇਸ਼ ਦੁਆਰ ਵਿੱਚ ਇੱਕ ਹੈਂਡੀਕ੍ਰਾਫਟ ਦੀ ਦੁਕਾਨ ਹੈ ਜਿੱਥੇ ਤੁਸੀਂ ਹੱਥ ਨਾਲ ਬਣੇ ਸਾਬਣ, ਆਯੁਰਵੈਦਿਕ ਚਿਕਿਤਸਕ ਉਤਪਾਦ, ਸ਼ਿਲਪਕਾਰੀ ਆਦਿ ਵਰਗੀਆਂ ਚੀਜ਼ਾਂ ਖਰੀਦ ਸਕਦੇ ਹੋ।
ਝੀਲ ਦੱਖਣੀ ਵਾਯਨਾਡ ਜੰਗਲਾਤ ਡਿਵੀਜ਼ਨ ਦੇ ਅਧੀਨ ਹੈ ਅਤੇ ਜ਼ਿਲ੍ਹਾ ਟੂਰੀਜ਼ਮ ਪ੍ਰਮੋਸ਼ਨ ਕੌਂਸਲ ਵੱਲੋਂ ਸਾਂਭੀ ਜਾਂਦੀ ਹੈ। ਬੋਟਿੰਗ ਸੁਵਿਧਾਵਾਂ, ਚਿਲਡਰਨ ਪਾਰਕ, ਹੈਂਡੀਕ੍ਰਾਫਟ ਅਤੇ ਮਸਾਲੇ ਐਂਪੋਰੀਅਮ ਅਤੇ ਤਾਜ਼ੇ ਪਾਣੀ ਦਾ ਐਕੁਏਰੀਅਮ ਇੱਥੇ ਸੈਲਾਨੀਆਂ ਦੇ ਆਕਰਸ਼ਣਾਂ ਹਨ। [4]