![]() Pooja Ghatkar at the 12th South Asian Games in 2016 | ||||||||||||||||||
ਨਿੱਜੀ ਜਾਣਕਾਰੀ | ||||||||||||||||||
---|---|---|---|---|---|---|---|---|---|---|---|---|---|---|---|---|---|---|
ਰਾਸ਼ਟਰੀਅਤਾ | Indian | |||||||||||||||||
ਜਨਮ | 1989 (ਉਮਰ 35–36) Pune, Maharashtra, India | |||||||||||||||||
ਕੱਦ | 165 cm (5 ft 5 in) | |||||||||||||||||
ਭਾਰ | 64 kg (141 lb) | |||||||||||||||||
ਖੇਡ | ||||||||||||||||||
ਦੇਸ਼ | ![]() | |||||||||||||||||
ਖੇਡ | Shooting | |||||||||||||||||
ਮੈਡਲ ਰਿਕਾਰਡ
|
ਪੂਜਾ ਘਟਕਰ (ਜਨਮ 1989) ਇੱਕ ਭਾਰਤੀ ਪੇਸ਼ੇਵਰ ਖੇਡ ਨਿਸ਼ਾਨੇਬਾਜ਼ ਹੈ। ਉਹ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਹਿੱਸਾ ਲੈਂਦੀ ਹੈ।
ਘਟਕਰ ਨੇ ਸਾਲ 2013 ਵਿਚ ਦਿੱਲੀ ਵਿਚ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਸੀ ਅਤੇ ਇਕ ਸੋਨ ਤਗਮਾ ਜਿੱਤਿਆ ਸੀ। ਉਸਨੇ ਅਗਲੇ ਸਾਲ ਕੁਵੈਤ ਸ਼ਹਿਰ ਵਿੱਚ ਏਸ਼ੀਅਨ ਚੈਂਪੀਅਨਸ਼ਿਪ 2014 ਵਿੱਚ ਸੋਨ ਤਮਗਾ ਜਿੱਤਿਆ।[1] ਉਸਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 413.1 ਅਤੇ ਫਾਈਨਲ ਵਿੱਚ 208.8 ਅੰਕ ਪ੍ਰਾਪਤ ਕਰਕੇ ਚੀਨ ਦੀ ਡੂ ਬੇਜ ਨੂੰ 207.2 ਨਾਲ ਹਰਾਇਆ ਸੀ।
ਸਾਲ 2016 ਦੇ ਰੀਓ ਓਲੰਪਿਕਸ ਲਈ ਕੁਆਲੀਫਾਈ ਕਰਨ ਲਈ ਨਵੀਂ ਦਿੱਲੀ ਵਿਖੇ ਏਸ਼ੀਅਨ ਓਲੰਪਿਕ ਕੁਆਲੀਫਾਈਂਗ ਟੂਰਨਾਮੈਂਟ ਦੇ ਮੁਕਾਬਲੇ ਦੌਰਾਨ ਅੰਤਿਮ ਪੜਾਅ ਦੇ 8.8 ਦੀ ਹਿੱਟ ਕਾਰਨ ਆਪਣੀ ਸਾਥੀ ਭਾਰਤੀ ਅਯੋਨਿਕਾ ਪੌਲ ਦੇ ਹਾਰਨ ਤੋਂ ਬਾਅਦ ਉਸ ਨੇ ਆਪਣਾ ਸਥਾਨ ਗਵਾ ਦਿੱਤਾ ਅਤੇ ਕਾਂਸੀ ਤਗਮਾ ਹਾਸਿਲ ਕੀਤਾ। [2] ਉਸਦੀ ਪਹਿਲੀ ਵੱਡੀ ਅੰਤਰਰਾਸ਼ਟਰੀ ਜਿੱਤ 2017 ਵਿੱਚ ਆਈ ਸੀ ਜਦੋਂ ਉਸਨੇ 2017 ਦੇ ਨਵੀਂ ਦਿੱਲੀ ਵਰਲਡ ਕੱਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਸਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 418.0 ਦੇ ਸਕੋਰ ਨਾਲ ਫਾਈਨਲ ਵਿੱਚ ਰੱਖੀ ਦੂਸਰੀ ਪੁਜ਼ੀਸ਼ਨ ਵਿੱਚ ਦਾਖਲਾ ਕੀਤਾ। ਫਾਈਨਲ ਵਿਚ, ਉਸ ਨੇ ਚੀਨ ਦੀ ਡੋਂਗ ਲੀਜੇ ਦੇ ਖਿਲਾਫ਼ 228.8 ਦੀ ਬੜ੍ਹਤ ਹਾਸਲ ਕੀਤੀ। [3]