ਪੂਨਮ ਮਹਾਜਨ | |
---|---|
Member of Parliament, ਲੋਕ ਸਭਾ | |
ਦਫ਼ਤਰ ਸੰਭਾਲਿਆ 16 May 2014 [1] | |
ਤੋਂ ਪਹਿਲਾਂ | ਪ੍ਰਿਯਾ ਦੱਤ |
ਹਲਕਾ | ਉੱਤਰੀ ਕੇਂਦਰੀ ਮੁੰਬਈ |
National President of Bharatiya Janata Yuva Morcha | |
ਦਫ਼ਤਰ ਵਿੱਚ 16 December 2016 – 26 September 2020 | |
ਤੋਂ ਪਹਿਲਾਂ | ਅਨੁਰਾਗ ਠਾਕੁਰ |
ਤੋਂ ਬਾਅਦ | ਤੇਜਸਵੀ ਸੂਰੀਆ |
ਨਿੱਜੀ ਜਾਣਕਾਰੀ | |
ਜਨਮ | ਬੰਬੇ, ਮਹਾਰਾਸ਼ਟਰ, ਭਾਰਤ | 9 ਦਸੰਬਰ 1980
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ | ਆਨੰਦ ਰਾਓ |
ਬੱਚੇ | ਆਧਿਆ ਰਾਓ ਅਵੀਕਿਾ ਰਾਓ |
ਮਾਪੇ | ਪ੍ਰਮੋਦ ਮਹਾਜਨ (ਪਿਤਾ, ਮ੍ਰਿਤਕ) ਰੇਖਾ ਮਹਾਜਨ (ਮਾਤਾ) |
ਰਿਹਾਇਸ਼ | ਮੁੰਬਈ |
ਕਿੱਤਾ | ਰਾਜਨੀਤਿਕ |
ਵੈੱਬਸਾਈਟ | poonammahajan |
ਪੂਨਮ ਮਹਾਜਨ [2] , ਜਨਮ 9 ਦਸੰਬਰ 1980) ਇੱਕ ਭਾਰਤੀ ਰਾਜਨੇਤਾ ਹੈ ਜੋ ਮੁੰਬਈ ਉੱਤਰੀ ਕੇਂਦਰੀ, ਚੋਣ ਹਲਕੇ, ਮਹਾਰਾਸ਼ਟਰ ਤੋਂ ਲੋਕ ਸਭਾ ਦੇ ਸੰਸਦ ਮੈਂਬਰ ਵਜੋਂ ਸੇਵਾ ਨਿਭਾਉਂਦੀ ਹੈ। ਉਹ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਹੈ। ਉਸਨੇ ਦਸੰਬਰ 2016 ਤੋਂ ਸਤੰਬਰ 2020 ਤੱਕ ਭਾਰਤੀ ਜਨਤਾ ਪਾਰਟੀ ਦੇ ਯੂਥ ਵਿੰਗ ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਦੇ ਕੌਮੀ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ। [3] ਪੂਨਮ ਬਾਸਕਿਟਬਾਲ ਫੈਡਰੇਸ਼ਨ ਆਫ ਇੰਡੀਆ ਦੀ ਪ੍ਰਧਾਨ ਵੀ ਰਹੀ, ਇਹ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਹੈ।[4] ਇਸ ਤੋਂ ਇਲਾਵਾ ਉਹ ਇਸ ਸਮੇਂ ਮਹਾਰਾਸ਼ਟਰ ਰਾਜ ਪਸ਼ੂ ਭਲਾਈ ਬੋਰਡ[5] ਚੇਅਰਮੈਨ ਵਜੋਂ ਸੇਵਾ ਨਿਭਾਅ ਰਹੀ ਹੈ ਅਤੇ ਮਹਾਰਾਸ਼ਟਰ ਦੇ ਵਾਰ ਰੂਮ ਵਿਚ ਸੀ.ਐੱਮ. ਦੀ ਇਕਲੌਤੀ ਮੈਂਬਰ ਹੈ।[6]
ਪੂਨਮ ਮਹਾਜਨ ਦਾ ਜਨਮ ਬੰਬੇ (ਹੁਣ ਮੁੰਬਈ) ਵਿੱਚ ਰੇਖਾ ਮਹਾਜਨ ਅਤੇ ਭਾਜਪਾ ਦੇ ਦਿੱਗਜ ਨੇਤਾ, ਮਰਹੂਮ ਪ੍ਰਮੋਦ ਮਹਾਜਨ ਦੇ ਘਰ ਹੋਇਆ ਸੀ। ਉਹ ਆਪਣੇ ਵੱਡੇ ਭਰਾ ਰਾਹੁਲ ਮਹਾਜਨ ਦੇ ਨਾਲ, ਆਪਣੇ ਮਾਪਿਆਂ ਦੀ ਦੂਜੀ ਬੱਚੀ ਹੈ।[7]
ਉਹ 2006 ਵਿਚ ਸਰਗਰਮ ਰਾਜਨੀਤੀ ਵਿਚ ਸ਼ਾਮਲ ਹੋਈ ਸੀ।[8]
ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਪੂਨਮ ਮਹਾਜਨ ਨੇ 30 ਅਕਤੂਬਰ 2006 ਨੂੰ ਰਸਮੀ ਤੌਰ 'ਤੇ ਰਾਜਨੀਤੀ ਵਿਚ ਸ਼ਾਮਲ ਹੋ ਕੇ 26 ਸਾਲ ਦੀ ਉਮਰ ਵਿਚ ਬੀਜੇਪੀ ਦੀ ਪ੍ਰਇਮਰੀ ਮੈਂਬਰ ਬਣੀ[9] ਅਗਲੇ ਸਾਲ ਅਪ੍ਰੈਲ ਵਿੱਚ, ਉਸਨੂੰ ਭਾਰਤੀ ਜਨਤਾ ਨੌਜਵਾਨ ਮੋਰਚਾ, ਮਹਾਰਾਸ਼ਟਰ ਇਕਾਈ ਲਈ ਜਨਰਲ ਸੱਕਤਰ ਨਿਯੁਕਤ ਕੀਤਾ ਗਿਆ ਸੀ।
ਸਾਲ 2009 ਵਿੱਚ, ਪੂਨਮ ਮਹਾਜਨ ਨੇ ਆਪਣੀ ਪਹਿਲੀ ਚੋਣ ਲੜੀ [10] ਅਤੇ ਉਸਨੇ ਘਾਟਕੋਪੜ ਤੋਂ ਵਿਧਾਨ ਸਭਾ ਚੋਣਾਂ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਰਾਮ ਕਡਮ ਦੇ ਵਿਰੁੱਧ ਹਾਰੀਆਂ।[11] ਇਸ ਹਾਰ ਤੋਂ ਬਾਅਦ, ਉਸਨੇ ਆਪਣੀ ਸੰਗਠਨਾਤਮਕ ਸਮਰੱਥਾ ਵਿੱਚ ਪਾਰਟੀ ਨਾਲ ਕੰਮ ਕਰਨਾ ਜਾਰੀ ਰੱਖਿਆ ਅਤੇ ਉਸਨੂੰ 2010 ਵਿੱਚ ਭਾਰਤੀ ਜਨਤਾ ਨੌਜਵਾਨ ਮੋਰਚਾ ਦੀ ਵਾਈਸ ਪ੍ਰਧਾਨ ਬਣਾਇਆ।[12]
ਪੂਨਮ ਮਹਾਜਨ ਦਾ ਵਿਆਹ ਹੈਦਰਾਬਾਦ ਦੇ ਉਦਯੋਗਪਤੀ ਆਨੰਦ ਰਾਓ ਨਾਲ ਹੋਇਆ ਹੈ। ਉਨ੍ਹਾਂ ਦਾ ਇਕ ਬੇਟਾ ਆਧਿਆ ਰਾਓ ਅਤੇ ਇਕ ਬੇਟੀ ਹੈ ਅਵਿਕਾ ਰਾਓ ਦੇ ਨਾਮ ਤੋਂ ਹੈ। [13] ਪੂਨਮ ਇਕ ਸਿਖਿਅਤ ਵਪਾਰਕ ਪਾਇਲਟ ਵੀ ਹੈ।[14]
{{cite web}}
: CS1 maint: archived copy as title (link)
{{cite web}}
: CS1 maint: archived copy as title (link)
{{cite web}}
: CS1 maint: archived copy as title (link)