ਪੌਲ ਐਡਵਰਡ ਸਟੈਮੇਟਸ (ਜਨਮ 17 ਜੁਲਾਈ 1955) ਇੱਕ ਅਮਰੀਕੀ ਮਾਈਕਾਲੋਜਿਸਟ, ਲੇਖਕ ਅਤੇ ਜੈਵ ਚਿਕਿਤਸਕ ਅਤੇ ਚਿਕਿਤਸਕ ਖੁੰਬਾਂ ਦਾ ਹਾਮੀ ਹੈ।[1]
1970ਵਿਆਂ ਵਿੱਚ, ਸਟੈਮੇਟਸ ਵਾਸ਼ਿੰਗਟਨ ਦੇ ਉੱਤਰੀ ਕੈਸਕੇਡ ਪਹਾੜਾਂ ਦੇ ਜੰਗਲਾਂ ਵਿੱਚ ਇਮਾਰਤੀ ਅਤੇ ਸ਼ਿੰਗਲ ਮਿੱਲਾਂ ਵਿੱਚ ਕੰਮ ਕਰਦਾ ਸੀ। ਅਗਸਤ ਮਹੀਨੇ ਦੇ ਇੱਕ ਦਿਨ, 4-ਫੁੱਟ-ਵਿਆਸ ਦਾ ਇੱਕ ਰੁੱਖ ਇੱਕ ਸਕਾਈਲਾਈਨ ਦੇ ਤਣਾਅ ਦੀ ਤਾਬ ਨਾ ਝੱਲਦਾ ਹੋਇਆ ਡਿੱਗ ਪਿਆ ਅਤੇ ਟੁੱਟ ਗਿਆ; ਮਲਬੇ ਨੇ ਸਟੈਮੇਟਸ ਦੇ ਟੋਲੇ ਨੂੰ ਕਰੀਬ ਕਰੀਬ ਦੱਬ ਹੀ ਲੈਣਾ ਸੀ, ਕਿਉਂਜੋ ਵੱਡੇ ਪੁਰਾਣੇ ਟਾਹਣ ਹੋਰ ਰੁੱਖਾਂ ਉੱਤੇ ਡਿੱਗ ਪਏ। ਟੋਲੇ ਦਾ ਬਚਾਅ ਇੱਕ ਵੱਡੇ ਡਗਲਸ ਫ਼ਰ ਦੇ ਰੁੱਖ ਦੇ ਪਿੱਛੇ ਓਟ ਲੈਣ ਨਾਲ ਹੋਇਆ। ਉਸ ਦਿਨ, ਸਟੈਮੇਟਸ ਨੇ ਐਵਰਗ੍ਰੀਨ ਸਟੇਟ ਕਾਲਜ ਵਿੱਚ ਬੌਟਨੀ ਦਾ ਅਧਿਐਨ ਕਰਨ ਦਾ ਫੈਸਲਾ ਕੀਤਾ।[2]
{{cite web}}
: Unknown parameter |dead-url=
ignored (|url-status=
suggested) (help)