ਪ੍ਰਕਾਸ਼ ਜਾਵੜੇਕਰ | |
---|---|
ਮਨੁੱਖੀ ਸਰੋਤ ਵਿਕਾਸ ਮੰਤਰੀ | |
ਦਫ਼ਤਰ ਸੰਭਾਲਿਆ 5 ਜੁਲਾਈ 2016 | |
ਪ੍ਰਧਾਨ ਮੰਤਰੀ | ਨਰੇਂਦਰ ਮੋਦੀ |
ਤੋਂ ਪਹਿਲਾਂ | ਸਮ੍ਰਿਤੀ ਇਰਾਨੀ |
ਵਾਤਾਵਰਣ ਮੰਤਰਾਲਾ, ਜੰਗਲਾਤ ਅਤੇ ਮੌਸਮ ਬਦਲਾਅ ਮੰਤਰਾਲਾ | |
ਦਫ਼ਤਰ ਵਿੱਚ 26 ਮਈ 2014 – 5 ਜੁਲਾਈ 2016 | |
ਪ੍ਰਧਾਨ ਮੰਤਰੀ | ਨਰੇਂਦਰ ਮੋਦੀ |
ਤੋਂ ਪਹਿਲਾਂ | ਵੀਰੱਪਾ ਮੋਇਲੀ |
ਤੋਂ ਬਾਅਦ | ਅਨਿਲ ਮਾਧਵ ਦਾਵੇ |
ਸੂਚਨਾ ਅਤੇ ਤਕਨਾਲੋਜੀ ਮੰਤਰਾਲਾ | |
ਦਫ਼ਤਰ ਵਿੱਚ 26 ਮਈ 2014 – 9 ਨਵੰਬਰ 2014 | |
ਪ੍ਰਧਾਨ ਮੰਤਰੀ | ਨਰੇਂਦਰ ਮੋਦੀ |
ਤੋਂ ਪਹਿਲਾਂ | ਮਨੀਸ਼ ਤਿਵਾੜੀ |
ਤੋਂ ਬਾਅਦ | ਅਰੁਣ ਜੇਤਲੀ |
ਸੰਸਦੀ ਮਸਲਿਆਂ ਬਾਰੇ ਮੰਤਰੀ | |
ਦਫ਼ਤਰ ਵਿੱਚ 26 ਮਈ 2014 – 9 ਨਵੰਬਰ 2014 | |
ਪ੍ਰਧਾਨ ਮੰਤਰੀ | ਨਰੇਂਦਰ ਮੋਦੀ |
ਤੋਂ ਬਾਅਦ | ਮੁਖ਼ਤਾਰ ਅੱਬਾਸ ਨਕਵੀ |
ਰਾਜ ਸਭਾ ਮੈਂਬਰ | |
ਦਫ਼ਤਰ ਸੰਭਾਲਿਆ ਅਪ੍ਰੈਲ 2008 | |
ਹਲਕਾ | ਮਹਾਂਰਾਸ਼ਟਰ ਤੋਂ (2014 ਤੋਂ) ਮੱਧ ਪ੍ਰਦੇਸ਼ ਤੋਂ (2014 ਤੋਂ) |
ਮਹਾਂਰਾਸ਼ਟਰ ਵਿਧਾਨਸਭਾ ਦਾ ਮੈਂਬਰ | |
ਦਫ਼ਤਰ ਵਿੱਚ 1990–2002 | |
ਨਿੱਜੀ ਜਾਣਕਾਰੀ | |
ਜਨਮ | ਪੂਣੇ, ਬੰਬੇ ਰਾਜ (ਵਰਤਮਾਨ ਸਮੇਂ ਮਹਾਂਰਾਸ਼ਟਰ), ਭਾਰਤ | 30 ਜਨਵਰੀ 1951
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ | ਪ੍ਰਾਚੀ ਪ੍ਰਕਾਸ਼ ਜਾਵੜੇਕਰ |
ਬੱਚੇ | 2 |
ਅਲਮਾ ਮਾਤਰ | ਪੂਣੇ ਯੂਨੀਵਰਸਿਟੀ |
ਵੈੱਬਸਾਈਟ | ਪ੍ਰਕਾਸ਼ ਜਾਵੜੇਕਰ ਦੀ ਵੈੱਬਸਾਈਟ |
ਪ੍ਰਕਾਸ਼ ਜਾਵੜੇਕਰ (ਜਨਮ 30 ਜਨਵਰੀ 1951) ਇੱਕ ਭਾਰਤੀ ਸਿਆਸਤਦਾਨ ਹਨ। ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰ ਹਨ ਅਤੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਮੌਜੂਦਾ ਕੇਂਦਰੀ ਮੰਤਰੀ ਹਨ।
ਉਹ 2008 ਵਿੱਚ ਮਹਾਰਾਸ਼ਟਰ ਤੋਂ ਮੈਂਬਰ ਪਾਰਲੀਮੈਂਟ ਦੇ ਤੌਰ 'ਤੇ ਉੱਚ ਸਦਨ ਰਾਜ ਸਭਾ ਲਈ ਚੁਣੇ ਗਏ ਸਨ ਅਤੇ 2014 ਵਿੱਚ ਮੱਧ ਪ੍ਰਦੇਸ਼ ਤੋਂ ਦੁਬਾਰਾ ਚੁਣੇ ਗਏ ਸਨ।[1][2]
2014 ਦੀਆਂ ਆਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ, ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਤਾਵਰਨ, ਜੰਗਲਾਤ ਅਤੇ ਮੌਸਮ ਬਦਲਾਅ ਵਿਭਾਗ ਲਈ ਰਾਜ ਮੰਤਰੀ (ਸੁਤੰਤਰ ਚਾਰਜ) ਨਿਯੁਕਤ ਕੀਤਾ। ਉਹ ਸੰਸਦੀ ਕਾਰਜਾਂ[3] ਲਈ ਰਾਜ ਮੰਤਰੀ ਵੀ ਹਨ, ਅਤੇ ਉਹਨਾਂ ਨੇ ਕੁੱਝ ਸਮਾਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਆਯੋਜਨ ਵੀ ਕੀਤਾ।[4]
ਜਾਵੜੇਕਰ ਭਾਜਪਾ ਦੇ ਸਰਕਾਰੀ ਬੁਲਾਰੇ ਹਨ।[5]
ਉਹਨਾਂ ਦਾ ਵਿਆਹ ਡਾ. ਪ੍ਰਾਚੀ ਜਾਵੜੇਕਰ ਨਾਲ ਹੋਇਆ ਅਤੇ ਉਹਨਾਂ ਦੇ ਦੋ ਪੁੱਤਰ ਹਨ।
ਉਹਨਾਂ ਨੇ ਯੂਨੀਵਰਸਿਟੀ ਆਫ ਪੂਨੇ ਤੋਂ ਬੀ. ਕਾਮ. (ਆਨਰਜ਼) ਦੀ ਡਿਗਰੀ ਕੀਤੀ।[6][7]
ਜਾਵੜੇਕਰ ਕਾਲਜ ਦੇ ਦਿਨਾਂ ਤੋਂ ਏਬੀਵੀਪੀ, ਵਿਦਿਆਰਥੀ ਯੂਨੀਅਨ ਦੇ ਮੈਂਬਰ ਦੇ ਤੌਰ 'ਤੇ ਰਾਜਨੀਤੀ ਵਿੱਚ ਸਰਗਰਮ ਸਨ। 1975-77 ਦੇ ਦੌਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ ਐਲਾਨੀ ਐਮਰਜੈਂਸੀ ਦੇ ਦੌਰਾਨ, ਜਾਵੜੇਕਰ ਨੇ ਸਰਕਾਰ ਦੇ ਖਿਲਾਫ ਵਿਦਿਆਰਥੀ ਅੰਦੋਲਨਾਂ ਵਿੱਚ ਹਿੱਸਾ ਲਿਆ। ਇਸ ਸਮੇਂ ਦੌਰਾਨ, ਉਹਨਾਂ ਨੇ ਪੂਨੇ ਵਿੱਚ ਇੱਕ ਅਹਿੰਸਕ ਅੰਦੋਲਨ ਦੀ ਅਗਵਾਈ ਕੀਤੀ ਅਤੇ ਕਈ ਮਹੀਨਿਆਂ ਤਕ ਗ੍ਰਿਫਤਾਰ ਰਹੇ।
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |deadurl=
ignored (|url-status=
suggested) (help)