![]() | |
ਨਿੱਜੀ ਜਾਣਕਾਰੀ | |
---|---|
ਛੋਟਾ ਨਾਮ | Shooter Dadi and Revolver Dadi (Revolver Grandmother) |
ਰਾਸ਼ਟਰੀਅਤਾ | Indian |
ਨਾਗਰਿਕਤਾ | Indian |
ਜਨਮ | Muzaffarnagar, Uttar Pradesh, India | 1 ਜਨਵਰੀ 1937
ਪੇਸ਼ਾ | Shooter |
ਖੇਡ | |
ਦੇਸ਼ | India |
ਖੇਡ | Shooter |
30 Dec 2018 ਤੱਕ ਅੱਪਡੇਟ |
ਪ੍ਰਕਾਸ਼ੀ ਤੋਮਰ ਉੱਤਰ ਪ੍ਰਦੇਸ਼ ਵਿਚ ਬਾਗਪਤ ਜ਼ਿਲੇ ਦੇ ਜੌਹਰੀ ਪਿੰਡ ਦੀ ਰਹਿਣ ਵਾਲੀ ਹੈ, ਜਿਸਨੂੰ ਰਿਵਾਲਵਰ ਦਾਦੀ[1] ਵਜੋਂ ਵੀ ਜਾਣਿਆ ਜਾਂਦਾ ਹੈ, ਉਹ ਵਿਸ਼ਵ ਦੇ ਸਭ ਤੋਂ ਪੁਰਾਣੇ ਸ਼ਾਰਪਸ਼ੂਟਰਾਂ ਵਿੱਚੋਂ ਇੱਕ ਹੈ।[2] ਉਹ ਨਿਸ਼ਾਨੇ ਲਗਾਉਣ ਦੀ ਦੁਨੀਆ ਦੀ ਇਕ ਆਈਕੋਨਿਕ ਹੈ।[3][4][5][6]
ਪ੍ਰਕਾਸ਼ੀ ਤੋਮਰ ਦਾ ਵਿਆਹ ਜੈ ਸਿੰਘ ਨਾਲ ਹੋਇਆ ਸੀ ਅਤੇ ਉਨ੍ਹਾਂ ਦੀ ਧੀ ਸੀਮਾ ਤੋਮਰ ਇਕ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਹੈ।[7][8] ਉਹ ਚੰਦਰੋ ਤੋਮਰ ਦੀ ਭੈਣ ਹੈ। ਉਸ ਦੀ ਪੋਤੀ ਰੂਬੀ ਨੂੰ ਪੰਜਾਬ ਪੁਲਿਸ ਵਿਚ ਇੰਸਪੈਕਟਰ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਉਸ ਦੀ ਦੂਜੀ ਧੀ ਰੇਖਾ ਸ਼ੂਟਰ ਵਜੋਂ ਸੇਵਾਮੁਕਤ ਹੋਈ ਹੈ।[9] ਉਹ ਆਪਣੇ ਪਰਿਵਾਰ ਨਾਲ ਜੋਹਰੀ ਪਿੰਡ ਵਿਚ ਰਹਿੰਦੀ ਹੈ ਅਤੇ ਉਸ ਦੇ ਅੱਠ ਬੱਚੇ ਅਤੇ ਵੀਹ ਪੋਤੇ-ਪੋਤੀਆਂ ਹਨ।[6]
ਉਸ ਦੇ ਕਰੀਅਰ ਦੀ ਸ਼ੁਰੂਆਤ ਸਾਲ 1999 ਵਿਚ ਹੋਈ ਸੀ, ਜਦੋਂ ਉਹ ਆਪਣੀ ਉਮਰ ਦੇ ਵੱਡੇ ਪੜਾਅ 'ਤੇ ਸੀ। ਉਸਦੀ ਧੀ ਸੀਮਾ ਤੋਮਰ, ਜੋਹਰੀ ਰਾਈਫਲ ਕਲੱਬ ਵਿਚ ਸ਼ਾਮਿਲ ਹੋਈ ਪਰ ਇਕੱਲੇ ਜਾਣ ਤੋਂ ਝਿਜਕਦੀ ਸੀ। ਤੋਮਰ ਨੇ ਉਤਸ਼ਾਹ ਵਜੋਂ ਉਸ ਨਾਲ ਅਕੈਡਮੀ ਜਾਣ ਦਾ ਫ਼ੈਸਲਾ ਕੀਤਾ।[10][11]ਅਕੈਡਮੀ ਵਿਚ ਕੋਚ ਫਾਰੂਕ ਪਠਾਨ ਅਤੇ ਹੋਰ ਹੈਰਾਨ ਰਹਿ ਗਏ ਜਦੋਂ ਉਸਨੇ ਸੀਮਾ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਬੰਦੂਕ ਨੂੰ ਕਿਵੇਂ ਫੜਨਾ ਹੈ। ਪਠਾਨ ਨੇ ਉਸ ਨੂੰ ਅਕੈਡਮੀ ਵਿਚ ਸ਼ਾਮਿਲ ਹੋਣ ਦੀ ਸਲਾਹ ਦਿੱਤੀ ਅਤੇ ਇਸ ਤੋਂ ਬਾਅਦ ਉਸਨੇ 25 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਹਾਸਿਲ ਕੀਤੀਆਂ।[12]
ਦੋ ਸਾਲਾਂ ਦੀ ਸਿਖਲਾਈ ਤੋਂ ਬਾਅਦ, ਉਹ ਇੱਕ ਮੁਕਾਬਲੇ ਵਿੱਚ ਸ਼ਾਮਿਲ ਹੋਈ, ਜਿਸ ਵਿੱਚ ਉਸ ਨੂੰ ਦਿੱਲੀ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਧੀਰਜ ਸਿੰਘ ਖ਼ਿਲਾਫ਼ ਮੁਕਾਬਲਾ ਕਰਨਾ ਪਿਆ। ਤੋਮਰ ਮੁਕਾਬਲਾ ਜਿੱਤ ਗਈ, ਪਰ ਡੀ.ਆਈ.ਜੀ. ਨੇ ਉਸ ਨਾਲ ਫੋਟੋਆਂ ਖਿਚਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਟਿੱਪਣੀ ਕੀਤੀ: “ਕਿਹੜੀ ਫੋਟੋ, ਇਕ ਔਰਤ ਨੇ ਮੇਰਾ ਅਪਮਾਨ ਕੀਤਾ ਹੈ।"[13]
ਆਪਣੇ ਕਰੀਅਰ ਦੌਰਾਨ, ਉਸਨੂੰ ਸਮਾਜਿਕ ਸਨਮਾਨਾਂ ਤੋਂ ਇਲਾਵਾ ਕਈ ਪੁਰਸਕਾਰ, ਤਗਮਾ ਅਤੇ ਟਰਾਫੀਆਂ ਪ੍ਰਾਪਤ ਹੋਈਆਂ ਅਤੇ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੁਆਰਾ ਉਸਨੂੰ ਇਸਤਰੀ ਸ਼ਕਤੀ ਪੁਰਸਕਾਰ ਵੀ ਦਿੱਤਾ ਗਿਆ। ਤੋਮਰ ਨੂੰ ਉਨ੍ਹਾਂ ਔਰਤਾਂ ਬਾਰੇ ਫੇਸਬੁੱਕ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ # 100 ਮਹਿਲਾ_ਆਚੀਵਰਸ ਇਨ ਇੰਡੀਆ ਮੁਹਿੰਮ ਵਿੱਚ ਚੁਣਿਆ ਗਿਆ ਸੀ, ਜਿਨ੍ਹਾਂ ਨੇ ਆਪਣੇ ਭਾਈਚਾਰੇ ਅਤੇ ਦੇਸ਼ ਨਿਰਮਾਣ ਵਿੱਚ ਯੋਗਦਾਨ ਪਾਇਆ ਹੈ।[14] ਇਸੇ ਤਰ੍ਹਾਂ, ਤੋਮਰ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੁਆਰਾ ਰਾਸ਼ਟਰਪਤੀ ਭਵਨ ਵਿਖੇ 22 ਜਨਵਰੀ, 2016 ਨੂੰ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ ਔਰਤ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ 2017 ਵਿੱਚ ਆਈਕਨ ਲੇਡੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।[15]
ਸਾਂਢ ਕੀ ਆਂਖ (2019) - ਚੰਦਰੋ ਅਤੇ ਪ੍ਰਕਾਸ਼ੀ ਤੋਮਰ ਦੀ ਜ਼ਿੰਦਗੀ 'ਤੇ ਅਧਾਰਿਤ ਇੱਕ ਬਾਇਓਪਿਕ ਫ਼ਿਲਮ ਹੈ, ਜਿਸ ਵਿੱਚ ਤਪਸੀ ਪੰਨੂ ਅਤੇ ਭੂਮੀ ਪੇਡਨੇਕਰ ਨੇ ਭੂਮਿਕਾਵਾਂ ਨਿਭਾਈਆਂ ਹਨ।[16]
ਇਸੇ ਪਿੰਡ ਦੀ ਦੂਜੀ ਸਭ ਤੋਂ ਪੁਰਾਣੀ ਮਹਿਲਾ ਨਿਸ਼ਾਨੇਬਾਜ਼ ਚੰਦਰੋ ਤੋਮਰ ਹੈ।
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: |last1=
has generic name (help)
{{cite web}}
: Unknown parameter |dead-url=
ignored (|url-status=
suggested) (help)