ਪ੍ਰਗਯਾਸੁੰਦਰੀ ਦੇਵੀ (1884 ਤੋਂ ਪਹਿਲਾਂ ਪੈਦਾ ਹੋਈ - 1950 'ਚ ਮੌਤ ਹੋ ਗਈ), ਜਿਸਨੂੰ ਪ੍ਰਗਯਾਸੁੰਦਰੀ ਦੇਬੀ, ਪ੍ਰਗਯਾ ਸੁੰਦਰੀ ਦੇਵੀ, ਪ੍ਰਗਆਸੁੰਦਰੀ ਦੇਬੀ, ਜਾਂ ਪਰਾਜਨਾਸੁੰਦਰੀ ਬੇਜ਼ਬਰੋਆ ਵਜੋਂ ਵੀ ਜਾਣਿਆ ਜਾਂਦਾ ਸੀ, ਉਹ ਇੱਕ ਭਾਰਤੀ ਰਸੋਈ-ਕਿਤਾਬ ਦੀ ਲੇਖਕ ਅਤੇ ਰਸਾਲੇ ਦੀ ਸੰਪਾਦਕ ਸੀ। ਉਸ ਦੀ ਅਮੀਸ਼ ਓ ਨਿਰਾਮਿਸ਼ ਅਹਾਰ ਬੰਗਾਲੀ ਭਾਸ਼ਾ ਵਿੱਚ ਇੱਕ "ਮਹੱਤਵਪੂਰਨ" ਸ਼ੁਰੂਆਤੀ ਰਸਾਲਾ ਸੀ।
ਪ੍ਰਗਯਾਸੁੰਦਰੀ ਦੇਵੀ ਵਿਗਿਆਨੀ ਹੇਮੇਂਦਰਨਾਥ ਟੈਗੋਰ ਦੀ ਧੀ ਅਤੇ ਪੂਰਨਿਮਾ ਦੇਵੀ ਦੀ ਭੈਣ ਸੀ। ਉਸ ਦੇ ਦਾਦਾ ਫ਼ਿਲਾਸਫ਼ਰ ਦੇਵੇਂਦਰਨਾਥ ਟੈਗੋਰ ਅਤੇ ਉਸ ਦੇ ਪੜਦਾਦਾ ਸਨਅਤਕਾਰ ਦਵਾਰਕਾਨਾਥ ਟੈਗੋਰ ਸਨ। ਨੋਬਲ ਪੁਰਸਕਾਰ ਪ੍ਰਾਪਤਕਰਤਾ ਅਤੇ ਕਵੀ ਰਬਿੰਦਰਨਾਥ ਟੈਗੋਰ ਉਸ ਦੇ ਚਾਚੇ ਸਨ। ਟੈਗੋਰ ਪਰਿਵਾਰ ਦੇ ਹੋਰ ਰਿਸ਼ਤੇਦਾਰਾਂ ਵਿੱਚ ਉਸਦੀ ਚਾਚੀ, ਨਾਵਲਕਾਰ ਸਵਰਨਾਕੁਮਾਰੀ ਦੇਵੀ, ਉਸਦੇ ਚਾਚੇ ਦਾਰਸ਼ਨਿਕ ਦਵਿਜੇਂਦਰਨਾਥ ਟੈਗੋਰ, ਇੱਕ ਹੋਰ ਚਾਚੇ, ਸਿਵਲ ਸੇਵਕ ਸਤੇਂਦਰਨਾਥ ਟੈਗੋਰ ਅਤੇ ਇੱਕ ਹੋਰ ਚਾਚਾ ਕਲਾਕਾਰ ਜਤਿੰਦਰਨਾਥ ਟੈਗੋਰ ਆਦਿ ਸ਼ਾਮਿਲ ਸਨ। ਭਾਰਤੀ ਨਾਰੀਵਾਦੀ ਸਰਲਾ ਦੇਵੀ ਚੌਧਰਾਨੀ ਉਸ ਦੀ ਪਹਿਲੀ ਚਚੇਰੀ ਭੈਣ ਸੀ। [1]
ਉਸ ਦੀ ਪਹਿਲੀ ਰਸੋਈ ਕਿਤਾਬ, ਜਿਸ ਨੂੰ ਕਈ ਵਾਰ "ਬੰਗਾਲੀ ਵਿਚ ਪਹਿਲੀ ਰਸੋਈ ਕਿਤਾਬ" ਕਿਹਾ ਜਾਂਦਾ ਹੈ, [2] ਅਮੀਸ਼ ਓ ਨਿਰਾਮਿਸ਼ ਅਹਾਰ 1902 ਵਿਚ ਪ੍ਰਕਾਸ਼ਿਤ ਹੋਈ ਸੀ। ਉਸਨੇ ਇਸਦੇ ਪਹਿਲੇ ਖੰਡ ਦੇ ਪਾਠਕਾਂ ਨੂੰ ਚਿਤਾਵਨੀ ਦਿੱਤੀ ਕਿ ਘਰ ਦੇ ਰਸੋਈਏ “ਬਹੁਤ ਸਾਰਾ ਪੈਸਾ ਖਰਚ ਕਰਕੇ ਚੰਗਾ ਭੋਜਨ ਪ੍ਰਾਪਤ ਕਰਨ, ਇਸ ਦੀ ਗਰੰਟੀ ਨਹੀਂ ਹੈ,” ਇਸ ਨਾਲ ਉਸਨੇ ਸਸਤੀਆਂ ਸਬਜ਼ੀਆਂ ਦੀ ਕੁਸ਼ਲ ਵਰਤੋਂ ਨੂੰ ਉਤਸ਼ਾਹਿਤ ਕੀਤਾ। [3] ਉਸਨੇ ਦੂਜੀ ਸ਼ਾਕਾਹਾਰੀ ਰਸੋਈ ਕਿਤਾਬ ਪ੍ਰਕਾਸ਼ਿਤ ਕੀਤੀ ਅਤੇ ਬਾਅਦ ਵਿੱਚ ਦੋ ਹੋਰ ਰਸੋਈ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ, ਜਿਹਨਾਂ ਵਿੱਚ ਕੁਝ ਮੀਟ ਦੇ ਪਕਵਾਨ ਵੀ ਸ਼ਾਮਿਲ ਸਨ। ਬਾਅਦ ਵਿਚ ਉਸ ਦੀਆਂ ਰਸੋਈ ਕਿਤਾਬਾਂ ਅਸਾਮ ਦੀ ਰਸੋਈ ਅਤੇ ਅਚਾਰ ਬਣਾਉਣ 'ਤੇ ਕੇਂਦਰਿਤ ਸਨ।[1]
1897 ਵਿਚ ਸ਼ੁਰੂ ਪ੍ਰਗਯਾਸੁੰਦਰੀ ਦੇਵੀ ਨੇ ਇਕ ਮਹਿਲਾ ਰਸਾਲੇ ਪੁੰਨਿਆ ਨੂੰ ਸੰਪਾਦਿਤ ਕੀਤਾ, ਜਿਸ ਵਿਚ ਪਕਵਾਨ ਬਣਾਉਣ ਦੇ ਤਰੀਕੇ ਸ਼ਾਮਿਲ ਸਨ।[4]
ਪ੍ਰਗਸੁੰਦਰੀ ਦੇਵੀ ਨੇ ਲਕਸ਼ਮੀਨਾਥ ਬੇਜ਼ਬਰੋਆ ਨਾਲ ਵਿਆਹ ਕੀਤਾ, ਜੋ ਇੱਕ ਅਸਾਮੀ ਭਾਸ਼ਾ ਦਾ ਲੇਖਕ ਅਤੇ ਸਾਹਿਤਕ ਏਜੰਟ ਸੀ। ਉਨ੍ਹਾਂ ਦੀਆਂ ਚਾਰ ਧੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਬਹੁਤ ਹੀ ਛੋਟੀ ਉਮਰੇ ਮੌਤ ਹੋ ਗਈ ਸੀ, ਪੰਜ ਪੋਤੀਆਂ ਅਤੇ ਇੱਕ ਪੋਤਾ ਅਤੇ ਗਿਆਰਾਂ ਪੜਪੋਤੇ-ਪੋਤੀਆਂ ਸਨ। ਪ੍ਰਗਯਾਸੁੰਦਰੀ ਦੇਵੀ ਦੀ 1950 ਵਿਚ ਮੌਤ ਹੋ ਗਈ। ਈਰਾ ਘੋਸ਼ ਉਸਦੀ ਪੋਤੀ ਨੇਅਮੀਸ਼ ਓ ਨਿਰਾਮਿਸ਼ ਅਹਾਰ ਦੇ ਤੀਜੇ ਸੰਸਕਰਣ ਦੇ ਮੁੱਢਲੇ ਸ਼ਬਦਾਂ 'ਚ ਆਪਣੀ ਦਾਦੀ ਦੇ ਜੀਵਨ ਨਾਲ ਸਬੰਧਿਤ ਲਿਖਿਆ।[1] ਇਕ ਹੋਰ ਪੋਤੀ ਰੀਤਾ ਦੇਵੀ ਮਸ਼ਹੂਰ ਓਡੀਸੀ ਡਾਂਸਰ ਸੀ।[5] [6]