ਤਸਵੀਰ:PrabhatKhabarImg.jpg | |
ਤਸਵੀਰ:PrabhatKhabarCover.jpg | |
ਸਥਾਪਨਾ | ਅਗਸਤ 1984Ranchi, Jharkhand |
---|---|
ਭਾਸ਼ਾ | Hindi |
ਵੈੱਬਸਾਈਟ | www |
ਮੁਫ਼ਤ ਆਨਲਾਈਨ ਪੁਰਾਲੇਖ | epaper |
ਪ੍ਰਭਾਤ ਖ਼ਬਰ ਇੱਕ ਹਿੰਦੀ ਭਾਸ਼ਾ ਦਾ ਅਖ਼ਬਾਰ ਹੈ, ਜੋ ਝਾਰਖੰਡ, ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਰੋਜ਼ਾਨਾ ਪ੍ਰਕਾਸ਼ਤ ਹੁੰਦਾ ਹੈ। ਇਹ ਅਖ਼ਬਾਰ ਭਾਰਤ ਦੇ ਕਈ ਰਾਜਾਂ ਵਿਚ ਵੰਡਿਆ ਜਾਂਦਾ ਹੈ, ਜਿਸ ਵਿਚ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਉੜੀਸਾ ਦੇ ਕੁਝ ਹਿੱਸੇ ਸ਼ਾਮਿਲ ਹਨ। ਇਸ ਦੀ ਸਥਾਪਨਾ ਅਗਸਤ 1984 ਵਿੱਚ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਕੀਤੀ ਗਈ ਸੀ। ਅਖ਼ਬਾਰ ਸਮਾਜਿਕ ਮੁੱਦਿਆਂ ਦੀ ਰਿਪੋਰਟ ਕਰਨ ਅਤੇ ਘੁਟਾਲਿਆਂ ਦਾ ਖੁਲਾਸਾ ਕਰਨ ਲਈ ਪ੍ਰਸਿੱਧ ਹੈ, ਜਿਵੇਂ ਕਿ ਚਾਰਾ ਘੁਟਾਲੇ ਆਦਿ।[1] ਅਖ਼ਬਾਰ ਨੇ 1992 ਵਿਚ ਚਾਰੇ ਘੁਟਾਲੇ ਦੀ ਖ਼ਬਰ ਦਿੱਤੀ। ਧਮਕੀਆਂ ਮਿਲਣ ਦੇ ਬਾਵਜੂਦ, ਅਖ਼ਬਾਰ ਨੇ ਘੁਟਾਲੇ ਬਾਰੇ 70 ਰਿਪੋਰਟਾਂ ਲਿਖੀਆਂ ਸਨ ਅਤੇ ਚਾਰ ਜਾਂ ਪੰਜ ਰਿਪੋਰਟਰਾਂ ਨੇ ਕਹਾਣੀ ਦੀ ਰਿਪੋਰਟ ਕੀਤੀ ਸੀ।[2]