ਪ੍ਰਮੋਦ ਰੰਜਨ ਚੌਧਰੀ | |
---|---|
![]() | |
ਜਨਮ | ਕੇਲੀਸ਼ਹਿਰ, ਚਟਗਾਉਂ ਜ਼ਿਲ੍ਹੇ, ਬ੍ਰਿਟਿਸ਼ ਭਾਰਤ |
ਮੌਤ | ਅਲੀਪੋਰ ਜ਼ੇਲ੍ਹ, ਕਲਕੱਤਾ |
ਪੇਸ਼ਾ | ਬੰਗਾਲੀ ਭਾਰਤੀ ਆਜ਼ਾਦੀ ਲਹਿਰ ਕਾਰਕੁੰਨ |
ਲਈ ਪ੍ਰਸਿੱਧ | ਕ੍ਰਾਂਤੀਕਾਰੀ |
ਅਪਰਾਧਿਕ ਦੋਸ਼ | ਭੂਪੇਨ ਚੈਟਰਜੀ ਦੀ ਮੌਤ |
ਪਿਤਾ | ਈਸ਼ਾਨ ਚੰਦਰ ਚੌਧਰੀ |
ਪ੍ਰਮੋਦ ਰੰਜਨ ਚੌਧਰੀ (1904 – 28 ਸਤੰਬਰ 1926) ਭਾਰਤੀ ਸੁਤੰਤਰਤਾ ਅੰਦੋਲਨ ਲਈ ਇੱਕ ਬੰਗਾਲੀ ਕਾਰਕੁਨ ਸੀ, ਜਿਸਨੂੰ ਪੁਲਿਸ ਅਧਿਕਾਰੀ ਭੂਪੇਨ ਚੈਟਰਜੀ ਦੀ ਹੱਤਿਆ ਲਈ ਫਾਂਸੀ ਦਿੱਤੀ ਗਈ ਸੀ।
ਪ੍ਰਮੋਦ ਰੰਜਨ ਦਾ ਜਨਮ ਬ੍ਰਿਟਿਸ਼ ਭਾਰਤ ਦੇ ਚਟਗਾਉਂ ਜ਼ਿਲ੍ਹੇ ਦੇ ਕੇਲੀਸ਼ਹਿਰ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਈਸ਼ਾਨ ਚੰਦਰ ਚੌਧਰੀ ਸੀ।[1]
ਚੌਧਰੀ ਚਟੋਗਰਾਮ ਵਿਖੇ ਅਨੁਸ਼ੀਲਨ ਸਮਿਤੀ ਸਮੂਹ ਵਿੱਚ ਸ਼ਾਮਲ ਹੋ ਗਏ। 1921 ਵਿਚ ਉਨ੍ਹਾਂ ਨੇ ਅਸਹਿਯੋਗ ਅੰਦੋਲਨ ਵਿਚ ਹਿੱਸਾ ਲਿਆ। ਉਸ ਨੂੰ ਦਕਸ਼ੀਨੇਸ਼ਵਰ ਸਾਜ਼ਿਸ਼ ਕੇਸ ਨਾਲ ਸਬੰਧਾਂ ਲਈ ਦਕਸ਼ੀਨੇਸ਼ਵਰ ਵਿਖੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜੇਲ੍ਹ ਭੇਜ ਦਿੱਤਾ ਗਿਆ ਸੀ।[2][3] 28 ਮਈ 1926 ਨੂੰ ਚੌਧਰੀ ਅਤੇ ਹੋਰ ਸਾਥੀ ਕ੍ਰਾਂਤੀਕਾਰੀ ਕੈਦੀਆਂ ਨੇ ਭੂਪੇਨ ਚੈਟਰਜੀ ਨੂੰ ਲੋਹੇ ਦੀ ਰਾਡ ਨਾਲ ਮਾਰ ਦਿੱਤਾ। ਚੈਟਰਜੀ ਪੁਲਿਸ ਇੰਟੈਲੀਜੈਂਸ ਬ੍ਰਾਂਚ ਦਾ ਡਿਪਟੀ ਸੁਪਰਡੈਂਟ ਸੀ ਜੋ ਕੈਦੀਆਂ ਦੀ ਜਾਸੂਸੀ ਕਰਦਾ ਸੀ ਅਤੇ ਸਿਆਸੀ ਕੈਦੀਆਂ ਦੀ ਮਾਨਸਿਕ ਤਾਕਤ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਦਾ ਸੀ।
ਕਾਤਲਾਂ ਦਾ ਮੁਕੱਦਮਾ 15 ਜੂਨ 1926 ਨੂੰ ਸ਼ੁਰੂ ਹੋਇਆ ਅਤੇ 21 ਜੂਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਚੌਧਰੀ ਅਤੇ ਅਨੰਤਹਰੀ ਮਿੱਤਰਾ ਨੂੰ 28 ਸਤੰਬਰ 1926 ਨੂੰ ਕੋਲਕਾਤਾ ਦੀ ਅਲੀਪੁਰ ਕੇਂਦਰੀ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ।[4][5]
{{cite book}}
: CS1 maint: numeric names: authors list (link)