ਪ੍ਰਿਆ ਕੁਮਾਰ

ਪ੍ਰਿਆ ਕੁਮਾਰ
ਜਨਮ (1973-03-04) 4 ਮਾਰਚ 1973 (ਉਮਰ 51)
ਚੰਡੀਗੜ੍ਹ, ਭਾਰਤ
ਕਿੱਤਾਪੇਸ਼ਾਵਰ ਅਤੇ ਪ੍ਰੇਰਕ ਬੁਲਾਰੀ, ਲੇਖਿਕਾ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਮੁੰਬਈ ਯੂਨੀਵਰਸਿਟੀ
ਨਰਸੀ ਮੋਨਜੀ ਇੰਸਟੀਚਿਊਟ ਆਫ ਮੈਨੇਜਮੈਂਟ ਸਟੱਡੀਜ਼
ਸ਼ੈਲੀਸਵੈ-ਮਦਦ, ਪ੍ਰੇਰਨਾ, ਨਿੱਜੀ ਵਾਧਾ, ਪ੍ਰੇਰਣਾਦਾਇਕ.
ਪ੍ਰਮੁੱਖ ਕੰਮਲਾਇਸੰਸ ਟੂ ਲਿਵ
ਆਈ ਐੱਮ ਅਨਦਰ ਯੂ
ਦਿ ਇੰਸਪਾਇਰਿੰਗ ਜਰਨੀ ਆਫ ੲੇ ਹੀਰੋ
The Calling
ਦੀ ਵਾਈਸ ਮੈਨ ਸੈੱਡ
ਪ੍ਰਮੁੱਖ ਅਵਾਰਡਸਪੀਕਿੰਗ ਟ੍ਰੀ ਗੁੱਡ ਕਰਮਾ ਅਵਾਰਡ, ਐਰਿਕ ਹਾਫ਼ਰ ਬੁੱਕ ਅਵਾਰਡ, ਲਿਵਿੰਗ ਨਾਉ ਬੁੱਕ ਅਵਾਰਡ ਅਮਰੀਕਾ, ਐਵਰਗ੍ਰੀਨ ਮੈਡਲ
ਵੈੱਬਸਾਈਟ
priya-kumar.com
YouTube Channel
Facebook Channel

ਪ੍ਰਿਆ ਕੁਮਾਰ ਇੱਕ ਭਾਰਤੀ ਪ੍ਰੇਰਕ ਬੁਲਾਰੀ, ਕਾਰਪੋਰੇਟ ਟ੍ਰੇਨਰ, ਕਾਲਮਨਵੀਸ, ਰੇਡੀਓ ਜਾਕੀ ਅਤੇ ਲੇਖਿਕਾ ਹੈ।[1][2] ਉਸ ਨੂੰ ਭਾਰਤ ਦੀ ਮਹਿਲਾ ਲੀਡਰ ਵਜੋਂ ਸਨਮਾਨਤ ਕੀਤਾ ਗਿਆ ਹੈ।

ਮੁੱਢਲਾ ਜੀਵਨ

[ਸੋਧੋ]

ਪ੍ਰਿਯਾ ਕੁਮਾਰ ਦਾ ਜਨਮ 4 ਮਾਰਚ 1973 ਨੂੰ ਚੰਡੀਗੜ੍ਹ, ਭਾਰਤ ਵਿਖੇ ਕ੍ਰਿਤੀ ਕੁਮਾਰ ਅਤੇ ਸੋਨਾ ਕੁਮਾਰ ਦੇ ਘਰ ਹੋਇਆ ਸੀ। ਉਸ ਦਾ ਪਿਤਾ ਐਂਗਲੋ ਫ੍ਰੈਂਚ, ਇੱਕ ਫਾਰਮਾਸਿਊਟੀਕਲ ਕੰਪਨੀ ਦਾ ਇੱਕ ਮੈਡੀਕਲ ਪ੍ਰਤੀਨਿਧ ਸੀ ਅਤੇ ਉਸਦੀ ਮਾਂ ਇੱਕ ਬੈਂਕਰ ਸੀ। ਉਹ 13 ਸਾਲਾਂ ਦੀ ਸੀ ਜਦੋਂ ਉਹ ਆਪਣੇ ਪਰਿਵਾਰ ਨਾਲ ਮੁੰਬਈ ਚਲੀ ਗਈ ਮੁੰਬਈ ਵਿੱਚ ਪ੍ਰਿਯਾ ਨੇ ਗਿਆਨ ਕੇਂਦਰਾ ਸੈਕੰਡਰੀ ਸਕੂਲ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ।[3]

ਪ੍ਰਿਆ ਨੇ ਛੋਟੀ ਉਮਰ ਵਿੱਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਲੇਖ ਲਿਖਣਾ, ਕਿਤਾਬ ਪੜ੍ਹਨਾ, ਆਪਣੇ ਦੋਸਤਾਂ ਦਾ ਹੋਮਵਰਕ ਕਰਨਾ ਸਕੂਲ ਵਿੱਚ ਉਸ ਦੀਆਂ ਮਨ-ਪਸੰਦ ਚੀਜ਼ਾਂ ਸਨ। ਉਸਨੇ ਆਪਣੇ ਸਕੂਲੀ ਸਾਲਾਂ ਦੌਰਾਨ ਬਹੁਤ ਸਾਰੇ ਲੇਖ ਲਿਖ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਕਈ ਪੁਰਸਕਾਰ ਜਿੱਤੇ।

ਪ੍ਰਿਯਾ ਨੇ ਅਲਾਇੰਸ ਫ੍ਰਾਂਸੀਸੀ ਤੋਂ ਫਰਾਂਸੀਸੀ ਦਾ ਸੁਪਰ ਡਿਪਲੋਮਾ ਕੋਰਸ ਕੀਤਾ, ਅਤੇ ਮੈਕਸ ਮਏਲਰ ਤੋਂ ਜਰਮਨ ਵਿੱਚ ਡਿਪਲੋਮਾ ਕੀਤਾ। ਉਸਨੇ ਆਪਣੇ ਸਕੂਲ ਅਤੇ ਕਾਲਜ ਦੌਰਾਨ ਨੌਂ ਸਾਲ ਲਈ ਇੱਕ ਟਿਊਸ਼ਨ ਅਧਿਆਪਕ ਵਜੋਂ ਪੜ੍ਹਾਇਆ। ਪ੍ਰਿਆ ਨੇ 1989 ਤੋਂ ਲੈ ਕੇ 1998 ਤੱਕ ਆਪਣੇ ਸਹਿਪਾਠੀਆਂ, ਅਤੇ ਹੋਰ ਸਕੂਲਾਂ / ਕਾਲਜਾਂ ਤੋਂ ਉਸਦੇ ਵਿਦਿਆਰਥੀਆਂ ਫ੍ਰੈਂਚ ਵਿੱਚ ਪੜ੍ਹਾਇਆ। 1998 ਵਿੱਚ, ਪ੍ਰਿਆ ਨੇ ਟਿਊਨਿੰਗ ਟੀਚਰ ਦੇ ਤੌਰ 'ਤੇ ਆਪਣਾ ਕਰੀਅਰ ਛੱਡਿਆ ਅਤੇ ਪ੍ਰੇਰਣਾਦਾਇਕ ਸਪੀਕਰ ਦੇ ਤੌਰ 'ਤੇ ਕਰੀਅਰ ਸ਼ੁਰੂ ਕੀਤਾ। 24 ਸਾਲ ਦੀ ਉਮਰ ਵਿੱਚ, ਉਹ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਪ੍ਰੇਰਕ ਸਪੀਕਰ ਸੀ। 35 ਸਾਲ ਦੀ ਉਮਰ ਵਿੱਚ ਉਸਨੇ ਆਈ ਐਮ ਅਨਦਰ ਯੂ ਕਿਤਾਬ ਲਿਖੀ, ਜਿਸ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ।

ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸਨੇ ਮਿਥੀਬਾਈ ਕਾਲਜ ਵਿੱਚ ਵਿਗਿਆਨ ਦੀ ਪੜ੍ਹਾਈ ਕੀਤੀ। ਉਸਨੇ ਐੱਮ. ਐੱਮ. ਕੇ ਕਾਲਜ ਵਿੱਚ ਆਪਣਾ ਵਿਸ਼ਾ ਕਾਮਰਸ ਵਿੱਚ ਤਬਦੀਲ ਕਰਵਾ ਲਿਆ। ਉਸ ਨੇ ਮੁੰਬਈ ਯੂਨੀਵਰਸਿਟੀ ਤੋਂ ਅਰਥਸ਼ਾਸ਼ਤਰ ਵਿੱਚ ਗ੍ਰੈਜੂਏਸ਼ਨ ਕੀਤੀ। ਪ੍ਰਿਆ ਨੇ ਨਰਸੀ ਮੋਨਜੀ ਇੰਸਟੀਚਿਊਟ ਆਫ ਮੈਨੇਜਮੈਂਟ ਸਟੱਡੀਜ਼, ਮੁੰਬਈ ਤੋਂ ਮਾਰਕੀਟਿੰਗ ਅਤੇ ਸੇਲਜ਼ ਵਿੱਚ ਪੋਸਟ ਗਰੈਜੂਏਟ ਕੀਤੀ। ਪ੍ਰਿਆ ਨੇ 2017 ਵਿੱਚ, ਨਿਊਯਾਰਕ ਫਿਲਮ ਅਕਾਦਮੀ ਤੋਂ ਫਿਲਮਮੇਕਿੰਗ ਦਾ ਕੋਰਸ ਵੀ ਕੀਤਾ।

ਹਵਾਲੇ

[ਸੋਧੋ]
  1. "Priya Kumar Mumbai, Maharashtra". Hotfrog.in. Retrieved 21 July 2014.
  2. "Global Success Club: Playing with fire:Priya Kumar, Director, International Center for Training Systems". Globalsuccessclub.blogspot.com. 5 March 2008. Retrieved 21 July 2014.
  3. "ਪੁਰਾਲੇਖ ਕੀਤੀ ਕਾਪੀ". Archived from the original on 2018-06-12. Retrieved 2018-06-24. {{cite web}}: Unknown parameter |dead-url= ignored (|url-status= suggested) (help)