ਪ੍ਰਿਆ ਗਿੱਲ

ਪ੍ਰਿਆ ਗਿੱਲ ਇੱਕ ਭਾਰਤੀ ਅਭਿਨੇਤਰੀ ਹੈ। ਉਸਨੇ ਫਿਲਮੀ ਕਰੀਅਰ ਦੀ ਸ਼ੁਰੂਆਤ 1996 ਵਿੱਚ ਕੀਤੀ। ਉਸ ਨੇ ਮੁੱਖ ਤੌਰ ' ਤੇ ਹਿੰਦੀ ਫਿਲਮਾਂ ਦੇ ਨਾਲ-ਨਾਲ ਇੱਕ ਹਿੱਟ ਪੰਜਾਬੀ ਫਿਲਮ(ਜੀ ਆਇਆਂ ਨੂੰ ,2002) ਅਤੇ ਮਲਿਆਲਮ, ਤਾਮਿਲ, ਭੋਜਪੁਰੀ ਅਤੇ ਤੇਲਗੂ ਫਿਲਮਾਂ ਵਿੱਚ ਹੀਰੋਇਨ ਵਜੋਂ ਕੰਮ ਕੀਤਾ ਹੈ।ਉਸਨੇ 1995 ਵਿੱਚ ਮਿੱਸ ਇੰਡਿਆ ਇੰਟਰਨੈਸ਼ਨਲ ਖਿਤਾਬ ਜਿੱਤਿਆ। ਉਹ ਮੁੱਖ ਤੌਰ ਤੇ ਹਿੰਦੀ ਫਿਲਮਾਂ “ਸਿਰਫ ਤੁਮ”, “ਤੇਰੇ ਮੇਰੇ ਸਪਨੇ” ਤੇ “ਜੋਸ਼” ਲਈ ਜਾਣੀ ਜਾਂਦੀ ਹੈ।

ਫਿਲਮੀ ਕੈਰੀਅਰ

[ਸੋਧੋ]

ਪ੍ਰਿਆ ਗਿੱਲ ਨੇ ਬਾਲੀਵੁੱਡ ਕੈਰੀਅਰ ਅਮਿਤਾਭ ਬੱਚਨ ਦੀ ਕੰਪਨੀ ਏ.ਬੀ.ਪੀ.ਐਲ. ਦੁਆਰਾ ਨਿਰਮਿਤ ਸਾਲ 1996 ‘ਚ ਆਈ ਫਿਲਮ “ਤੇਰੇ ਮੇਰੇ ਸਪਨੇ “ ਨਾਲ ਸ਼ੁਰੂ ਕੀਤਾ। ਸਾਲ 1999 ‘ਚ ਸੰਜੇ ਕਪੂਰ ਨਾਲ ਆਈ ਫਿਲਮ “ਸਿਰਫ ਤੁਮ” ਬੌਕਸ ਆਫਿਸ ‘ਤੇ ਹਿੱਟ ਰਹੀ। ਜੂਨ,2000 ਵਿੱਚ ਸ਼ਾਹਰੁਖ ਖਾਨ ਤੇ ਐਸ਼ਵਰਿਆ ਰਾਏ ਨਾਲ ਆਈ ਫਿਲਮ “ਜੋਸ਼” ਨੇ ਵੀ ਰਿਕਾਰਡ ਤੋੜ ਕਮਾਈ ਕੀਤੀ। ਨਵੰਬਰ,2002 ਵਿੱਚ ਪ੍ਰਿਆ ਗਿੱਲ ਹਰਭਜਨ ਮਾਨ ਨਾਲ ਆਪਣੀ ਪਹਿਲੀ ਪੰਜਾਬੀ ਫਿਲਮ “ਜੀ ਆਇਆਂ ਨੂੰ” ਵਿੱਚ ਨਜ਼ਰ ਆਈ। ਟੀ ਸੀਰੀਜ਼ ਕੰਪਨੀ ਦੁਆਰਾ ਨਿਰਮਤ ਇਹ ਫਿਲਮ ਪੰਜਾਬੀ ਸਿਨੇਮੇ ਵਿੱਚ ਮੀਲ ਪੱਥਰ ਸਾਬਿਤ ਹੋਈ। 2006 ਵਿੱਚ ਗਿਲ ਨੇ ਐਕਟਿੰਗ ਕੈਰੀਅਰ ਨੂੰ ਅਲਵਿਦਾ ਕਹਿ ਦਿੱਤੀ।

ਫਿਲਮੋਗ੍ਰਾਫੀ

[ਸੋਧੋ]
ਸਾਲ ਫਿਲਮ ਭੂਮਿਕਾ ਭਾਸ਼ਾ ਸੂਚਨਾ
1996 ਤੇਰੇ ਮੇਰੇ ਸਪਨੇ ਪਾਰੋ ਸ਼ਾਸਤ੍ਰੀ ਹਿੰਦੀ ਡਿਊਟ
1998 ਸ਼ਾਮ ਘਨਸ਼ਿਆਮ ਗੀਤਾ ਹਿੰਦੀ
1999 ਸਿਰਫ ਤੁਮ ਆਰਤੀ ਹਿੰਦੀ
ਬੜੇ ਦਿਲਵਾਲੇ ਪਿਆ ਹਿੰਦੀ
ਮੇਘਮ ਮੀਨਾਕਸ਼ੀ ਮਲਿਆਲਮ
2000 ਜੋਸ਼ ਰੋਜੇਨ ਹਿੰਦੀ
ਬਗੁਨਾਰਾਂ ਪ੍ਰਿਆ ਤੇਲਗੂ
ਰਾਯਲਸੀਮਾ ਰਾਮੱਨਾ ਚੌਦਰੀ ਤੇਲਗੂ
2001 ਜੀਤਾਂਗ ਹਮ ਹਿੰਦੀ
2002 Red ਗਾਯਤ੍ਰੀ ਤਾਮਿਲ
ਜੀ ਆਇਆ ਨੂੰ ਸਿਮਰ ਪੰਜਾਬੀ
2003 ਰੇਖਾ ਕਾਰਗਿਲ ਚਰੁਲਥਾ ਹਿੰਦੀ
ਸਰਹੱਦ ਹਿੰਦੁਸਤਾਨ ਕਾ ਨਰਗਿਸ ਹਿੰਦੀ
2006 ਪਿਆ ਤੂਸੇ ਨੈਨਾਂ ਲਾਗੇ ਭੋਜਪੂਰੀ
2016 ਭੈਰਵੀ ਭੈਰਵੀ ਹਿੰਦੀ

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]