ਪ੍ਰੀਤ ਭਰਾਰਾ | |
---|---|
![]() | |
ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਦਾ ਸਰਕਾਰੀ ਅਟਾਰਨੀ | |
ਦਫ਼ਤਰ ਸੰਭਾਲਿਆ ਅਗਸਤ 13, 2009 | |
ਦੁਆਰਾ ਨਿਯੁਕਤੀ | ਬਰਾਕ ਓਬਾਮਾ |
ਤੋਂ ਪਹਿਲਾਂ | ਲੈਵ ਡਸਿਨ (ਕਾਰਜਕਾਰੀ) |
ਨਿੱਜੀ ਜਾਣਕਾਰੀ | |
ਜਨਮ | ਪ੍ਰੀਤਿੰਦਰ ਸਿੰਘ ਭਰਾਰਾ ਅਕਤੂਬਰ 13, 1968 ਫ਼ਿਰੋਜ਼ਪੁਰ, ਭਾਰਤ |
ਸਿਆਸੀ ਪਾਰਟੀ | ਡੈਮੋਕ੍ਰੈਟਿਕ ਪਾਰਟੀ |
ਅਲਮਾ ਮਾਤਰ | ਹਾਰਵਰਡ ਯੂਨੀਵਰਸਿਟੀ ਕੋਲੰਬੀਆ ਲਾਅ ਸਕੂਲ |
ਦਸਤਖ਼ਤ | ![]() |
ਪ੍ਰੀਤਿੰਦਰ ਸਿੰਘ 'ਪ੍ਰੀਤ' ਭਰਾਰਾ (ਜਨਮ 13 ਅਕਤੂਬਰ 1968) ਇੱਕ ਭਾਰਤੀ-ਮੂਲ ਦਾ ਅਮਰੀਕੀ ਅਟਾਰਨੀ ਅਤੇ ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਦਾ ਸਰਕਾਰੀ ਅਟਾਰਨੀ ਹੈ।[1] ਉਹ ਲੋਕ-ਭਲਾਈ ਲਈ ਮੁਕੱਦਮੇ ਕਰਨ ਕਾਰਨ ਮਸ਼ਹੂਰ ਹੈ,[2][2] ਅਤੇ ਉਸਨੇ ਸਫ਼ਾਰਤਕਾਰਾਂ ਅਤੇ ਵਿਦੇਸ਼ੀਆਂ ਖ਼ਿਲਾਫ਼ ਕਈ ਮੁਕੱਦਮੇ ਕੀਤੇ ਹਨ। ਉਸਨੇ ਤਕਰੀਬਨ 100 ਵਾਲ ਸਟਰੀਟ ਕਾਰਜਕਾਰੀਆਂ ਖ਼ਿਲਾਫ਼ ਮੁਕੱਦਮੇ ਕੀਤੇ ਹਨ,[3] ਅਤੇ ਉਹਨਾਂ ਨੂੰ ਇਤਿਹਾਸਕ ਅੰਜਾਮ ਤੱਕ ਪਹੁੰਚਾਇਆ ਹੈ,[2][2] ਅਤੇ ਗ਼ੈਰ-ਇਖ਼ਲਾਕੀ ਆਰਥਕ ਅਮਲਾਂ ਨੂੰ ਬੰਦ ਕਰਵਾਇਆ ਹੈ।
ਭਰਾਰਾ ਦਾ ਜਨਮ 1968 ਵਿੱਚ ਫ਼ਿਰੋਜ਼ਪੁਰ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ।[2] ਉਹ ਨਿਊ ਜਰਸੀ ਦੇ ਕਸਬੇ ਈਟਨਟਾਊਨ ਵਿੱਚ ਵੱਡਾ ਹੋਇਆ।[4] ਉਸਨੇ ਬੀ.ਏ. ਦੀ ਡਿਗਰੀ ਹਾਰਵਰਡ ਤੋਂ ਕੀਤੀ ਅਤੇ ਕੋਲੰਬੀਆ ਲਾਅ ਸਕੂਲ ਵਿਖੇ ਵੀ ਪੜ੍ਹਾਈ ਕੀਤੀ।
ਭਰਾਰਾ ਇੱਕ ਅਮਰੀਕੀ ਨਾਗਰਿਕ ਹੈ।
ਭਰਾਰਾ ਨੂੰ ਵਕੀਲ ਬਣਨ ਦਾ ਸ਼ੌਕ ਸੱਤਵੀਂ ਜਮਾਤ ਵਿੱਚ ਉਦੋਂ ਪਿਆ ਜਦ ਉਸਨੇ ਇਨਹੈਰਿਟ ਦ ਵਿੰਡ ਨਾਮੀ ਨਾਟਕ ਪੜ੍ਹਿਆ।[5]
2012 ਵਿੱਚ ਟਾਈਮ ਪਤ੍ਰਿਕਾ ਵੱਲੋਂ ਭਰਾਰਾ ਨੂੰ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚੋਂ ਇੱਕ ਚੁਣਿਆ ਗਿਆ, ਅਤੇ ਇੰਡੀਆ ਅਬਰਾਡ ਨੇ 2011 ਦਾ ਪਰਸਨ ਆਫ਼ ਦ ਈਅਰ ਦਾ ਖ਼ਿਤਾਬ ਦਿੱਤਾ।[2][6][7][8]
ਭਰਾਰਾ ਨੂੰ ਬਲੂਮਬਰਗ ਮਾਰਕੀਟ ਮੈਗਜ਼ੀਨ ਨੇ 2012 ਦੇ 50 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਫ਼ਹਿਰਿਸਤ ਵਿੱਚ ਸ਼ਾਮਿਲ ਕੀਤਾ, ਅਤੇ ਵੈਨੇਟੀ ਫ਼ੇਅਰ ਨੇ 2012 ਅਤੇ 2013 ਦੀ ਨਿਊ ਐਸਟੈਬਲਿਸ਼ਮੈਂਟ ਲਿਸਟ ਵਿੱਚ ਥਾਂ ਦਿੱਤੀ।[2][2][2]
{{cite news}}
: Empty citation (help)