ਪ੍ਰੀਤਿਕਾ ਰਾਓ | |
---|---|
ਜਨਮ | ਪ੍ਰੀਤਿਕਾ ਰਾਓ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ‚ ਮਾਡਲ |
ਸਰਗਰਮੀ ਦੇ ਸਾਲ | 2011-ਵਰਤਮਾਨ |
ਲਈ ਪ੍ਰਸਿੱਧ | ਬੇਇੰਤਹਾ ਬਤੌਰ ਆਲਿਆ ਜ਼ੈਨ ਅਬਦੁੱਲਾ |
ਟੈਲੀਵਿਜ਼ਨ |
|
ਰਿਸ਼ਤੇਦਾਰ | ਅਮਿ੍ਰਤਾ ਰਾਓ ਭੈਣ |
ਪ੍ਰੀਤਿਕਾ ਰਾਓ ਇੱਕ ਭਾਰਤੀ ਮਾਡਲ, ਅਭਿਨੇਤਰੀ, ਲੇਖਿਕਾ ਅਤੇ ਗਾਇਕਾ ਹੈ। ਉਹ ਇੱਕ ਟੈਲੀਵਿਜ਼ਨ ਅਭਿਨੇਤਰੀ ਹੈ ਜਿਸਨੇ ਹਿੰਦੀ ਟੈਲੀਵਿਜ਼ਨ ਸੀਰੀਜ ਬੇਇੰਤਹਾ ਵਿੱਚ ਮੁੱਖ ਭੂਮਿਕਾ ਨਿਭਾਈ।[1]
ਉਸ ਨੇ ਤਾਮਿਲ ਫਿਲਮ ਚਿਕੂ ਬੁੱਕੂ ਨਾਲ ਮੀਨਲ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ। ਬਾਅਦ ਵਿੱਚ, 2012 ‘ਚ ਉਹ ਪ੍ਰਿਯਡੂ ਵਿੱਚ ਮਧੂ ਲਤਾ ਦੇ ਰੂਪ ‘ਚ ਨਜ਼ਰ ਆਈ ਸੀ। ਰਾਓ ਨੇ ਆਪਣੀ ਟੈਲੀਵਿਜ਼ਨ ਦੀ ਸ਼ੁਰੂਆਤ 2014 ਵਿੱਚ ਕਲਰਜ਼ ਟੀਵੀ ਸ਼ੋਅ ਬੇਇੰਤਹਾ ਨਾਲ ਆਲੀਆ ਜ਼ੈਨ ਅਬਦੁੱਲਾ ਦੇ ਰੂਪ ਵਿੱਚ ਪ੍ਰਸਿੱਧੀ ਮਿਲੀ ਜਿਸ ਨੂੰ ਉਸਨੇ ਦਰਸ਼ਕਾਂ ਤੋਂ ਵੱਡੀ ਸਫ਼ਲਤਾ ਹਾਸਲ ਕੀਤੀ ਸੀ। ਉਸਨੇ ਐਲਬਮ ਦੇ ਕੁਝ ਗਾਣੇ ਵੀ ਕੀਤੇ। 2017 ਵਿੱਚ ਉਹ ਸਟਾਰ ਪਲੱਸ ਦੇ ਸ਼ੋਅ ‘ਲਵ ਕਾ ਹੈਂ ਇੰਤਜ਼ਾਰ’ ਵਿੱਚ ਮੋਹਿਨੀ ਅਯਾਨ ਮਹਿਤਾ ਦੇ ਰੂਪ ਵਿੱਚ ਨਜ਼ਰ ਆਈ ਸੀ। ਉਹ ਆਖਰੀ ਵਾਰ ਐਪੀਸੋਡਿਕ ਰੋਲ ਡਰਾਮਾ ਲਾਲ ਇਸ਼ਕ ਵਿੱਚ ਵੇਖੀ ਗਈ ਸੀ।[2][3]
ਰਾਓ ਦੇ ਪਿਤਾ ਮੁੰਬਈ ਦੀ ਇੱਕ ਵਿਗਿਆਪਨ ਏਜੰਸੀ ਵਿੱਚ ਹਨ ਅਤੇ ਇਸਦੀ ਭੈਣ, ਅੰਮ੍ਰਿਤਾ ਰਾਓ, ਇੱਕ ਪੁਰਸਕਾਰ ਜੇਤੂ ਬਾਲੀਵੁੱਡ ਅਦਾਕਾਰਾ ਹੈ। ਰਾਓ ਨੇ ਸੋਫੀਆ ਕਾਲਜ ਤੋਂ ਇਤਿਹਾਸ ਵਿੱਚ ਮੁਹਾਰਤ ਹਾਸਲ ਕੀਤੀ, ਜਦੋਂ ਕਿ ਇਸ਼ਤਿਹਾਰਬਾਜ਼ੀ ਅਤੇ ਪੱਤਰਕਾਰੀ ਵਿੱਚ ਡਿਪਲੋਮਾ ਵੀ ਹਾਸਲ ਕਰ ਲਿਆ।[3][4]
ਇੱਕ ਕਿਸ਼ੋਰ-ਮਾਡਲ ਦੇ ਰੂਪ ਵਿੱਚ, ਪ੍ਰੀਤਿਕਾ ਨੇ ਸ਼ੂਜੀਤ ਸਰਕਾਰ ਦੁਆਰਾ ਨਿਰਦੇਸ਼ਿਤ ਅਮਿਤਾਭ ਬੱਚਨ ਦੇ ਨਾਲ ਕੈਡਬਰੀ ਡੇਅਰੀ ਮਿਲਕ ਦੇ ਇੱਕ ਇਸ਼ਤਿਹਾਰ ਨਾਲ ਆਪਣੇ ਮਾਡਲਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ। ਉਸ ਨੇ ਚਾਲੀ ਤੋਂ ਜ਼ਿਆਦਾ ਟੀ.ਵੀ.ਸੀ. ਅਤੇ ਪ੍ਰਿੰਟ ਮੁਹਿੰਮਾਂ ਦੇ ਨਾਲ ਇੱਕ ਸਫਲ ਮਾਡਲਿੰਗ ਕੈਰੀਅਰ ਨੂੰ ਅੱਗੇ ਵਧਾਇਆ।[5] ਉਹ ਫ਼ਿਲਮੀ ਪੱਤਰਕਾਰੀ ਕਰਨ ਗਈ ਅਤੇ ਬੰਗਲੌਰ ਮਿਰਰ, ਡੈੱਕਨ ਕ੍ਰੋਨਿਕਲ ਅਤੇ ਏਸ਼ੀਅਨ ਯੁੱਗ ਲਈ ਲਿਖਿਆ।
ਆਪਣੀ ਅਕਾਦਮਿਕ ਡਿਗਰੀ ਹਾਸਲ ਕਰਨ ਲਈ, ਰਾਓ ਨੇ ਬਾਲੀਵੁੱਡ ਦੀਆਂ ਕਈ ਵੱਡੀਆਂ ਪੇਸ਼ਕਸ਼ਾਂ ਨੂੰ ਨਾ ਅਪਨਾਉਣ ਦੀ ਚੋਣ ਕੀਤੀ ਜੋ ਉਸ ਦੀਆਂ ਫਿਲਮਾਂ ਲਈ ਪੇਸ਼ਕਸ਼ਾਂ ਸਨ ਜਿਨ੍ਹਾਂ ਵਿਚੋਂ ਕੁਝ ‘ਜਾਨੇ ਤੂੰ... ਯਾ ਜਾਨੇ ਨਾ (2008) ਅਤੇ ਆਸ਼ਿਕੀ 2 (2013) ਸਨ।[6]
ਰਾਓ ਨੇ ਆਪਣੇ ਅਭਿਨੈ ਦੀ ਸ਼ੁਰੂਆਤ ਤਾਮਿਲ ਰੋਮਾਂਟਿਕ ਫਿਲਮ ਚਿਕੂ ਬੁੱਕੂ (2011) ਨਾਲ ਮੀਡੀਆ ਵਨ ਗਲੋਬਲ ਐਂਟ ਪ੍ਰਾਈਵੇਟ ਲਿਮਟਿਡ ਨਾਲ ਕੀਤੀ, ਜੋ ਤਾਮਿਲ ਫ਼ਿਲਮ ਜੀਨਜ਼ ਅਤੇ ਰਜਨੀਕਾਂਤ ਦੀ ਕੋਚਦਾਈਅਨ ਦੇ ਨਿਰਮਾਤਾ ਹਨ।[7] ਹਾਲਾਂਕਿ ਰਾਓ ਨੇ ਨਿਊ ਯਾਰਕ ਫਿਲਮ ਅਕੈਡਮੀ ਤੋਂ ਪ੍ਰਸਾਰਣ ਪੱਤਰਕਾਰੀ ਦੇ ਡਿਪਲੋਮਾ ਕੋਰਸ ਲਈ ਸਾਊਥ ਦੀਆਂ ਫਿਲਮਾਂ ਛੱਡ ਦਿੱਤੀਆਂ।
2014 ਵਿੱਚ, ਰਾਓ ਨੇ ਖੇਤਰੀ ਸਿਨੇਮਾ ਤੋਂ ਰਾਸ਼ਟਰੀ ਟੈਲੀਵਿਜ਼ਨ ਵਿੱਚ ਪੈਰ ਪਾਇਆ ਅਤੇ ਪ੍ਰਸਿੱਧ ਟੈਲੀਵਿਜ਼ਨ ਸੀਰੀਅਲ ਬੇਇੰਤਹਾ ਕਲਰਜ਼ ਟੀਵੀ ਤੇ ਪ੍ਰਸਾਰਿਤ ਕੀਤੀ, ਆਲੀਆ ਹੈਦਰ ਦੀ ਭੂਮਿਕਾ ਨਿਭਾਉਂਈ। ਰਾਓ ਨੇ ਜਨਵਰੀ 2015 ‘ਚ ਕੋਲਕਾਤਾ ਵਿਖੇ ਆਯੋਜਿਤ ਕਲਾਕਾਰ ਅਵਾਰਡਾਂ ‘ਚ ਸਰਬੋਤਮ ਅਭਿਨੇਤਰੀ ਦਾ ਪੁਰਸਕਾਰ,[8] ਦੇ ਨਾਲ ਗੋਲਡ ਬੈਸਟ ਡੈਬਿਊ ਵੀ ਜਿੱਤਿਆ।[9]
ਸਾਲ | ਫ਼ਿਲਮ | ਭੂਮਿਕਾ | ਭਾਸ਼ਾ | ਸਰੋਤ |
---|---|---|---|---|
2011 | ਚਿੱਕੂ ਬਿਕੂ | ਮੀਨਲ | ਤਾਮਿਲ | (ਮੁੱਖ ਭੂਮਿਕਾ) |
2012 | ਪ੍ਰਿਯਦੂ | ਮੱਧੂ ਲਤਾ | ਤੇਲਗੂ | (ਮੁੱਖ ਭੂਮਿਕਾ) |
2020 | ਮਰਡਾ 4 | ਸ਼ਯਾਨਾ | ਹਿੰਦੀ | ਬਾਲੀਵੁੱਡ ਡੈਬਿਊ (ਮੁੱਖ ਭੂਮਿਕਾ) |
ਸਾਲ | ਸਿਰਲੇਖ | ਭੂਮਿਕਾ | ਚੈਨਲ | ਨਿਟਸ |
---|---|---|---|---|
2013–2014 | ਬੇਇੰਤਹਾ | ਆਲੀਆ ਹੈਦਰ | ਕਲਰਜ਼ ਟੀ.ਵੀ. | ਹਰਸ਼ਦ ਅਰੌੜਾ ਨਾਲ |
2017 | “ਲਵ ਕਾ ਹੈ ਇੰਤਜ਼ਾਰ” | ਮੋਹਿਨੀ | ਸਟਾਰ ਪਲੱਸ | ਮੋਹਿਤ ਸਹਿਗਲ ਨਾਲ |
2018 | ਲਾਲ ਇਸ਼ਕ | ਮਹਿਮਾ "ਮਾਹੀ" ਮਲਹੋਤਰਾ | ਐਂਡ ਟੀ.ਵੀ | ਐਪੀਸੋਡ 3; ਪ੍ਰਿਆਂਕ ਸ਼ਰਮਾ ਨਾਲ |
ਨੰਬਰ | ਨਾਂ | ਭੂਮਿਕਾ | ਚੈਨਲ | ਸਾਲ |
---|---|---|---|---|
1. | ਬਿੱਗ ਬਾਸ 7 | ਮਹਿਮਾਨ | ਕਲਰਜ਼ ਟੀ.ਵੀ. | 2013 |
2. | ਝਲਕ ਦਿਖਾ ਜਾ ਸੀਜ਼ਨ 7’’ | ਕਲਰਜ਼ ਟੀ.ਵੀ. | 2014 | |
3. | ਬਾਕਸ ਕ੍ਰਿਕੇਟ ਲੀਗ | ਕਲਰਜ਼ ਟੀ.ਵੀ. | 2014 |
ਨੰਬਰ | ਨਾਂ | ਸਾਲ | ਗਾਇਕ |
---|---|---|---|
1. | ਨਾ ਤੁਮ ਹਮੇਂ ਜਾਨੋ | 2015 | (ਖ਼ੁਦ) |
2. | ਸੁਰੀਲੇ | 2017 | ਸ਼ਾਨ |
3. | ਯਾਦ ਕੀਆ ਦਿਲ ਨੇ | 2017 | ਖ਼ੁਦ ਅਤੇ ਸਿਧਾਰਥ ਬਸਰੂਰ |
4. | ਤੇਰੇ ਵਾਦੇ | 2017 | ਮਨਪ੍ਰੀਤ ਧਾਮੀ |
5. | ਤੈਨੂੰ ਭੁੱਲ ਨਾ ਪਾਵਾਂਗੀ | 2018 | ਨੀਲਮ ਬੱਤਰਾ ਅਤੇ ਸ਼ਾਹਿਦ ਮੱਲਿਆ |
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)