ਪ੍ਰੇਮ ਲਤਾ ਸ਼ਰਮਾ (10 ਮਈ 1927 - 1998) ਇੱਕ ਪ੍ਰਸਿੱਧ ਭਾਰਤੀ ਸੰਗੀਤਕਾਰ, ਸਵਰ/ਗਵਣਤ ਵਿਦਵਾਨ, ਸੰਸਕ੍ਰਿਤਕ ਅਤੇ ਸਿੱਖਿਅਕ ਸਨ।[1] ਇੱਕ ਗਵਣਤ ਹੋਣ ਦੇ ਨਾਤੇ ਉਸ ਨੇ ਪੰਡਿਤ ਓਮਕਾਰਨਾਥ ਠਾਕੁਰ ਕੋਲੋ ਸਿਖਲਾਈ ਹਾਸਿਲ ਕੀਤੀ ਸੀ। ਉਸ ਦਾ ਜਨਮ ਪੰਜਾਬ ਵਿੱਚ ਹੋਇਆ ਅਤੇ ਆਪਣੀ ਉੱਚ ਸਿੱਖਿਆ ਦੀ ਪੜ੍ਹਾਈ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਪੂਰੀ ਕੀਤੀ। ਉਸ ਨੇ ਪਹਿਲੀ ਵਾਰ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ 1966 'ਚ, ਸੰਗੀਤ ਵਿਭਾਗ ਦੀ ਸਥਾਪਨਾ ਕੀਤੀ।[2][3] ਉਹ ਸੰਗੀਤ ਵਾਦਨ ਵਿੱਚ ਨਿਪੁੰਨ ਸੀ। ਉਸ ਨੇ ਆਪਣੀ ਇਸ ਮੁਹਾਰਤ ਸਦਕਾ ਭਾਰਤੀ ਸੰਗੀਤ ਦਾ ਨਾਮ ਰੌਸ਼ਨ ਕੀਤਾ।
ਉਹ ਪੰਜਾਬ ਰਾਜ ਦੇ ਨਕੋਦਰ ਤਹਿਸੀਲ ਦੀ ਜਮਪਲ ਹੈ।[4] ਉਸ ਦੇ ਪ੍ਰੋ. ਪੀ.ਐਲ.ਵਾਡੀਆ, ਪੰਡਿਤ ਓਮਕਾਰਨਾਥ ਠਾਕੁਰ, ਪੰਡਿਤ ਮਹਾਦੇਵ ਸ਼ਾਸਤਰੀ, ਐਮ. ਐਮ. ਪੰਡਿਤ ਗੋਪੀਨਾਥ ਕਵੀਰਾਜ, ਪ੍ਰੋ. ਵੀ.ਐਸ. ਅਗਰਵਾਲ, ਪੰਡਿਤ ਹਜ਼ਾਰੀ ਪ੍ਰਸਾਦ ਦਿਵੇਦੀ, ਪੰਡਿਤ ਬ੍ਰਹਮਦੱਤਾ ਜਿਜਨਾਸੁੂ, ਪੰਡਿਤ ਟੀ.ਵੀ. ਰਾਮਚੰਦਰਾ ਦੀਕਸ਼ਤਰ ਆਧਿਆਪਕ/ਗੁਰੂ ਸਨ। ਉਹ ਵਿਧਾਈ ਪ੍ਰਤਿਭਾ ਦੀ ਮਾਲਿਕ ਸੀ ਜੋ ਅੱਠ ਭਾਸ਼ਾਵਾਂ ਦਾ ਗਿਆਨ ਰੱਖਦੀ ਸੀ। ਉਹ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੀ ਮੁਖੀ ਬਣੀ ਅਤੇ ਬਾਅਦ ਵਿੱਚ ਕਲਾ ਸੰਗੀਤ ਵਿਸ਼ਵ ਵਿਦਿਆਲਯਾ (ਖੈਰਾਗੜ੍ਹ) ਦੀ ਵਾਈਸ-ਚਾਂਸਲਰ ਵੀ ਬਣੀ। ਵਿਦੇਸ਼ ਵਿੱਚ ਭਾਰਤੀ ਸੰਗੀਤ ਦੀ ਪ੍ਰਤਿਸ਼ਠਾ ਵੀ ਪ੍ਰੇਮ ਲਤਾ ਸ਼ਰਮਾਂ ਦੀ ਸੰਗੀਤਕ ਪ੍ਰਤੀਬੱਧਤਾ ਕਾਰਨ ਹੀ ਵਧੀ। ਉਹ ਇੱਕ ਨਾਮਵਰ ਹਸਤੀ ਦੇ ਤੌਰ 'ਤੇ ਉੱਭਰੀ ਜਿਸ ਨੇ ਆਪਣੀ ਕਲਾ ਸਦਕਾ ਇੱਕ ਅਲੱਗ ਪਹਿਚਾਣ ਬਣਾਈ। ਪ੍ਰੇਮ ਲਤਾ ਸ਼ਰਮਾ ਦੀ ਸੰਗੀਤਕ ਪ੍ਰਤੀਬੱਧਤਾ ਕਾਰਨ ਹੀ ਪਈ। ਉਹ ਇੱਕ ਨਾਮਵਰ ਹਸਤੀ ਦੇ ਤੌਰ 'ਤੇ ਉੱਭਰੀ ਜਿਸ ਨੇ ਆਪਣੀ ਕਲਾ ਸਦਕਾ ਇੱਕ ਅਲੱਗ ਪਹਿਚਾਣ ਬਣਾਈ।
ਉਸ ਨੇ ਵੱਖ-ਵੱਖ ਸੈਮੀਨਾਰਾਂ ਦਾ ਅਯੋਜਨ ਕੀਤਾ ਅਤੇ ਕਈ ਅਨੁਵਾਦ ਪ੍ਰਾਜੈਕਟਾਂ ਨੂੰ ਵੀ ਪੂਰਾ ਕੀਤਾ। ਉਸ ਨੇ ਭਾਰਤੀ ਸੰਗੀਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।[5] ਉਸ ਦੀ ਕਲਾ ਨੂੰ ਸਿੱਖਣ ਪ੍ਰਤੀ ਰੁਚੀ ਏਨੀ ਪ੍ਰਬਲ ਸੀ ਜਿਸ ਨੇ ਉਸ ਨੂੰ ਸੰਗੀਤ ਦੀ ਦੁਨੀਆ ਵਿੱਚ ਉੱਚਾ ਦਰਜਾ ਦਵਾਇਆ। ਉਸ ਦੇ ਅਧਿਆਪਕ ਵੀ ਉਚ ਪਾਏ ਦੇ ਵਿਦਵਾਨ ਸਨ ਜਿਹਨਾਂ ਦੀ ਸੰਗਤ ਨੇ ਉਸ ਨੂੰ ਜ਼ਿਹਨੀ ਤੌਰ 'ਤੇ ਅਮੀਰ ਕੀਤਾ।
ਪ੍ਰੇਮ ਲਤਾ ਸ਼ਰਮਾ ਨੇ ਆਪਣੇ ਜੀਵਨ ਅਨੁਭਵ ਸਦਕਾ ਸੰਗੀਤ ਕਲਾ ਦੇ ਖੇਤਰ ਵਿੱਚ ਕਈ ਅਹਿਮ ਪ੍ਰਾਪਤੀਆਂ ਕੀਤੀਆਂ। ਉਸ ਨੇ ਆਪਣੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਵਾਇਆ। ਉਸ ਦੀਆਂ ਰਚਨਾਵਾਂ ਦਾ ਵੇਰਵਾ ਨਿਮਨਲਿਖਤ ਹੈ:
{{cite web}}
: Check date values in: |date=
(help)
{{cite journal}}
: Cite journal requires |journal=
(help)