ਪੰਚਾਕਸ਼ਰੀ ਹੀਰੇਮਠ (ਕੰਨੜ: ಪಂಚಾಕ್ಷರಿ ಹಿರೇಮಠ; ਜਨਮ 1933) ਇੱਕ ਲੇਖਕ ਅਤੇ ਕਵੀ,[1] ਛੋਟੀ ਕਹਾਣੀ ਲੇਖਕ, ਨਿਬੰਧਕਾਰ, ਆਲੋਚਕ, ਅਨੁਵਾਦਕ, ਭਾਸ਼ਣਕਾਰ, ਸੰਪਾਦਕ ਅਤੇ ਸੁਤੰਤਰਤਾ ਸੈਨਾਨੀ ਹੈ ਜੋ ਕੰਨੜ, ਉਰਦੂ ਅਤੇ ਹਿੰਦੀ ਵਿੱਚ ਲਿਖਦਾ ਹੈ। 2005 ਵਿੱਚ, ਉਸਨੇ ਅਨੁਵਾਦ ਲਈ ਸਾਹਿਤ ਅਕਾਦਮੀ ਇਨਾਮ ਜਿੱਤਿਆ।[2]
ਹੀਰੇਮਠ ਦਾ ਜਨਮ ਕਰਨਾਟਕ ਦੇ ਕੋਪਲ ਜ਼ਿਲ੍ਹੇ ਦੇ ਬਿਸਾਰਹੱਲੀ ਵਿਖੇ ਹੋਇਆ ਸੀ।[ਹਵਾਲਾ ਲੋੜੀਂਦਾ] ਉਹ ਹੈਦਰਾਬਾਦ ਕਰਨਾਟਕ ਦੇ ਸੁਤੰਤਰਤਾ ਸੰਗਰਾਮ ਵਿੱਚ ਸ਼ਾਮਲ ਸੀ। ਉਸਨੇ ਕਰਨਾਟਕ ਯੂਨੀਵਰਸਿਟੀ ਅਤੇ ਕਰਨਾਟਕ ਕਾਲਜ, ਧਾਰਵਾੜ ਵਿੱਚ ਇੱਕ ਪ੍ਰੋਫੈਸਰ ਵਜੋਂ ਕੰਮ ਕੀਤਾ। ਉਸ ਦਾ ਪਹਿਲਾ ਕਵਿਤਾ ਸੰਗ੍ਰਹਿ 1959 ਵਿੱਚ ਛਪਿਆ।[ਹਵਾਲਾ ਲੋੜੀਂਦਾ]
ਹੀਰੇਮਠ ਕਵੀ ਵਜੋਂ ਸਭ ਤੋਂ ਮਸ਼ਹੂਰ ਹੈ। ਉਹ ਭਾਸ਼ਾ ਦੇ ਆਧਾਰ 'ਤੇ ਭਾਰਤੀ ਸਮਾਜ ਦੀ ਵੰਡ ਦਾ ਵਿਰੋਧੀ ਹੈ।[3] ਹੀਰੇਮਠ ਨੇ ਭਾਸ਼ਾ ਦੇ ਆਧਾਰ 'ਤੇ ਸਮਾਜ ਨੂੰ ਵੰਡਣ ਦਾ ਵਿਰੋਧ ਕੀਤਾ। ਹੀਰੇਮਥ ਦੀਆਂ ਆਪਣੀਆਂ ਕੁਝ ਰਚਨਾਵਾਂ ਦਾ ਹਿੰਦੀ, ਉਰਦੂ, ਮਲਿਆਲਮ, ਤਾਮਿਲ, ਮਰਾਠੀ, ਨੇਪਾਲੀ, ਅੰਗਰੇਜ਼ੀ, ਸਪੈਨਿਸ਼, ਫ੍ਰੈਂਚ ਅਤੇ ਜਰਮਨ ਵਿੱਚ ਅਨੁਵਾਦ ਕੀਤਾ ਗਿਆ ਹੈ।[ਹਵਾਲਾ ਲੋੜੀਂਦਾ]