ਪੰਡਵਾਨੀ ਛੱਤੀਸਗੜ ਦੀ ਲੋਕ ਗੀਤ-ਨਾਟ ਕਲਾ ਹੈ। ਪੰਡਵਾਨੀ ਦਾ ਮਤਲਬ ਹੈ ਪਾਂਡਵ ਵਾਣੀ - ਅਰਥਾਤ ਪਾਂਡਵਾਂ ਦੀ ਕਥਾ, ਯਾਨੀ ਮਹਾਂਭਾਰਤ ਦੀ ਕਥਾ। ਭੀਮ ਇਸ ਸ਼ੈਲੀ ਵਿੱਚ ਕਹਾਣੀ ਦਾ ਹੀਰੋ ਹੈ।
ਲੋਕ ਥੀਏਟਰ ਦੀ ਇਹ ਵਿਧਾ ਭਾਰਤ ਦੇ ਰਾਜ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼, ਉੜੀਸਾ ਅਤੇ ਆਂਧਰਾ ਪ੍ਰਦੇਸ਼ ਦੇ ਗੁਆਂਢੀ ਖੇਤਰਾਂ ਵਿੱਚ ਲੋਕਪ੍ਰਿਯ ਹੈ।[1]
ਝਡੂਰਾਮ ਦੇਵਨਗਣ ਅਤੇ ਤੀਜਨ ਬਾਈ ਇਸ ਸ਼ੈਲੀ ਦੇ ਸਭ ਤੋਂ ਮਸ਼ਹੂਰ ਗਾਇਕ ਹਨ। ਸਮਕਾਲੀ ਕਲਾਕਾਰਾਂ ਵਿਚ, ਰਿਤੂ ਵਰਮਾ,[2] ਸ਼ਾਂਤੀਬਾਈ ਚੇਲਕ[3] ਅਤੇ ਊਸ਼ਾ ਬਾਰਲੇ[4] ਦੇ ਨਾਮ ਰੋਸ਼ਨ ਹਨ।