ਪੰਡਿਤ ਕਾਂਸੀ ਰਾਮ

ਪੰਡਿਤ
ਕਾਂਸੀ ਰਾਮ
ਪੰਡਿਤ ਕਾਂਸੀ ਰਾਮ
ਜਨਮ(1883-10-13)13 ਅਕਤੂਬਰ 1883
ਅੰਬਾਲਾ, ਪੰਜਾਬ
ਮੌਤ27 ਮਾਰਚ 1915(1915-03-27) (ਉਮਰ 31)[1]
ਸੰਗਠਨਗਦਰ ਪਾਰਟੀ
ਲਹਿਰਭਾਰਤ ਦੀ ਆਜ਼ਾਦੀ ਲਹਿਰ, ਗਦਰ ਸਾਜ਼ਸ਼

ਪੰਡਿਤ ਕਾਂਸੀ ਰਾਮ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਕ੍ਰਾਂਤੀਕਾਰੀ ਆਗੂਆਂ ਵਿਚੋਂ ਇੱਕ ਸਨ। ਉਹਨਾਂ ਦਾ ਜਨਮ 13 ਅਕਤੂਬਰ 1883 ਨੂੰ ਪਿੰਡ ਮੜੌਲੀ ਕਲਾਂ (ਨੇੜੇ ਮੋਰਿੰਡਾ) ਵਿੱਚ ਹੋਇਆ। ਉਹਨਾਂ ਦੇ ਪਿਤਾ ਗੰਗਾ ਰਾਮ ਜੋਸ਼ੀ ਅਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ।[2] ਜਿਹਨਾਂ ਨੇ ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾ, ਤੇ ਭਾਈ ਪ੍ਰਮਾਨੰਦ ਨਾਲ ਮਿਲ ਕੇ “ਹਿੰਦੀ ਪੈਸੇਫਿਕ ਐਸੋਸੀਏਸ਼ਨ” ਨਾਅ ਦੀ ਸੰਸਥਾ ਕਾਇਮ ਕੀਤੀ ਸੀ। ਬਾਅਦ ਵਿੱਚ ਇਸ ਸੰਸਥਾ ਨੇ ਕੈਨੇਡਾ ਤੇ ਅਮਰੀਕਾ ਵਿੱਚ ਕਾਇਮ ਹੋਈਆਂ ਕਈ ਐਸੋਸੀਏਸ਼ਨਾਂ ਨੂੰ ਨਾਲ ਲੈਕੇ 21 ਅਪਰੈਲ 1913 ਨੂੰ ਗਦਰ ਪਾਰਟੀ ਦੀ ਸਥਾਪਨਾ ਕੀਤੀ, ਜਿਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ ਤੇ ਖਜ਼ਾਨਚੀ ਪੰਡਿਤ ਕਾਂਸੀ ਰਾਮ ਮੰਡੋਲੀ ਚੁਣੇ ਗਏ।[3]

ਫੇਰੂ ਸ਼ਹਰ ਦੇ ਵਾਕੇ ਵਿਚ ਜੱਜ ਨੇ ਗ਼ਦਰੀ ਬਾਬੇ ਪੰਡਤ ਕਾਸ਼ੀ ਰਾਮ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਜੇ ਉਹ ਮੁਆਫ਼ੀ ਮੰਗ ਲਵੇ ਤਾਂ ਉਸਦੀ ਮੌਤ ਦੀ ਸਜ਼ਾ ਟਾਲੀ ਜਾ ਸਕਦੀ ਹੈ। ਪੰਡਤ ਜੀ ਇਹ ਗੱਲ ਸੁਣ ਕੇ ਪਹਿਲਾਂ ਮੁਸਕਰਾਏ ਤੇ ਫਿਰ ਜੱਜ ਨੂੰ ਕਹਿਣ ਲੱਗੇ, "ਜੱਜ ਸਾਹਿਬ ਮੈਂ ਆਪਣਾ ਫਰਜ਼ ਪੂਰਾ ਕੀਤਾ ਹੈ ;ਜਿਸ ਲਈ ਮੈਨੂੰ ਕੋਈ ਅਫਸੋਸ ਨਹੀਂ। ਮੈਂ ਚਾਹਵਾਂਗਾ ਕਿ ਹੁਣ ਤੁਸੀਂ ਆਪਣਾ ਫਰਜ਼ ਪੂਰਾ ਕਰੋ।" ਅੰਗਰੇਜ਼ ਸਰਕਾਰ ਨੇ ਇਹਨਾਂ ਦੀ ਸਾਰੀ ਜ਼ਮੀਨ ਜ਼ਾਇਦਾਦ ਵੀ ਜ਼ਬਤ ਕਰ ਲਈ ਸੀ।

ਹਵਾਲੇ

[ਸੋਧੋ]
  1. ਪੰਡਿਤ ਕਾਸ਼ੀ ਰਾਮ (ਮੜੌਲੀ, ਰੋਪੜ) -ਕੇਂਦਰੀ ਸਿੱਖ ਮਿਊਜ਼ੀਅਮ
  2. "ਮਹਾਨ ਗ਼ਦਰੀ ਸ਼ਹੀਦ ਕਾਂਸ਼ੀ ਰਾਮ ਮੜੌਲ". Punjabi Tribune Online (in ਹਿੰਦੀ). 2019-03-27. Retrieved 2019-03-28.[permanent dead link]
  3. "ਗ਼ਦਰੀ ਸ਼ਹੀਦ ਪੰਡਤ ਕਾਂਸ਼ੀ ਰਾਮ". Punjabi Tribune Online (in ਹਿੰਦੀ). 2013-10-12. Archived from the original on 2013-10-18. Retrieved 2019-03-28.