ਪੰਪ ਅਤੇ ਡੰਪ ਸਕੀਮ ਪ੍ਰਤੀਭੂਤੀਆਂ ਦੀ ਧੋਖਾਧੜੀ ਦਾ ਇੱਕ ਰੂਪ ਹੁੰਦੀ ਹੈ ਜਿਸ ਵਿੱਚ ਸਟਾਕਾਂ ਨੂੰ ਸਸਤੇ ਵਿੱਚ ਖਰੀਦ ਲਿਆ ਜਾਂਦਾ ਹੈ ਅਤੇ ਫਿਰ ਝੂਠੇ ਅਤੇ ਗੁੰਮਰਾਹਕੁੰਨ ਸਕਾਰਾਤਮਕ ਬਿਆਨ ਅਤੇ ਖ਼ਬਰਾਂ ਫੈਲਾ ਕੇ ਉਨ੍ਹਾਂ ਦੀ ਕੀਮਤ ਵਧਾ ਦਿੱਤੀ ਜਾਂਦੀ ਹੈ ਅਤੇ ਜਦੋਂ ਉਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਨ੍ਹਾਂ ਨੂੰ ਵੇਚ ਕੇ ਮੁਨਾਫ਼ਾ ਕਮਾ ਲਿਆ ਜਾਂਦਾ ਹੈ। ਜਦੋਂ ਇਹ ਸਕੀਮ ਚਲਾਉਣ ਵਾਲੇ ਆਪਣੇ ਵੱਧ ਮੁੱਲ ਵਾਲੇ ਸ਼ੇਅਰਾਂ ਨੂੰ "ਡੰਪ" ਕਰ ਦਿੰਦੇ ਹਨ ਭਾਵ ਵੇਚ ਦਿੰਦੇ ਹਨ, ਤਾਂ ਉਨ੍ਹਾਂ ਦੀ ਕੀਮਤ ਡਿੱਗ ਜਾਂਦੀ ਹੈ ਅਤੇ ਨਿਵੇਸ਼ਕ ਆਪਣਾ ਪੈਸਾ ਗੁਆ ਦਿੰਦੇ ਹਨ। ਇਹ ਸਮਾਲ -ਕੈਪ ਕ੍ਰਿਪਟੋਕਰੰਸੀ[1] ਅਤੇ ਬਹੁਤ ਛੋਟੀਆਂ ਕਾਰਪੋਰੇਸ਼ਨਾਂ/ਕੰਪਨੀਆਂ, ਭਾਵ " ਮਾਈਕ੍ਰੋਕੈਪਸ" ਵਿੱਚ ਆਮ ਹੀ ਹੁੰਦਾ ਰਹਿੰਦਾ ਹੈ।[2]
ਅਤੀਤ ਵਿੱਚ ਇਹ ਧੋਖੇਬਾਜ਼ ਲੋਕਾਂ ਨੂੰ ਫੋਨ ਕਰਕੇ ਫਸਾਉਂਦੇ ਸਨ ਪਰ ਹੁਣ ਇੰਟਰਨੈੱਟ ਹੁਣ ਸਪੈਮ ਈਮੇਲ, ਨਿਵੇਸ਼ ਖੋਜ ਵੈੱਬਸਾਈਟਾਂ, ਸੋਸ਼ਲ ਮੀਡੀਆ, ਅਤੇ ਗਲਤ ਜਾਣਕਾਰੀ ਰਾਹੀਂ ਵੱਡੀ ਗਿਣਤੀ ਵਿੱਚ ਸੰਭਾਵੀ ਨਿਵੇਸ਼ਕਾਂ ਤੱਕ ਆਸਾਨ ਨਾਲ ਪਹੁੰਚ ਜਾਂਦੇ ਹਨ।[2][3]
<ref>
tag; name "sec" defined multiple times with different content